Poem

"ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਾਹੀਂ"

March 27, 2021 10:45 PM
"ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਾਹੀਂ"
 
ਅਰਥਚਾਰੇ ਨੂੰ ਹੈ ਡਾਢੀ ਢਾਹ ਲੱਗੀ,
ਡਾ, ਮਨਮੋਹਨ ਸਿੰਘ ਦੀ ਗੱਲ ਸੱਚ ਭਾਸਦੀ ਹੈ।
ਜੀ ਐਸ ਟੀ ਤੇ ਨੋਟਬੰਦੀ ਨੇ ਲਾਇਆ ਖੂਬ ਰਗੜਾ,
ਦੇਸ਼ ਵਾਸੀਆਂ ਲਈ ਇਹ ਵੱਡੀ ਤ੍ਰਾਸਦੀ ਹੈ।
ਮੋਦੀ ਸਾਹਿਬ ਨੇ ਚਹੇਤਿਆਂ ਨੂੰ ਖੁਸ਼ ਕਰਕੇ,
ਦਿਲੋਂ ਗੱਲ ਕੀਤੀ ਓਹਨਾਂ ਦੀ ਆਸ ਦੀ ਹੈ।
ਰਹਿੰਦਾ ਖੂੰਹਦਾ ਕਿਸਾਨਾਂ ਦੇ ਗਲ ਦੇ ਅੰਗੂਠਾ,
ਰਾਇ ਇਹ ਵੀ ਦਿੱਤੀ ਜਾਪੇ ਕਿਸੇ ਖਾਸ ਦੀ ਹੈ।
ਡਾ, ਮਨਮੋਹਨ ਸਿੰਘ ਜਿਹਾ ਪ੍ਰਧਾਨ ਮੰਤਰੀ ਲੱਭਣਾ ਨਾ,
ਦੀਵਾ ਲੈ ਕੇ ਢੂੰਡੀਏ ਭਾਵੇਂ ਭਾਰਤ ਦੇਸ਼ ਅੰਦਰ,
ਪ੍ਰਤੱਖ ਨੂੰ ਪ੍ਰਮਾਣ ਦੀ ਹੁੰਦੀ ਲੋੜ ਨਾਹੀਂ,
ਵੈਸੇ ਲਾਈਲੱਗ ਬਹੁਤ ਫਿਰਦੇ ਹਰ ਪ੍ਰਦੇਸ਼ ਅੰਦਰ।
 
ਜਸਵੀਰ ਸ਼ਰਮਾਂ ਦੱਦਾਹੂਰ
Have something to say? Post your comment