Poem

ਤੇਰੀ ਮਾਰਚ ਤੇ ਵਿਸ਼ੇਸ਼ - ਬੂਟਾ ਗੁਲਾਮੀ ਵਾਲਾ

March 25, 2021 12:21 AM
ਤੇਰੀ ਮਾਰਚ ਤੇ ਵਿਸ਼ੇਸ਼ 
 
ਭਗਤ ਸਿੰਘ ਨੇ ਆਖਿਆ ਸੁਣੋ ਸਾਰੇ, 
ਅਸੀਂ ਆਪਣਾ ਫ਼ਰਜ਼ ਨਿਭਾ ਚੱਲੇ 
ਰੱਸਾ ਚੁੰਮ ਕੇ ਦੇਸ਼ ਲਈ ਫਾਂਸੀਆਂ ਦਾ 
ਸਿਰ ਧੜ ਦੀ ਬਾਜ਼ੀ ਹਾਂ ਲਾ ਚੱਲੇ  
ਤੁਸੀਂ ਖੁਸ਼ ਤੇ ਦੇਸ਼ ਖੁਸ਼ਹਾਲ ਹੋਵੇ 
ਅਸੀਂ ਗੀਤ ਆਜ਼ਾਦੀ ਦਾ ਗਾ ਚੱਲੇ 
ਤੇ ਪਾਣੀ ਦੀ ਥਾਂ ਆਜ਼ਾਦੀ  ਦੇ ਬੂਟਿਆਂ ਨੂੰ, ਅਸੀਂ ਖੂਨ ਜਿਗਰ ਦਾ ਪਾ ਚੱਲੇ  
ਅਸਾਂ ਚੁੰਮਿਆਂ ਫਾਂਸੀ ਦੇ ਰੱਸਿਆਂ ਨੂੰ 
ਤੇ ਮੁੱਲ ਕਦੇ ਜ਼ਮੀਰ ਦਾ ਵੱਟਿਆ ਨਹੀਂ
ਛੱਡ ਦਿੱਤਾ ਪਰਿਵਾਰ ਨੂੰ ਦੇਸ਼ ਬਦਲੇ 
ਮੋਹ ਰਿਸ਼ਤਿਆਂ ਦਾ ਵੀ ਰੱਖਿਆ ਨੀ  
ਬੜੇ ਦਿੱਤੇ ਸੀ ਲਾਲਚ ਹਕੂਮਤਾਂ ਨੇ 
ਕੌੜਾ ਛੱਡ ਕੇ ਮਿੱਠੇ ਨੂੰ ਚੱਖਿਆ ਨਹੀਂ 
ਤੇ ਅਸਾ ਸਦਾ ਹੀ ਸੋਚ ਅਜਾਦ ਰੱਖੀ 
ਤੇ ਇਹਨੂੰ ਵਿੱਚ ਗੁਲਾਮੀ ਤੇ ਧੱਕਿਆ ਨਹੀਂ,
ਤੁਸਾਂ ਸਦਾ ਸਚਾਈ ਤੇ ਚੱਲਣਾ ਏ 
ਰਹਿਣਾ  ਰਲ ਕੇ  ਸਦਾ ਪਰਿਵਾਰ ਵਾਂਗੂ, ਕਾਇਮ ਰੱਖਣਾ ਸਦਾ ਹੀ ਵਾਅਦਿਆਂ ਨੂੰ ਕਦੇ ਜਾਣਾ ਨਾ ਬਦਲ ਸਰਕਾਰ ਵਾਂਗੂੰ ਜ਼ਿੰਦਗੀ ਵਿਚ ਢੇਰੀ ਨਾ ਕਦੇ ਢਾਹੁੰਣੀ  
ਰਹਿਣਾ ਬਣ ਕੇ ਤਿੱਖੀ ਤਲਵਾਰ ਵਾਗੂੰ ਮਹਿਕ ਫੁੱਲਾਂ ਦੀ ਤਰ੍ਹਾਂ ਹੀ ਵੰਡਦੇ ਰਹੋ 
ਤੇ ਰਹਿਣਾ ਸਦਾ ਹੀ ਖਿੜੀ ਬਹਾਰ ਵਾਂਗੂ  
ਅਸੀਂ ਅੱਗੇ ਤੇ ਤੁਸੀਂ ਹੋ ਮਗਰ ਤੁਰਨਾ
ਇਸੇ ਕੰਮ ਨੂੰ ਅੱਗੇ ਵਧਾਈ ਜਾਣਾ 
ਸੰਗਲ ਲਾਹ ਗੁਲਾਮੀ ਦੇ ਗਲਾਂ ਵਿਚੋਂ 
ਹਾਰ ਸਦਾ ਆਜ਼ਾਦੀ ਦੇ ਪਾਈ ਜਾਣਾ,
ਗੀਤ ਗਾਇਆ ਆਜ਼ਾਦੀ ਦਾ ਸੀ ਜਿਹੜਾ, ਇਸ ਗੀਤ ਨੂੰ ਤੁਸੀ ਵੀ ਗਾਈ ਜਾਣਾ ਗੁਲਾਮੀਵਾਲਿਆ ਚਲਣਾ ਸੋਚ ਉੱਤੇ,  
ਐਵੇਂ ਬੁੱਤਾਂ ਤੇ ਹਾਰ ਨਾ ਪਾਈ ਜਾਣਾ 
ਐਵੇਂ ਬੁੱਤਾਂ ਤੇ ਹਾਰ ਨਾ ਪਾਈ ਜਾਣਾ
ਬੂਟਾ ਗੁਲਾਮੀ ਵਾਲਾ
Have something to say? Post your comment