Article

ਪ੍ਰਸਿੱਧ ਨਿਰਤਿਕਾ ,ਅਦਾਕਾਰਾ - ਸ਼ਰਮੀਲਾ ਪਾਂਡੇ- ਹਰਸ਼ਾ ਹਰਸ਼

March 31, 2021 12:27 AM
  ਪ੍ਰਸਿੱਧ ਨਿਰਤਿਕਾ ,ਅਦਾਕਾਰਾ - ਸ਼ਰਮੀਲਾ ਪਾਂਡੇ- 
 
 
 
 ਨਾਚ ਮਨੁੱਖੀ ਪ੍ਰਗਟਾਵੇ ਦਾ ਇੱਕ ਰਸਮ ਪ੍ਰਦਰਸ਼ਨ ਵੀ ਹੈ. ਇਹ ਇਕ ਵਿਸ਼ਵਵਿਆਪੀ ਕਲਾ ਹੈ, ਮਨੁੱਖੀ ਜੀਵਨ ਨਾਲ ਪੈਦਾ ਹੋਈ. ਜਨਮ ਦੇ ਸਮੇਂ ਬੱਚਾ ਚੀਕਦਾ ਹੈ ਅਤੇ ਆਪਣੇ ਹੱਥ ਚੁੰਮਦਾ ਹੈ ਜਿਵੇਂ ਹੀ ਉਹ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕਰਦਾ ਹੈ ਕਿ ਉਹ ਭੁੱਖਾ ਹੈ - ਇਹ ਉਹਨਾਂ ਗੱਲਬਾਤ ਦੁਆਰਾ ਹੈ ਜੋ ਨਾਚ ਦੀ ਸ਼ੁਰੂਆਤ ਕੀਤੀ ਹੈ ਇਹ ਕਲਾ ਦੇਵਤਿਆਂ ਅਤੇ ਦੇਵਤਿਆਂ - ਭੂਤ, ਭੂਤ - ਮਨੁੱਖਾਂ ਅਤੇ ਜਾਨਵਰਾਂ ਅਤੇ ਪੰਛੀਆਂ ਨੂੰ ਬਹੁਤ ਪਿਆਰੀ ਹੈ. ਭਾਰਤੀ ਪੁਰਾਣਾਂ ਵਿੱਚ, ਇਸ ਨੂੰ ਇੱਕ ਦੁਸ਼ਟ ਵਿਨਾਸ਼ਕਾਰੀ ਅਤੇ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦਾ ਇੱਕ ਸਾਧਨ ਮੰਨਿਆ ਗਿਆ ਹੈ. ਮੰਥਨ ਦੇ ਅਮ੍ਰਿਤ ਤੋਂ ਬਾਅਦ, ਜਦੋਂ ਦੁਸ਼ਟ ਦੂਤਾਂ ਨੇ ਅਮ੍ਰਿਤ ਨੂੰ ਪ੍ਰਾਪਤ ਕਰਨ ਦੇ ਖ਼ਤਰੇ ਦਾ ਸਾਹਮਣਾ ਕੀਤਾ, ਭਗਵਾਨ ਵਿਸ਼ਨੂੰ ਨੇ ਮੋਹਿਨੀ ਦਾ ਰੂਪ ਧਾਰ ਲਿਆ ਅਤੇ ਉਸਦੇ ਕੋਰਿਆਈ ਨਾਚ ਦੁਆਰਾ, ਤਿੰਨਾਂ ਸੰਸਾਰਾਂ ਨੂੰ ਭੂਤਾਂ ਤੋਂ ਮੁਕਤ ਕਰ ਦਿੱਤਾ ਗਿਆ. ਇਸੇ ਤਰ੍ਹਾਂ, ਜਦੋਂ ਭਗਵਾਨ ਸ਼ੰਕਰ ਨੇ, ਬੁੱਧੀਮਾਨ ਬੁੱਧੀ ਭਾਸਮਾਸੁਰ ਦੀ ਤਪੱਸਿਆ ਤੋਂ ਖੁਸ਼ ਹੋ ਕੇ, ਉਸਨੂੰ ਇੱਕ ਵਰਦਾਨ ਦਿੱਤਾ ਕਿ ਉਹ ਆਪਣੇ ਹੱਥ ਉਸ ਦੇ ਭਸਮ ਹੋਣ ਲਈ ਰੱਖੇਗਾ - ਤਦ ਉਹ ਦੁਸ਼ਟ ਭੂਤ ਖ਼ੁਦ ਪਰਮਾਤਮਾ ਨੂੰ ਭਸਮ ਕਰਨ ਦਾ ਪੱਕਾ ਇਰਾਦਾ ਸਿਰਫ ਇੱਕ ਵਾਰ ਉਸਦੇ ਮਗਰ ਹੋ ਗਿਆ. ਫਿਰ ਤਿੰਨੇ ਲੋਕ ਮੁਸੀਬਤ ਵਿੱਚ ਸਨ, ਤਦ ਭਗਵਾਨ ਵਿਸ਼ਨੂੰ ਨੇ ਮੋਹਿਨੀ ਦਾ ਰੂਪ ਧਾਰ ਲਿਆ ਅਤੇ ਉਸਨੂੰ ਉਸਦੇ ਭਰਮਾਉਣ ਵਾਲੇ ਸਹਿਜ ਨਾਚ ਦੁਆਰਾ ਉਸਨੂੰ ਲੁਭਾਇਆ.
