ਹੋਲੀ ਦੇ ਰੰਗ (ਕਵਿਤਾ)
ਅੱਜ ਦਿਨ ਹੈ ਹੋਲੀ ਦਾ
ਆਓ ਰੰਗਾਂ ਵਿੱਚ ਰੰਗ ਜਾਈਏ
ਫੁੱਲਾਂ ਦੇ ਰੰਗਾਂ ਦੇ ਵਾਂਗਰ
ਸਾਂਝਾਂ ਪਿਆਰ ਦੀਆਂ ਪਾਈਏ
ਕਦੇ ਕਿਸੇ ਦਾ ਬੁਰਾ ਨਾ ਤੱਕੀਏ
ਕਿਰਤ ਕਰੀਏ ਤੇ ਵੰਡ ਕੇ ਖਾਈਏ
ਲਹੂ ਦਾ ਰੰਗ ਜਦ ਇੱਕ ਹੀ ਹੁੰਦਾ
ਆ ਤੇਰੇ ਮੇਰੇ ਦਾ ਫ਼ਰਕ ਮਿਟਾਈਏ
ਚੜ੍ਹ ਕੇ ਜੋ ਨਾ ਉਤਰਣ ਕਦੇ ਵੀ
ਪਾਕ ਮੁਹੱਬਤਾਂ ਦੇ ਰੰਗ ਬਣ ਜਾਈਏ
ਹਉਮੈ ਦੇ ਰੰਗ ਉਤਰ ਜਾਵਣ
ਤੇ ਰੱਬ ਦਾ ਨਾਮ ਸਦਾ ਧਿਆਈਏ
'ਇੰਦਰ' ਦੁਨੀਆਂ ਰੰਗਾਂ ਦਾ ਮੇਲਾ
ਰਲ਼ ਮਿਲ ਖੁਸ਼ੀਆਂ ਨਾਲ ਮਨਾਈਏ
- ਇੰਦਰ ਸਰਾਂ (ਫ਼ਰੀਦਕੋਟ)