Poem

ਗੁਵਾਚ ਗਿਆ ਵਕਤ " - ਹਾਕਮ ਸਿੰਘ

March 25, 2021 05:38 PM
 ਗੁਵਾਚ ਗਿਆ ਵਕਤ "
 

ਭੁੱਲ ਗਏ ਕੱਚਿਆਂ ਦਾ ਸਕੂਨ ਬੱਲਿਆ ,,

ਮਿੱਟੀ  ਦੇ  ਘੜਿਆਂ  'ਚ ਪਾਣੀ   ਦੇਖੇ ।।
 
ਗੁਵਾਚ  ਗਿਆ ਵਕਤ ਉਹ ਬੰਦਿਆ ,,
ਦੀਵੇ  ਦੀ ਰੌਸ਼ਨੀ  ਥੱਲੇ  ਪੜਦੇ ਦੇਖੇ ।।
 
ਪਹਿਲਾਂ ਵਾਲੀ ਹੁਣ ਨਾ ਦਿਸੇ ਜਵਾਨੀ ,,
ਭਗਤ  ਸਿੰਘ  ਹੁਣ ਨਾ  ਪਲਦੇ  ਦੇਖੇ ।।
 
ਘੁੰਮ ਦੀ ਫਿਰਦੀ ਹੈ  ਬਹੁਤ ਜਵਾਨੀ ,,
ਪੁੱਤ ਨਸ਼ਿਆਂ ਨਾਲ ਖੇਡਦੇ ਅੱਜ ਦੇਖੇ  ।।
 
ਅੱਜ ਕੱਲ੍ਹ ਕਿੱਧਰੇ ਟੀਕੇ ਕਿਧਰੇ ਚਿੱਟਾ ,,
ਹੁਣ ਪੱਗਾਂ ਵਾਲੇ  ਜ਼ਰਦਾ  ਖਾਂਦੇ ਦੇਖੇ ।।
 
ਰੁਲਦੀਆਂ  ਹੀਰਾਂ ਰਾਂਝੇ ਸਾਦ ਬਣਦੇ ,,
ਭੈਣ ਭਾਈ ਵਿਆਹ ਕਰਵਾਉਂਦੇ ਦੇਖੇ ।।
 
ਅੱਜ ਖੋਟੇ ਸਿੱਕੇ ਵੀ ਲੱਭੇ ਲੱਭਦੇ ਨਾ ,,
ਨਕਲੀ ਨੋਟ ਤਾਂ ਇੱਥੇ ਚਲਦੇ ਦੇਖੇ ।।
 
ਪਤਾ ਨੀ ਕਿਧਰੇ ਅਣਖਾਂ ਮਰ ਗਈਆਂ ,,
ਜ਼ਮੀਰਾਂ ਵਾਲੇ ਵੀ ਧੌਣ ਝੁਕਾਉਂਦੇ ਦੇਖੇ ।।
 
ਕਲਮਾਂ ਨੇ  ਅੱਜ  ਸਾਡੀਆਂ  ਰੋਂਦੀਆਂ ,,
ਗੀਤ  ਇਤਿਹਾਸਕ  ਨਾ ਲਿਖਦੇ ਦੇਖੇ ।।
 
ਹਾਕਮ ਮੀਤ ਕਿਹੜੀਆਂ ਸੋਚਾਂ ਸੋਚਦਾ ,,
ਮੁੰਡੇ  ਕੁੜੀਆਂ  ਇਕੱਠੇ  ਨੱਚਦੇ  ਦੇਖੇ ।।
 
ਮਾਪੇ ਵੀ  ਅੱਜ ਨੀਵੀਆਂ  ਪਾ ਬਹਿੰਦੇ ,,
ਬੱਚੇ  ਮਾਪਿਆਂ  ਨੂੰ  ਮੱਤਾਂ ਦਿੰਦੇ ਦੇਖੇ ।।
 
      ਹਾਕਮ ਸਿੰਘ ਮੀਤ ਬੌਂਦਲੀ
Have something to say? Post your comment