 
 ਭਾਰਤੀ ਸੰਸਕ੍ਰਿਤੀ ਅਤੇ ਧਰਮ ਦੀ ਸ਼ੁਰੂਆਤ ਤੋਂ ਹੀ ਮੁੱਖ ਤੌਰ 'ਤੇ ਨਾਚ ਨਾਲ ਜੁੜੇ ਹੋਏ ਹਨ. ਦੇਵ ਇੰਦਰ ਇੱਕ ਚੰਗਾ ਡਾਂਸਰ ਹੈ - ਅਤੇ ਸਵਰਗ ਵਿੱਚ ਅਪਸਰਾ ਦੇ ਨਿਰੰਤਰ ਨਾਚ ਦੀ ਧਾਰਣਾ ਸਾਡੇ ਪੁਰਾਣੇ ਸਮੇਂ ਤੋਂ ਨਾਚ ਨਾਲ ਭਾਰਤੀਆਂ ਦੀ ਸਾਂਝ ਨੂੰ ਦਰਸਾਉਂਦੀ ਹੈ. ਵਿਸ਼ਵਾਮਿੱਤਰ-ਮੇਨਕਾ ਦੀ ਉਦਾਹਰਣ ਵੀ ਇਸ ਤਰ੍ਹਾਂ ਦੀ ਹੈ. ਇਹ ਸਪੱਸ਼ਟ ਹੈ ਕਿ ਅਸੀਂ ਸ਼ੁਰੂ ਤੋਂ ਹੀ ਨ੍ਰਿਤ ਨੂੰ ਧਰਮ ਨਾਲ ਜੋੜਿਆ ਹੈ. ਇਸ ਕਲਾ ਵਿੱਚ ਮਨੁੱਖ ਦੇ ਦਿਲ ਦੀ ਤਰ੍ਹਾਂ ਕਠੋਰ ਅਤੇ ਪੱਕੇ ਵਾਅਦੇ ਵਾਂਗ ਮੋਮ ਨੂੰ ਪਿਘਲਣ ਦੀ ਤਾਕਤ ਹੈ. ਇਹ ਇਸਦਾ ਮਨੋਵਿਗਿਆਨਕ ਪੱਖ ਹੈ. ਜਿਸ ਕਰਕੇ ਇਹ ਮਨੋਰੰਜਕ ਹੈ - ਧਰਮ - ਭਾਵ - ਕੰਮ - ਮੁਕਤੀ ਦਾ ਇੱਕ ਸਾਧਨ ਵੀ. ਆਪਣੇ ਆਪ ਵਿਚ ਅਨੰਦ ਦੀ ਪ੍ਰਾਪਤੀ ਦਾ ਇਕ ਸਾਧਨ ਵੀ ਹੈ. ਜੇ ਇਹ ਨਾ ਹੁੰਦਾ, ਤਾਂ ਇਹ ਕਲਾ ਦਾ ਧਾਰਾ ਪੁਰਾਣਿਆਂ ਅਤੇ ਸ਼ਰੂਤੀਆਂ ਵਿਚੋਂ ਅੱਜ ਤੱਕ ਆਪਣੇ ਕਲਾਸੀਕਲ ਰੂਪ ਵਿਚ ਵਿਰਾਸਤ ਦੇ ਰੂਪ ਵਿਚ ਨਹੀਂ ਵਗਦਾ ਸੀ. ਇਹ ਕਲਾ ਹਿੰਦੂ ਦੇਵੀ-ਦੇਵਤਿਆਂ ਦੀ ਮਨਪਸੰਦ ਮੰਨੀ ਜਾਂਦੀ ਹੈ। ਭਗਵਾਨ ਸ਼ੰਕਰ ਨੂੰ ਨਟਰਾਜ ਵੀ ਕਿਹਾ ਜਾਂਦਾ ਹੈ - ਉਸ ਦਾ ਪੰਚਕ੍ਰਿਤੀਆ ਨਾਲ ਸਬੰਧਤ ਨਾਚ ਵੀ ਵਿਸ਼ਵ ਦੀ ਸ਼ੁਰੂਆਤ - ਸਥਿਤੀ ਅਤੇ ਵਿਨਾਸ਼ ਦਾ ਪ੍ਰਤੀਕ ਹੈ। ਭਗਵਾਨ ਵਿਸ਼ਨੂੰ ਦੇ ਅਵਤਾਰਾਂ ਵਿਚੋਂ, ਕੇਵਲ ਉੱਤਮ ਅਤੇ ਸੰਪੂਰਣ ਕ੍ਰਿਸ਼ਨ ਡਾਂਸਰ ਹੈ. ਇਸੇ ਲਈ ਉਨ੍ਹਾਂ ਨੂੰ ‘ਨਟਵਰ’ ਕ੍ਰਿਸ਼ਨ ਕਿਹਾ ਜਾਂਦਾ ਹੈ। ਅਜਿਹੇ ਬਹੁਤ ਸਾਰੇ ਸਬੂਤ ਭਾਰਤੀ ਸਭਿਆਚਾਰ ਅਤੇ ਧਰਮ ਦੇ ਇਤਿਹਾਸ ਵਿੱਚ ਮਿਲਦੇ ਹਨ ਕਿ ਸਫਲ ਕਲਾਵਾਂ ਵਿੱਚ ਨ੍ਰਿਤ ਦੀ ਉੱਤਮਤਾ ਸਰਵ ਵਿਆਪਕ ਤੌਰ ਤੇ ਪ੍ਰਵਾਨ ਹੋਈ ਜਾਪਦੀ‌ ਹੈ।
 
ਜ਼ਿੰਦਗੀ ਇਕ ਅਜੀਬ ਕਹਾਣੀ ਹੈ
ਨਾ ਤੂਨੇ ਜਾਨੀ ਹੈ ਨਾ ਮੈਂਨੇ ਜਾਨੀ ਹੈ।
ਪਹਿਲੀ ਵਾਰ ਸੰਨ 2012 ਦੇ ਅਗਸਤ ਮਹੀਨੇ ਦੀ ਗੱਲ ਹੈ ਉਸ ਦਿਨ ਸ਼ਨੀਵਾਰ ਦਾ ਦਿਨ ਸੀ ਮੈਂ ਉਸ ਸਮੇਂ ਸੂਰਤ ਤੋਂ ਮੁੰਬਈ ਗਈ ਹੋਈ ਸੀ, ਉਥੇ ਮੈਂ ਇਕ ਮੁਸ਼ਾਇਰੇ ਵਿਚ ਭਾਗ ਲੈਣਾ ਸੀ, ਮੇਰੀ ਇਕ ਸਹੇਲੀ ਨੀਲੂ ਕੌਸ਼ਿਕ ਜੋ ਮੁੰਬਈ ਫਿਲਮ ਇੰਡਸਟਰੀ ਨਾਲ ਸਬੰਧਤ ਹਨ ਉਸ ਕੋਲ ਰੁਕੀ ਹੋਈ ਸੀ ਉਸਨੇ ਕਿਹਾ ਮੇਰੇ ਕੋਲ ਅਜੋਕਾ ਆਧੁਨਿਕ ਨਾਚ ( ਮਾਰਡਨ ਕੰਨਟੈਪਰੀ ਡਾਂਸ) ਦੇ ਦੋ ਵੀ.ਆਈ. ਪੀ ਪਾਸ ਹਨ ਜਿਹੜੇ‌ ਪ੍ਰੋਗਰਾਮ ਪ੍ਰਬੰਧਕ ਮੇਰੇ ਵਾਕਿਫ਼ ਹਨ ਉਨ੍ਹਾਂ ਨੇ ਖਾਸਤੌਰ ਤੇ ਮੈਨੂੰ ਭੇਜੇ ਹਨ ਆਪਾ ਪ੍ਰੋਗਰਾਮ ਦੇਖਣ ਚਲਦੇ ਹਾਂ ਮੈਂ ਕਿਹਾ ਯਾਰ ਮੈਂ ਬਹੁਤ ਥੱਕੀ ਹੋਈ ਹਾਂ ਕੀ ਕਰਾਂਗੀ ਤੂੰ ਕਿਸੇ ਹੋਰ ਨੂੰ ਨਾਲ ਲੈ ਜਾ। ਉਸਨੇ ਮੇਰੀ ਇਕ ਨਹੀ ਸੁਣੀ ਕਹਿੰੰਦੀ ਜੇ ਨਹੀਂ ਜਾਣਾਂ ਤਾਂ ਮੈਂ ਇਹ ਪਾਸ ਪਾੜ ਕੇ ਸੁੱਟ ਦਿੰਦੀ ਹਾਂ ਮੈਂ ਵਨੀਤ ਨੂੰ ਮਨਾ ਨਹੀਂ ਕਰ ਸਕੀ, ਮਤਲਬ ਸਹੇਲੀ ਨੂੰ ਨਰਾਜ਼ ਕਰਨਾ ਰੱਬ ਨੂੰ ਨਰਾਜ਼ ਕਰ ਦੇ ਬਰੋਬਰ ਸੀ ਮੈਂ ਅਣ- ਮੰਨੇ ਮਨ ਨਾਲ ਉਸ ਨਾਲ ਚਲ ਪਈ, ਮੈਨੂੰ ਭੀੜ ਭੜੱਕੇ ਤੋਂ ਬਹੁਤ ਘਬਰਾਹਟ ਹੁੰਦੀ ਸੀ 
