Article

ਕਦੇ ਉਦਾਸੀ ਦਾ ਆਲਮ ਨਾ ਢੁੱਕੇ ਤੇਰੇ ਨੇੜੇ

March 29, 2021 11:44 PM
1.ਕਦੇ ਉਦਾਸੀ ਦਾ ਆਲਮ ਨਾ ਢੁੱਕੇ ਤੇਰੇ ਨੇੜੇ
ਖਿੜੇ ਚੁਫੇਰੇ ਫੁੱਲਾਂ ਵਰਗਾ ਨੂਰ ਰਹੇ ਤੇਰੇ ਚਿਹਰੇ
ਖੁਸ਼ੀਆਂ ਤੇਰੇ ਮੁੱਖ ਤੇ ਨੱਚਣ ਹੋਕੇ ਜਮਾਂ ਨਿਸੰਗ ਸੱਜਣਾ
ਤੇਰੀ ਜਿੰਦਗੀ ਵਿੱਚ ਭਰ ਜਾਵਣ ਸਾਰੇ ਹੋਲੀ ਵਰਗੇ ਰੰਗ ਸੱਜਣਾ
2.ਰਿਸ਼ਤਿਆਂ ਵਿੱਚੋਂ ਆਪਣੇਪਣ ਦਾ ਨਿੱਘ ਸਦਾ ਹੀ ਆਵੇ
ਰੰਗ ਤੇ ਪਾਣੀ ਵਰਗਾ ਗੂੜ੍ਹਾ ਇਸ਼ਕ ਹੀ ਤੈਨੂੰ ਭਾਵੇ
ਵਗਦੀ  ਹਵਾ ਦੀ ਗੂੰਜ ਚੁਫੇਰੇ ਛੇੜੇ ਤੇੇੇਰੇ ਸਰਗਮ ਸੱਜਣਾ....
3.ਖੁਸ਼ੀ ਤੇੇੇੇਰੀ ਲਈ ਦਰ ਖੁਦਾ ਦੇ ਮੱਟੂ ਕਰੇ ਦੁਆਵਾਂ ਚ
ਜੀਅ ਭਰਕੇ ਮੈਂ ਰੰਗ ਗੁਲਾਲ ਖਿੰਡਾਅ ਦਿਆਂ ਤੇਰਿਆਂ ਰਾਹਵਾਂ ਚ
ਬੀਂਬੜ ਦੇ ਸਤਨਾਮ  ਦੀ ਸੱਚੇ ਦਿਲੋਂ ਹੈ ਉਮੰਗ ਸੱਜਣਾ
4.ਸਦਾ ਬਹਾਰਾਂ ਝੋਲੀ ਤੇਰੀ ਰਹਿਣ ਬਸੰਤ ਦੇ ਵਾਂਗੂੰ
ਹਾਸਾ ਤੇਰਾ ਮਹਿਕਾਂ ਵੰਡੇ ਕਹਿਣ ਬਸੰਤ ਦੇ ਵਾਂਗੂੰ
ਤੇਰੇ ਕੋਲੋਂ ਸਿੱਖਣ ਸਾਰੇ ਸੁਖੀ ਜੀਣ ਦਾ ਢੰਗ ਸੱਜਣਾ
ਤੇਰੀ ਜਿੰਦਗੀ ਵਿੱਚ ਭਰ ਜਾਵਣ ਸਾਰੇ ਹੋਲੀ ਵਰਗੇ ਰੰਗ ਸੱਜਣਾ
ਇੰਜੀ.ਸਤਨਾਮ ਸਿੰਘ ਮੱਟੂ
Have something to say? Post your comment