Poem

ਕਾਵਿ ਵਿਅੰਗ) "ਦੇਸ਼ ਵਾਸੀਓ ਫੈਸਲਾ ਹੱਥ ਤੁਹਾਡੇ"

March 25, 2021 05:41 PM


(ਕਾਵਿ ਵਿਅੰਗ)
"ਦੇਸ਼ ਵਾਸੀਓ ਫੈਸਲਾ ਹੱਥ ਤੁਹਾਡੇ"
 
ਕਾਰਪੋਰੇਟ ਘਰਾਣਿਆਂ ਕੋਲ ਗਿਰਵੀ ਦੇਸ਼ ਰੱਖਣਾ ਹੈ,
ਮੋਦੀ ਸਾਹਿਬ ਦਾ ਇਹੀ ਇੱਕੋ-ਇੱਕ ਏਮ ਹੈ ਜੀ।
ਕੱਲਾ ਕੱਲਾ ਮਨੁੱਖ ਜਦ ਗੁਲਾਮ ਹੋ ਗਿਆ,
ਫਿਰ ਕਰ ਸਕਣਾ ਨਾ ਕਿਸੇ ਨੇ ਕੋਈ ਕਲੇਮ ਹੈ ਜੀ।
ਘੱਟ ਗਿਣਤੀਆਂ ਨੂੰ ਖੂੰਜੇ,ਤੇ ਬੜ੍ਹਾਵਾ ਇੱਕ ਵਾਲਾ,
ਨਵੀਂ ਖੇਡਣੀ ਚਾਹੁੰਦਾ ਇਹੇ ਇੱਕ ਗੇਮ ਹੈ ਜੀ।
ਕੀੜੇ ਮਕੌੜੇ ਦਿਸਦੇ ਨੇ ਇਹਨੂੰ ਸੱਭ ਦੇਸ਼ ਵਾਸੀ,
ਮਨ ਕੀ ਬਾਤ ਤੇ ਦਿਲ ਕੀ ਚਾਲ ਵਾਲੀ ਚੱਕ ਲੲੀ ਇਸਨੇ ਨੇਮ ਹੈ ਜੀ।
ਦੇਸ਼ ਵਾਸੀਓ ਫੈਸਲਾ ਇਹ ਹੁਣ ਹੈ ਹੱਥ ਤੁਹਾਡੇ,
ਕਿਵੇਂ ਇਸਨੂੰ ਵਾਚਣਾ ਤੇ ਕਿਵੇਂ ਇਸਨੂੰ ਘੋਖਣਾ ਹੈ।
ਹੱਥ ਖੜ੍ਹੇ ਕਰਕੇ ਕਰਨਾ ਮਨਜ਼ੂਰ ਜਾਂ ਫਿਰ,
ਕਰੜੇ ਹੱਥਾਂ ਨਾਲ ਇਸਨੂੰ ਰੋਕਣਾ ਹੈ?
 
ਜਸਵੀਰ ਸ਼ਰਮਾਂ ਦੱਦਾਹੂਰ
Have something to say? Post your comment