Article

ਫਿਲਮ ਆਰਟ ਡਾਇਰੈਕਟਰ- ਤੀਰਥ ਸਿੰਘ ਗਿੱਲ

March 29, 2021 11:54 PM
ਫਿਲਮ ਆਰਟ ਡਾਇਰੈਕਟਰ- ਤੀਰਥ ਸਿੰਘ ਗਿੱਲ
 
 
 
ਇਸ ਤੋਂ ਪਹਿਲਾ ਵੀ ਮੈਨੂੰ 2018 ਦੇ ਨਵੰਬਰ ਚ ਵੀ 
  ਪੰਜਾਬੀ ਫਿਲਮਾ ਦੇ ਮਸ਼ਹੂਰ ਡਾਇਰੈਕਟਰ ਮੇਰੇ ਵੱਡੇ ਵੀਰ ਸੁਖਮਿੰਦਰ ਧੰਜਲ ਸਾਬ ਦੀ ਫਿਲਮ ਬਲੈਕੀਆ ਦੀ ਸ਼ੂਟਿੰਗ ਤੇ ਉਨ੍ਹਾਂ ਵੱਲੋਂ ਮੈਨੂੰ ਸੱਦਾ ਮਿਲਿਆ ਫਿਲਮ ਦਾ ਬਹੁਤਾ ਹਿੱਸਾ ਬਠਿੰਡਾ ਸ਼ਹਿਰ ਦੇ ਵਿਚ ਸ਼ੂਟਿੰਗ ਹੋਣੀ ਸੀ।
ਫ਼ਿਲਮ ਦੀ ਪਹਿਲੇ ਸੀਨ ਦੀ ਤਿਆਰੀ ਚਲ ਰਹੀ ਸੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਇਕ ਪੁਰਾਣੀ ਹਵੇਲੀ' ਚ ਇਕ ਪੁਲਿਸ ਸਟੇਸ਼ਨ ਦਾ ਸੈਟ ਲਾਇਆ ਜਾ ਰਿਹਾ ਸੀ। ਮੈਂ ਪਹੁੰਚਿਆ ਹਵੇਲੀ ਨੂੰ ਅੰਦਰੋਂ ਦੇਖ ਕੇ ਮੈਂ ਬਹੁਤ ਹੈਰਾਨ ਹੋਇਆ ਧੰਜਲ ਸਾਬ ਕਿਸੇ ਨਾਲ ਗੱਲ ਕਰ ਰਹੇ ਸਨ ਅਚਾਨਕ ਉਨ੍ਹਾਂ ਦੀ ਮੇਰੇ ਵੱਲ ਨਜ਼ਰ ਪੈ ਗਈ ਉਹ ਹਲਕਾ ਹਲਕਾ ਮੁਸਕਰਾਉਂਦੇ ਹੋਏ ਮੇਰੇ ਵੱਲ ਆ ਗਏ ਜਿਦਾਂ ਉਨ੍ਹਾਂ ਦੀ ਆਦਤ ਹੈ ਉਹ ਬਹੁਤ ਮਿਲਣਸਾਰ ਤੇ ਸੁਭਾਅ ਮੁਤਾਬਿਕ ਬਹੁਤ ਮਿਲਾਵੜੇ ਹਨ ਰਸਮੀ ਗੱਲਬਾਤ ਚਾਹ ਪਾਣੀ ਪੀਣ ਤੋਂ ਬਾਅਦ ਧੰਜਲ ਸਾਬ ਆਪਣੀ ਫਿਲਮ ਬਲੈਕੀਆ ਦਾ ਸੈਟ ਦਿਖਾਉਣ ਲੱਗੇ ਬਿਲਕੁਲ ਅੱਜ ਤੋਂ 50 ਸਾਲ ਪਹਿਲਾ ਦਾ ਪੁਲੀਸ ਥਾਣੇ ਦਾ ਹੂਬਰੂ ਉਹੀ ਮਾਹੌਲ ਤੇ ਦੂਜੇ ਪਾਸੇ ਇਕ ਸੁਨਿਆਰੇ ਦੀ ਦੁਕਾਨ ਦਾ ਸੈਟ ਲਾਇਆ ਹੋਇਆ ਸੀ ਜਿਥੇ ਰਾਣਾ ਜੰਗ ਬਹਾਦਰ ਦੁਕਾਨ ਦੇ ਮਾਲਕ ਦਾ ਕਿਰਦਾਰ ਨਿਭਾ ਰਹੇ ਸਨ। ਮੈਂ ਫਿਲਮ ਵਿਚਲੇ ਆਰਟ ਦੇ ਕੰਮ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ ਸੁਨਿਆਰੇ ਦੀ ਦੁਕਾਨ ਚ ਅੱਜ ਤੋਂ 50 ਸਾਲ ਪਹਿਲਾ ਦੇ ਕੰਲਡੈਰ ਲੱਗੇ ਹੋਏ ਸਨ , ਸੁਨਿਆਰੇ ਵਾਲੀ ਮਸ਼ੀਨ , ਮੈਂ ਧੰਜਲ ਸਾਬ ਨੂੰ ਪੁੱਛਿਆ ਕਿ ਭਾਜ਼ੀ ਤੁਹਾਡੀ ਫਿਲਮ ਕਿਹੜਾ ਆਰਟ ਡਾਇਰੈਕਟਰ ਕੰਮ ਕਰ ਰਿਹਾ ਹੈ ਕੰਮ ਬਹੁਤ ਹੀ ਲਾਜਵਾਬ ਹੈ ਧੰਜਲ ਸਾਬ ਕਹਿੰਦੇ ਮੰਗਤ ਮੇਰੀ ਫ਼ਿਲਮ ਦਾ ਕੰਮ ਆਰਟ ਡਾਇਰੈਕਟਰ ਤੀਰਥ ਗਿੱਲ ਕਰ ਰਹੇ ਹਨ। ਹੋਰ ਕਈ ਦਿਨ ਅੱਡ -ਅੱਡ ਥਾਵਾਂ ਤੇ ਸ਼ੂਟਿੰਗ ਦੇਖੀ ਪਰ ਮੇਰੀ ਫ਼ਿਲਮ ਦੇ ਆਰਟ ਡਾਇਰੈਕਟਰ ਤੀਰਥ ਗਿੱਲ ਨਾਲ ਮੁਲਾਕਾਤ ਨਾ ਹੋ ਸਕੀ । ਉਸ ਦੇ ਦੋ ਸਾਲ ਬਾਅਦ 
ਇਸ ਸਾਲ ਫਰਵਰੀ ਚ ਮੇਰੀ ਮਨਦੀਪ ਸਿੱਧੂ ਨਾਲ ਫਿਲਮਾ ਦੇ ਆਰਟ ਬਾਰੇ ਗੱਲ ਚਲ ਰਹੀ ਸੀ ਤੇ ਗੱਲਾਂ- 2 'ਚ ਉਸਨੇ ਦੱਸਿਆ ਕਿ ਹਿੰਦੀ ਤੇ ਪੰਜਾਬੀ ਫਿਲਮਾ ਦਾ ਸਭ ਤੋਂ ਵਧੀਆ ਤੇ ਜ਼ਮੀਨ ਨਾਲ ਜੁੜਿਆ ਹੋਇਆ ਆਰਟ ਡਾਇਰੈਕਟਰ ਤੀਰਥ ਗਿੱਲ ਹੈ ਜਿਸ ਦੀਆ ਕੀਤੀਆ ਤਕਰੀਬਨ ਫਿਲਮਾ ਸੁਪਰ ਹਿੱਟ ਹੋਈਆ ਹਨ
ਵਕਤ ਦਾ ਪਹੀਆ ਇਸ ਤਰ੍ਹਾਂ ਆਪਣੀ ਰਫਤਾਰ ਨਾਲ ਚਲਦਾ ਹੋਇਆ ਅੱਗੇ ਨਿਕਲ ਗਿਆ। ਉਸ ਤੋਂ ਬਾਅਦ ਪਟਿਆਲੇ ਪਿਛੇ ਜਿਹੇ ਮਨਦੀਪ ਸਿੱਧੂ ਨੇ ਮੇਰੀ ਗੱਲ ਤੀਰਥ ਗਿੱਲ ਬਾਈ ਨਾਲ ਕਰਵਾਈ ਜਿਦਾਂ ਧੰਜਲ ਸਾਬ ਤੇ ਮਨਦੀਪ ਸਿੱਧੂ ਨੇ ਇਨ੍ਹਾਂ ਦੀ ਨਿੱਘੀ ਸ਼ਖ਼ਸੀਅਤ ਬਾਰੇ ਦੱਸਿਆ ਸੀ ਇਹ ਉਸ ਤੋਂ ਵੀ ਬੇਹਤਰ ਨਿਕਲੇ ਸਾਡੀ ਪਹਿਲੀ ਵਾਰ ਇਕ ਘੰਟੇ ਤੋਂ ਜ਼ਿਆਦਾ ਗੱਲਬਾਤ ਹੋਈ ਉਸ ਤੋਂ ਬਾਅਦ ਅਕਸਰ ਇਨ੍ਹਾਂ ਨਾਲ ਇਕ ਰੂਹਾਨੀ ਰਿਸ਼ਤਾ ਬਣ ਗਿਆ ਸਾਡੀ ਹਰ ਰੋਜ਼ ਗੱਲਬਾਤ ਹੋਣ ਲੱਗੀ। ਮਨਦੀਪ ਸਿੱਧੂ ਦਾ 20 ਕੁ ਦਿਨ ਪਹਿਲਾ ਫੋਨ ਆਇਆ ਮੰਗਤ ਬਾਈ ਬਠਿੰਡਾ ਤੀਰਥ ਗਿੱਲ ਬਾਈ ਆਇਆ ਹੋਇਆ ਹੈ ਤੈਨੂੰ ਪੁਰਾਣੀਆ ਫਿਲਮਾਂ ਤੇ ਉਨ੍ਹਾਂ ਦੇ ਬੁੱਕਲੈਟ ਦੇਵੇਂਗਾ ਤੂੰ ਉਹ ਲੈ ਆਵੀਂ ਕਿਉਂਕਿ ਤੀਰਥ ਗਿੱਲ ਬਾਈ ਜੀ ਹੋਟਲ ਇੰਮਪੀਰੀਅਲ ਠਹਿਰੇ ਹੋਏ ਸਨ ਮੈਂ ਤੀਰਥ ਗਿੱਲ ਬਾਈ ਨੂੰ ਕੀਤਾ ਤੇ ਪਹਿਲੀ ਤੱਕਣੀ ਚ ਕਿਸੇ ਦੂਜੇ ਨੂੰ ਆਪਣਾ ਬਣਾਉਣ ਵਾਲਾ ਇਨ੍ਹਾਂ ਦੇ ਵਿਚ ਇਕ ਚੁੰਬਕੀ ਅਕਾਰਸ਼ਣ ਹੈ ਜੋ ਦੂਜੇ ਬੰਦੇ ਨੂੰ ਆਪਣੇ ਵੱਲ ਖਿੱਚਣ ਦੀ ਤਾਕਤ ਰੱਖਦਾ ਹੈ 
ਇਨ੍ਹਾਂ ਦੀ ਸ਼ਖ਼ਸੀਅਤ ਤੇ ਮਿਰਜ਼ਾ ਗ਼ਾਲਿਬ ਸਾਹਬ ਦਾ ਇਹ ਸ਼ੇਅਰ ਬਾਖ਼ੂਬੀ ਢੁਕਦਾ ਹੈ
 
ਜ਼ਿੰਦਗੀ ਯੂੰ ਭੀ ਗੁਜ਼ਰ ਹੀ ਜਾਤੀ
ਕਿਉਂ ਤੇਰਾ ਰਹਿਗੁਜ਼ਰ ਯਾਦ ਆਇਆਂ ।
 
 
ਤੀਰਥ ਗਿੱਲ ਨਾਲ ਤਿੰਨ -ਚਾਰ ਘੰਟੇ ਗੱਲਾਂਬਾਤਾਂ ਦਾ ਲੰਮਾ ਸਿਲਸਿਲਾ ਚਲ ਪਿਆ ਮੈਨੂੰ ਇਨ੍ਹਾਂ ਨੇ ਪੁੱਛਿਆ ਕਿ ਪਟਿਆਲਾ ਕਦੋਂ ਜਾਣਾ ਹੈ ਮੈਂ ਕਿਹਾ ਕੱਲ ਸ਼ੁਕਰਵਾਰ ਨੂੰ ਤੀਰਥ ਗਿੱਲ ਬਾਈ ਨੇ ਕਿਹਾ ਮੈਂ ਵੀ ਤੇਰੇ ਨਾਲ ਜਾਵਾਂਗਾ। ਆਪਾ ਦੋਵੇਂ ਇਕੱਠੇ ਚਲਾਗੇ ਪਟਿਆਲਾ, ਯਾਰ ਮੰਗਤ ਤੂੰ ਬਹੁਤ ਦਿਲਚਸਪ ਤੇ ਦਿਲ ਦਾ ਬਹੁਤ ਸਾਫ ਬੰਦਾ ਹੈ ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਸੀ ਮੈਨੂੰ ਅਜਿਹੀ ਪੰਜਾਬੀ ਹਿੰਦੀ ਫਿਲਮਾ ਦੀ ਲਾਜਵਾਬ ਸ਼ਖ਼ਸੀਅਤ ਨਾਲ ਜਾਣ ਦਾ ਮੌਕਾ ਮਿਲੇਗਾ  
ਸਾਡੀਆ ਬਠਿੰਡਾ ਤੋਂ ਪਟਿਆਲਾ ਤੱਕ ਨਾ ਮੁੱਕਣ ਯੋਗ ਗੱਲਾਂ ਚੱਲ ਪਈਆ ਸਾਨੂੰ ਦੋਹਾ ਨੂੰ ਪਤਾ ਨਹੀਂ ਚਲਿਆ ਕਦੋਂ ਗੱਲਾਂ ਕਰਦੇ -2 ਪਟਿਆਲਾ ਆ ਗਿਆ , ਮੈਂ ਤੇ ਮਨਦੀਪ ਸਿੱਧ ਦੋ ਫ਼ਿਲਮਾ ਚ ਇਕੱਠੇ ਕੰਮ ਕਰ ਰਹੇ ਹਾਂ , ਇਕ ਪੰਜਾਬੀ ਫੀਚਰ ਚੌਕੀਦਾਰ ਤੇ ਦੂਜੀ ਹਿੰਦੀ ਫਿਲਮ ਸੁਪਰ ਸਟਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਜ਼ਿੰਦਗੀ ਤੇ ਆਧਾਰਿਤ ਫਿਲਮ ਹੈ ਇਤਫ਼ਾਕ ਇਹ ਦੋਵੇਂ ਫਿਲਮਾਂ ਮੇਰੀਆ ਵੀ ਪਹਿਲੀਆ ਫੀਚਰ ਫਿਲਮਾ ਹਨ ਤੇ ਮਨਦੀਪ ਸਿੱਧੂ ਦੀਆ ਵੀ 
ਮੇਰਾ ਪਟਿਆਲਾ ਚ 10 ਦਿਨ ਦਾ ਸ਼ੂਟਿੰਗ ਦੌਰਾਨ ਰੁਕਣ ਦਾ ਸਿਡਉਅਲ ਸੀ ਤੇ ਮਨਦੀਪ ਸਿੱਧੂ ਨੇ ਆਪਣੀ ਜ਼ਾਤੀ ਬੈਨਰ ਹੇਠ ਇਕ ਪੰਜਾਬੀ ਫੀਚਰ ਫਿਲਮ ਬਾਰੇ ਤੀਰਥ ਗਿੱਲ ਬਾਈ ਨਾਲ ਮੀਟਿੰਗ ਕਰਨੀ ਸੀ ਤੇ ਫਿਲਮ ਦੀ ਮੀਟਿੰਗ ਸਫਲ ਰਹੀ ਮੈਂ ਉਸ ਦਿਨ ਤੀਰਥ ਗਿੱਲ ਨੇ ਫਿਲਮ ਦੇ ਕਿਥੇ -2 ਸੈਟ ਕਿਹੜੇ ਸ਼ਹਿਰ ਚ ਲੱਗਣੇ ਸਨ ਉਨ੍ਹਾਂ ਦੀ ਲੁਕੇਅਸ਼ਨ ਬਾਰੇ ਦੱਸ ਦਿੱਤਾ ਸਗੋਂ ਸਾਡੇ ਸਾਹਮਣੇ ਫਿਲਮ ਦਾ ਸੀਨ ਸਿਰਜ ਦਿੱਤਾ ਇਹ ਦੇਖ ਕੇ ਮੈਂ ਇਨ੍ਹਾਂ ਦੀ ਬਹੁਪੱਖੀ ਸ਼ਖ਼ਸੀਅਤ ਦਾ ਮੁਰੀਦ ਹੋ ਗਿਆ ਤੇ ਮਨਦੀਪ ਸਿੱਧੂ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਫਿਲਮ ਚ ਤੀਰਥ ਗਿੱਲ ਬਾਈ ਆਰਟ ਡਾਇਰੈਕਟਰ ਹੋਵੇਗਾ ਦਾ ਕੰਮ ਹੋਵੇਗਾ ਮੈਨੂੰ ਪੂਰਾ ਇਕ ਹਫ਼ਤਾ ਤੀਰਥ ਗਿੱਲ ਨਾਲ ਰਹਿਣ ਦਾ ਮੌਕਾ ਮਿਲਿਆ ਮੈਂ ਉਨ੍ਹਾਂ ਦੇ ਦੁਆਰਾ ਬਲੈਕੀਆ ਫਿਲਮ ਚ ਕੀਤਾ ਗਿਆ ਆਰਟ ਦੇ ਕੰਮ ਦੀ ਤਾਰੀਫ਼ ਕੀਤੀ ਤੇ ਉਨ੍ਹਾਂ ਦੇ ਕੀਤੇ ਕੰਮ ਦੇ ਉਹ ਬਾਰੀਕ ਪਹਿਲੂਆ ਬਾਰੇ ਦੱਸਿਆ ਤਾਂ ਇਹ ਸੁਣ ਕੇ ਬਹੁਤ ਖੁਸ਼ ਹੋਏ ਤੇ ਕਿਹਾ ਮੰਗਤ ਕਾਮਾਲ ਦੀ ਗੱਲ ਹੈ ਕੋਈ ਦੂਜਾ ਸ਼ਖ਼ਸ ਇਨੀ ਬਾਰੀਕੀ ਨਾਲ ਮੇਰੇ ਕੀਤੇ ਕੰਮ ਨੂੰ ਦੇਖਦਾ ਹੋਵੇਗਾ । ਇਹ ਸੁਣ ਕੇ ਬੜੀ ਹੈਰਾਨੀ ਹੋਈ ਇਨ੍ਹਾਂ ਨੇ ਦੱਸਿਆ ਕਿ ਇਕ ਪੰਜਾਬੀ ਫਿਲਮ ਜੋ ਇਕ ਪੁਰਾਤਨ ਪਿਆਰ ਵਾਲੇ ਕਿਸੇ ਤੇ ਬਣ ਰਹੀ ਸੀ ਉਸ ਦੇ ਡਾਇਰੈਕਟਰ ਨਾਲ ਥੋੜੀ ਜਿਹੀ ਕਿਸੇ ਫਿਲਮ ਦੇ ਸੀਨ ਨੂੰ ਲੈ ਕੇ ਮਤਭੇਦ ਹੋ ਗਿਆ ਇਨ੍ਹਾਂ ਨੇ ਕਿਹਾ ਕਿ ਸੀਨ ਐਦਾਂ ਹੋਣਾ ਚਾਹੀਦਾ ਹੈ ਉਹ ਕਹਿੰਦਾ ਮੇਰੇ ਮੁਤਾਬਕ ਹੋਵੇਗਾ । ਇਨ੍ਹਾਂ ਨੇ ਫਿਲਮ ਛੱਡ ਦਿੱਤੀ ਜਦੋਂ ਫਿਲਮ ਦੇ ਨਿਰਮਾਤਾ ਨੂੰ ਇਹ ਪਤਾ ਲੱਗਾ ਤਾਂ ਉਨ੍ਹਾਂ ਨੇ ਡਾਇਰੈਕਟਰ ਨੂੰ ਬਦਲ ਕੇ ਫਿਲਮ ਚ ਹੋਰ ਡਾਇਰੈਕਟਰ ਲੈ ਲਿਆ‌ , ਉਸ ਫਿਲਮ ਦੇ ਨਿਰਮਾਤਾ ਨੂੰ ਤੀਰਥ ਗਿੱਲ ਦੀ ਕਾਬਲੀਅਤ ਦਾ ਪਤਾ ਸੀ ‌ 45 ਸਾਲਾ ਚ ਸੈਂਕੜੇ ਤੋਂ ਜ਼ਿਆਦਾ ਹਿੰਦੀ ਤੇ ਪੰਜਾਬੀ ਫਿਲਮਾ ਚ ਆਰਟ ਡਾਇਰੈਕਸ਼ਨ ਦਾ ਕੰਮ‌ ਕਰ ਚੁੱਕੇ ਵੱਡੇ ਪੱਧਰ ਯਸ਼ ਚੋਪੜਾ, ਮਨਮੋਹਨ ਸਿੰਘ, ਸੁਖਮਿੰਦਰ ਧੰਜਲ, ਨਵਨੀਤ ਸਿੰਘ ਤੇ ਹੋਰ ਬਹੁਤ ਸਾਰੀਆ ਉਘੀਆ ਸ਼ਖ਼ਸੀਅਤਾਂ ਨਾਲ ਕੰਮ ਕਰ ਚੁੱਕੇ ਹਨ ਤੇ ਕਈ ਹਿੰਦੀ ਤੇ ਪੰਜਾਬੀ ਫਿਲਮਾਂ ਚ ਆਪਣੀ ਅਦਾਕਾਰੀ ਦਾ ਜਲਵਾ ਵੀ ਬਿਖੇਰ ਚੁੱਕੇ ਹਨ।
ਮੇਰੀ ਠਹਿਰ ਪਟਿਆਲਾ ਦੇ ਇਕ ਹੋਟਲ ਵਿਚ ਸੀ ਪਰ ਮਨਦੀਪ ਸਿੱਧੂ ਦੀ ਜ਼ਿਦ ਤੇ ਮਹਿਮਾਨ ਨਿਵਾਜ਼ੀ ਕਰਕੇ ਉਨ੍ਹਾਂ ਦੇ ਘਰ ਰਹਿਣਾ ਪਿਆ ਸਾਰਾ ਹਫਤਾ ਸਾਡੀਆ ਮਨਦੀਪ ਸਿੱਧੂ ਦੇ ਘਰ ਦਿਨ ਰਾਤ ਲੰਮੀਆ ਫਿਲਮ ਦੇ ਨਾਲ ਸਬੰਧਤ ਮੀਟਿੰਗਾਂ ਚਲੀਆ ਹਰ ਰੋਜ਼ 15 ਤੋਂ 20 ਬੰਦੇ ਸ਼ਾਮਿਲ ਹੁੰਦੇ ਸਨ ਤੇ ਕਦੇ ਵੀ ਅੱਕਣ ਤੇ ਥੱਕਣ ਵਾਲੀ ਮਨਦੀਪ ਸਿੱਧੂ ਦੀ ਮਹਿਮਾਨ ਨਿਵਾਜ਼ੀ ਦੇ ਅਸੀਂ ਸਾਰੇ ਕਾਇਲ ਹੋ ਗਏ ਤੀਰਥ ਗਿੱਲ ਬਾਈ ਨਾਲ ਭਵਿੱਖ ਚ ਮੈ ਹੋਰ ਵੀ ਫਿਲਮਾ ਦੇ ਪ੍ਰੋਜੈਕਟ ਚ ਕੰਮ‌ ਕਰ ਰਿਹਾ ਹਾਂ‌ ਪਰਮਾਤਮਾ ਮੇਰੇ ਇਸ ਵੀਰ ਨੂੰ ਲੰਮੀ ਉਮਰ ਬਖਸ਼ੇ।
 
**********************************
ਮੰਗਤ ਗਰਗ
 
 
 
 
ReplyReply to allForward
Have something to say? Post your comment