ਬਾਬਾ
ਮੋਹ -ਮਾਇਆ ਦੇ ਜਾਲ ਵਿੱਚ
ਫਸਿਆ ਹੈ ਇੰਝ ਇਨਸਾਨ ਬਾਬਾ
ਤੇਗ ਰੂਪੀ ਇਸ ਰੂਹ ਦਾ
ਛੱਡ ਜਾਣਾ ਅਸੀਂ ਮਿਆਨ ਬਾਬਾ
ਸਾਡੇ ਕਰਮ ਪਰਖਣੇ ਸਾਹਿਬ ਨੇ
ਕੀਤੇ ਜੋ ਵਿੱਚ ਜਹਾਨ ਬਾਬਾ
ਛੱਡੀਏ ਕੁਝ ਐਸੀ ਛਾਪ ਨੂੰ
ਜੋ ਚਮਕੇ ਵਿੱਚ ਅਸਮਾਨ ਬਾਬਾ
ਬਖ਼ਸ਼ੀਂ ਤੂੰ ਐਬ ਹਕੀਰ ਦੇ
ਤੇਰਾ ਕਰਾਂ ਨਾਮ ਗੁਣਗਾਨ ਬਾਬਾ
ਕਰ ਨਦਰਿ ਸਤਿਗੁਰੂ ਪੂਰਿਆ
ਹੋ ਜਾਏ ਇਕਾਗਰ ਧਿਆਨ ਬਾਬਾ।
ਰਣਧੀਰ ਵਿਰਕ