Article

ਲਘੂ ਕਥਾ ' ਰੰਗਾਂ ਦਾ ਤਿਉਹਾਰ '

March 29, 2021 11:52 PM

ਲਘੂ ਕਥਾ ' ਰੰਗਾਂ ਦਾ ਤਿਉਹਾਰ '
ਜਦੋਂ ਜ਼ਿੰਦਗੀ ਦਾ ਬਹੁਤਾ ਸਮਾਂ ਗੁਜ਼ਾਰ ਲਿਆ ਹੁਣ ਰੰਗਾਂ ਬਾਰੇ ਸੋਚਣ ਦਾ ਮਨ ਬਨਾਇਆ । ਗਲੀ 'ਚ ਬੱਚੇ ਕਈ ਤਰ੍ਹਾਂ ਦੀਆਂ ਪਿਚਕਾਰੀਆਂ ਭਰੀ, ਵੱਖ ਵੱਖ ਰੰਗ ਇੱਕ ਦੂਜੇ 'ਤੇ ਸੁੱਟਣ ਦੀ ਤਿਆਰੀ ਵਿੱਚ ਸਨ ਤੇ ਹੋਲੀ ਦਾ ਆਨੰਦ ਮਾਣਦੇ ਲਟੋ ਪੀਂਘ ਹੋਏ ਸਭ ਕੁੱਝ ਦਾਅ 'ਤੇ ਲਾਈ ਬੈਠੇ ਸਨ ,ਕਿ ਰੰਗਾਂ ਬਿਨਾਂ ਤਿਉਹਾਰ ਫਿੱਕਾ ਹੀ ਰਹੇਗਾ ।
ਮੈਨੂੰ ਵੀ ਬਚਪਨ ਵੇਲੇ ਦੀ ਯਾਦ ਆ ਗਈ ਕਿ, ' ਬਾਪੂ ਜੀ ਹੋਲੀ ਵਾਲੇ ਦਿਨ ਕਿਉਂ ਝਿੜਕਦੇ ਹੋਏ ਭਜਾ ਦਿੰਦੇ ਸਨ ਕਿ, ਇਹ ਤਮਾਸ਼ਾ ਜਿਹਾ ਬੰਦ ਕਰੋ ਇਹ ਕਿਹੜੇ ਖ਼ਾਲਸਈ ਰੰਗ ਹਨ। ਕੱਲ੍ਹ ਨੂੰ ਸਾਡੇ ਦਸ਼ਮ ਪਿਤਾ ਜੀ ਦਾ ਹੋਲਾ ਮੁਹੱਲਾ ਹੈ । ਜਿੱਥੇ ਸਮੁੱਚੀ ਕੌਮ ਕੇਸਰੀ ਰੰਗ ਵਿੱਚ ਰੰਗੀ ਜਾਵੇਗੀ । ਉਸ ਵੇਲੇ ਹੋਲੀ ਤੇ ਸਿੱਖ ਧਰਮ ਬਾਰੇ ਕੋਈ ਇਲਮ ਨਹੀਂ ਸੀ ।
ਪਰ ਅੱਜ ਸਮਝ ਪਈ ਹੈ ਕਿ, ਸਾਡੇ ਓਹੀ ਬਾਪੂ ਜੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਛੱਡ ਕੇ ਜ਼ਾਲਮ ਸਰਕਾਰਾਂ ਦੇ ਓਹਨਾਂ ਬਾਰਡਰਾਂ ਦੇ ਬੂਹੇ ਮੱਲੀ ਬੈਠੇ ਹਨ ਜਿੱਥੋਂ ਸਾਡੇ ਕਿਸਾਨਾਂ ਦੀ ਜ਼ਮੀਨ ਜਾਇਦਾਦ ਤੇ ਘਰ ਖੋਹਣ ਦੀਆਂ ਕੋਸ਼ਿਸ਼ਾਂ ਨੂੰ ਅਸਲੀ ਰੰਗਤ ਦਿੱਤਾ ਜਾ ਰਿਹਾ ਹੈ ।
ਗੁਰਮੀਤ ਸਿੰਘ ਸਿੱਧੂ ਕਾਨੂੰਗੋ

Have something to say? Post your comment