Poem

(ਕਾਵਿ ਵਿਅੰਗ) "ਕਾਇਆ ਦੇਣੀ ਕਲਪ ਮੋਦੀ ਸਾਹਿਬ ਨੇ"

March 25, 2021 12:22 AM
(ਕਾਵਿ ਵਿਅੰਗ)
"ਕਾਇਆ ਦੇਣੀ ਕਲਪ ਮੋਦੀ ਸਾਹਿਬ ਨੇ"
 
ਦੇਸ਼ ਵੇਚਣ ਦਾ ਲੈ ਲਿਆ ਸੰਕਲਪ ਮੋਦੀ ਸਾਹਿਬ ਨੇ।
ਦੇਸ਼ ਵਾਸੀਓ ਦੇਸ਼ ਦੀ ਕਾਇਆ ਦੇਣੀ ਕਲਪ ਮੋਦੀ ਸਾਹਿਬ ਨੇ।
ਨਾ ਇੱਕ ਵੀ ਅਦਾਰਾ ਕੋਈ ਸਰਕਾਰੀ ਇਹਨੇ ਰਹਿਣ ਦੇਣਾ,
ਜਿਉਂਦਿਆਂ ਲੋਕਾਂ ਨੂੰ ਕਰਨੈ ਭਸਮ ਮੋਦੀ ਸਾਹਿਬ ਨੇ।
ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਸਾਰਾ ਵੇਚਣ ਦੇ ਲਈ,
ਤਾਂਤਰਿਕਾਂ ਤੋਂ ਕਰਵਾਉਣੀ ਹੈ ਰਸਮ ਮੋਦੀ ਸਾਹਿਬ ਨੇ।
ਏਅਰ ਪੋਰਟ, ਰੇਲਵੇ,ਲਾਲ ਕਿਲ੍ਹਾ ਤੇ ਹੁਣ ਕਿਰਸਾਨੀ ਵੀ,
ਵੇਚਣ ਦੀ ਲੱਗੇ ਖਾ ਲਈ ਹੈ ਕਸਮ ਮੋਦੀ ਸਾਹਿਬ ਨੇ।
ਯਾਰਾਂ ਨਾਲ ਯਾਰੀਆਂ ਨਿਭਾਉਣ ਇਕੱਲਾ ਜਾਣਦਾ ਇਹ,
ਹੌਲੀ ਹੌਲੀ ਦੇਸ਼ ਕਰ ਲੈਣਾ ਹਜਮ ਮੋਦੀ ਸਾਹਿਬ ਨੇ।
 
ਜਸਵੀਰ ਸ਼ਰਮਾਂ ਦੱਦਾਹੂਰ
Have something to say? Post your comment