"ਇਤਿਹਾਸ ਗਵਾਹ ਹੈ ਸੰਘਰਸ਼ਾਂ ਲੰਬਿਆਂ ਦਾ"
ਭਾਰਤ ਬੰਦ ਨੂੰ ਪੂਰਨ ਸਮਰਥਨ ਮਿਲਿਆ,
ਸਾਰੇ ਦੇਸ਼ ਵਾਸੀ ਕਿਸਾਨਾਂ ਦੇ ਨਾਲ ਨੇ ਜੀ।
ਸਿਰ ਕੱਟ ਜਾਏ ਜ਼ਮੀਰ ਨਹੀਂ ਮਰਨ ਦੇਣੀ,
ਸਾਰੇ ਹਿੱਕ ਥਾਪੜ ਕੇ ਖੜ੍ਹੇ ਹਰ ਹਾਲ ਨੇ ਜੀ।
ਇਤਿਹਾਸ ਗਵਾਹ ਹੈ ਸੰਘਰਸ਼ਾਂ ਲੰਬਿਆਂ ਦਾ,
ਹਾਲੇ ਜਿਹਨ ਵਿੱਚ ਕੲੀ ਸਵਾਲ ਨੇ ਜੀ।
ਸਿਰੜੀ ਯੋਧਿਓ ਖੜ੍ਹੇ ਰਹਿਣਾ ਹਰ ਹਾਲ ਆਪਾਂ,
ਆਉਣੇ ਹਾਲੇ ਤਾਂ ਬਹੁਤ ਭੁਚਾਲ ਨੇ ਜੀ।
ਬਾਜੂਏਂ ਕਾਤਲੋਂ ਮੇਂ ਵੇਖਣਾ ਹੈ ਜੋਰ ਕਿਤਨਾ,
ਝੁਕਣਾ ਪੈਣਾ ਹੈ ਸਮੇਂ ਦੀ ਸਰਕਾਰ ਨੂੰ ਤਾਂ।
ਆਪਣੀ ਜਿੱਤ ਨੂੰ ਕੋਈ ਨਾ ਟਾਲ ਸਕਦਾ,
ਭਾਜੜਾਂ ਪੈਣੀਆਂ ਸਦਾ ਗ਼ਦਾਰ ਨੂੰ ਤਾਂ।
ਜਸਵੀਰ ਸ਼ਰਮਾਂ ਦੱਦਾਹੂਰ