Poem

ਸੁਪਨਾ - ਅਰਵਿੰਦ ਸੋਹੀ

March 29, 2021 11:45 PM

ਸੁਪਨਾ
ਬੇਬੱਸ ਆਦਮ ਜਾਤ,
ਅੱਖਾਂ ਵਿੱਚ ਨੀਰ ਜ਼ੁਬਾਨ ਤ੍ਰਿਹਾਈ,
ਢਿੱਡ ਪਿੱਠ ਭੁੱਖ ਨਾਲ ਹੋਈ ਇਕ ।
ਲੜਖੜਾਉਂਦੀ ਉਹ ਮੇਰੇ ਕੋਲ ਆਈ
ਸਮੁੰਦਰ ਅੱਖੀਆਂ ਵਿੱਚੋਂ ਝਲਕੇ
ਪਰ ਉਹ ਖ਼ਾਮੋਸ਼ ਹੋ ਕੇ ਵੀ ਬੋਲਣ
ਬੁੱਲ੍ਹੀਆਂ ਤੇ ਬੇਬੱਸ ਮੁਸਕਰਾਹਟ ਲੈ ,
ਹੌਲੇ ਜਿਹੇ ਉਹ ਬੋਲੀ
ਸੁਪਨਾ ਵੇਖਿਆ ਸੀ ...
ਮੈਂ ਜ਼ਿੰਦਗੀ ਜੀਵਨ ਦਾ,
ਜੀਵਨ ਮਿਲਿਆ,
ਪਰ ...
ਜ਼ਿੰਦਗੀ ਨਾ ਮੈਨੂੰ ਥਿਆਈ ,
ਹਰ ਪਾਸੇ ਦਹਿਸ਼ਤ, ਭੁੱਖਮਰੀ,
ਹੈਵਾਨੀਅਤ ਹਰ ਦਰ ਤੇ ਛਾਈ ।
ਬੇਪੱਤ ਧੀਆਂ, ਇੱਜ਼ਤ ਰੁਲਦੀ ਵਿਚ ਬਾਜ਼ਾਰਾਂ ,
ਸੜਕਾਂ ਉੱਤੇ ਰੁਲੇ ਅੰਨਦਾਤਾ ।
ਬੇਰੁਜ਼ਗਾਰੀ ਅੱਤ ਨੂੰ ਹੱਥ ਪਾਇਆ,
ਭ੍ਰਿਸ਼ਟ ਨੇਤਾ, ਬੇਵੱਸ ਜਨਤਾ ,
ਕੀ ਇਹ ਏ ਮੇਰਾ ਦੇਸ?
ਜੋ ਮਹਾਨ ਕਹਾਇਆ!
ਇਸ ਜੀਵਨ ਤੋਂ ਚੰਗਾ ਹੁੰਦਾ,
ਜੇ ਜੰਮਦੇ ਹੀ ਮੈਨੂੰ ਮਾਰ ਮੁਕਾਉਂਦਾ,
ਤੇਰੀ ਦੁਨੀਆਂ ਦਾਤਾ ਤੂੰ ਹੈ ਸਿਰਜੀ,
ਤੂੰ ਹੀ ਇਸਦਾ ਬਣ ਰਖਵਾਲਾ।
ਆ ,ਬੋਹੜ!
ਕਿਤੇ ਸੁਣ ਦਰਦਾਂ ਨੂੰ ,
ਦਿਖਾ ਕੋਈ ਰਸਤਾ,
ਇਹ ਜੀਵਨ ਵਿੱਚ ਜ਼ਿੰਦਗੀ ਆਵੇ।
ਹਰ ਪਾਸੇ ਖ਼ੁਸ਼ੀਆਂ ਖੇੜੇ ਹੋਵਣ,
ਹਰ ਚਿਹਰਾ ਮੁਸਕਰਾਵੇ।
ਮੇਰਾ ਵੀ ਜ਼ਿੰਦਗੀ ਜੀਵਨ ਦਾ,
ਕਿਤੇ ਸੁਪਨਾ ਸੱਚ ਹੋ ਜਾਵੇ!
ਕਿਤੇ ਸੁਪਨਾ ਸੱਚ ਹੋ ਜਾਵੇ!
ਅਰਵਿੰਦ ਸੋਹੀ

Have something to say? Post your comment