ਅਸੀਂ ਗੁਰੂ ਰਵਿੰਦਰ ਨਾਥ ਟੈਗੋਰ ਆਡੀਟੋਰੀਅਮ ਮੁੰਬਈ ਦੀ ਉਪ ਨਗਰ ਥਾਣੇਂ ਚਲੇ ਗਏ ਸਾਡੇ ਕੋਲ( ਵੀ. ਆਈ. ਪਾਸ )ਹੋਣ ਕਰਕੇ ਮੂਹਰਲੀ ਕਤਾਰ ਵਿਚ ਸਪੈਸ਼ਲ ਸੀਟਾਂ ਮਿਲੀਆਂ
 ਮੈਂ ਆਡੀਟੋਰੀਅਮ ਅੰਦਰ ਭੀੜ ਦੇਖ ਕੇ ਦੰਗ ਰਹਿ ਗਈ। ਕਿਉਂ ਕਿ ਮਹਾਰਾਸ਼ਟਰ ਦੇ ਲੋਕ ਫਿਲਮਾਂ ਦੇਖਣ ਦੀ ਬਜਾਏ ਇਨ੍ਹਾਂ ਆਡੀਟੋਰੀਅਮਾਂ ਵਿਚ ਡਰਾਮੇਂ, ਨਾਚ ਦੇਖਣ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਉਨ੍ਹਾਂ ਦੇ ਇਸ ਸ਼ੌਕ ਦਾ ਮੁੱਲ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਕ ਹਫ਼ਤਾ ਪਹਿਲਾਂ ਹੀ ਸਾਰੀਆ ਟਿਕਟਾਂ ਵਿਕ ਜਾਂਦੀਆਂ ਹਨ । ਸਾਡੇ ਲੋਕ ਐਨਾਂ ਪਿਆਰ ਥੇਈਟਰ ਨੂੰ ਨਹੀਂ ਦੇ ਸਕੇ।
ਪਹਿਲੀ ਵਾਰ ਮੈਂ ਇਹ ਨਾਚ ਦੇਖਿਆਂ ਇਸ ਵਿਚ ਪੇਸ਼ਕਾਰੀ ਕਰ ਰਹੇ ਕਲਾਕਾਰਾਂ ਨੇ ਐਨਾ ਖੂਬਸੂਰਤ ਅੰਦਾਜ਼ ਨਾਲ ਅਜੋਕਾ ਆਧੁਨਿਕ ਨਾਚ ਪੇਸ਼ ਕੀਤਾ ਕਿ ਮੈਂ ਸਚਮੁੱਚ ਹੀ ਕੀਲੀ ਗਈ । ਬਾਅਦ ਵਿੱਚ ਇਨਾਮ ਵੰਡ ਸਮਾਰੋਹ ਹੋਇਆ ਤਾਂ ਉਥੇ ਚੀਫ ਗੈਸਟ ਸਰਦਾਰ ਜੋਗਿੰਦਰ ਸਿੰਘ ਸਿੱਧੂ ਤੇ ਸਰਦਾਰਨੀ ਗੁਰਮੇਲ ਕੌਰ ਸਿੱਧੂ ਨੇ ਇਨਾਮ ਵੰਡੇ ਔਰ ਸਭ ਕਲਾਕਾਰਾਂ ਵਿਚੋਂ ਸ਼ਰਮੀਲਾ ਪਾਂਡੇ ਜੀ ਨੂੰ ਇਕ ਟਰਾਫ਼ੀ ਭੇਂਟ ਕਰਨ ਦੇ ਨਾਲ-ਨਾਲ 21000 ਹਜ਼ਾਰ ਰੁਪਏ ਦਾ ਚੈੱਕ ਭੇਟ ਕੀਤਾ ਉਨ੍ਹਾਂ ਦੀ ਖੂਬਸੂਰਤ ਨਾਚ ਦੇ ਸਾਹਮਣੇ ਲੱਖਾਂ ਰੁਪਏ ਵੀ ਘੱਟ ਸਨ ਮੈਂ ਖ਼ਾਸ ਤੌਰ ਤੇ ਜਾਂ ਕੇ ਉਨ੍ਹਾਂ ਨੂੰ ਸਪੈਸ਼ਲ ਮੁਬਾਰਕ ਬਾਦ ਦਿੱਤੀ ਇਨ੍ਹਾਂ ਤੋਂ ਪੁੱਛਣ ਤੋਂ ਪਤਾ ਚੱਲਿਆ ਕਿ ਇਹ ਦਿੱਲੀ ਤੋਂ ਹਨ ਇਨ੍ਹਾਂ ਨੇ ਆਪਣਾ ਫੋਨ ਨੰਬਰ ਦਿੱਤਾ ਇਨ੍ਹਾਂ ਨਾਲ ਤੇ ਇਨ੍ਹਾਂ ਦੇ ਪਰਿਵਾਰ ਨਾਲ ਮੇਰਾ ਨਿੱਜੀ ਰਾਬਤਾ ਬਣ ਗਿਆ। ਅਕਸਰ ਇਨ੍ਹਾਂ ਨਾਲ ਗੱਲਬਾਤ ਹੋਣ ਲੱਗੀ 
ਫਿਰ ਉਸ ਤੋਂ 3 ਸਾਲ ਬਾਅਦ ਇਨ੍ਹਾਂ ਨੇ ਮੈਨੂੰ ਸੱਦਾ ਪੱਤਰ ਭੇਜਿਆ ਨਵੀਂ ਦਿੱਲੀ ਵਿਖੇ ਮੰਡੀ ਹਾਉਸ ਸਥਿਤ ਭਾਰਤੀ ਕਲਾ ਕੇਂਦਰ ਦੂਜੀ ਵਾਰ ਇਨ੍ਹਾਂ ਦਾ ਪ੍ਰੋਗਰਾਮ ਦੇਖਣ ਦਾ ਮੌਕਾ ਮਿਲਿਆ ਜਦੋਂ ਸਰੋਤਿਆਂ ਨੇ ਇਨ੍ਹਾਂ ਦੀ ਲਾਜਵਾਬ ਪੇਸ਼ਕਾਰੀ ਦੇਖੀ ਤਾਂ ਹਰ ਪਾਸੇ ਸਨਾਟਾ ਤੇ ਚੁੱਪ ਛਾ ਗਈ ਉਥੇ ਬੈਠੇ ਸਾਰੇ ਦੇ ਸਾਰੇ ਲੋਕ ਕੀਲੇ ਗਏ। ਉਸ ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ । ਮੇਰੇ ਸਨਮਾਨ ਵਿਚ ਰਾਤ ਦਾ ਖਾਣਾ ਇਨ੍ਹਾਂ ਨੇ ਆਪਣੇ ਘਰ ਦਿੱਤਾ ਉਸ ਦਿਨ ਇਨ੍ਹਾਂ ਦੀ ਲਾਜਵਾਬ ਸ਼ਖ਼ਸੀਅਤ ਬਾਰੇ ਜਾਨਣ ਦਾ ਮੌਕਾ ਮਿਲਿਆ
ਇਨ੍ਹਾਂ ਨੇ ਦੱਸਿਆ ਕਿ ਮੈਂ ਆਪਣੇ ਗੁਰੂ ਪੰਡਤ ਨਰਿੰਦਰ ਸ਼ਰਮਾ ਜੀ ਤੋਂ ਕੰਨਟੈਪਰੀ ਡਾਂਸ ਦੇ ਨਾਲ-ਨਾਲ ਕਥਕ, ਭਾਰਤੀ ਨਾਟੀਅਮ, ਸਾਊਥ ਕਲਾਸਿਕਲ, ਕਈ ਸਾਲ ਬਹੁਤ ਹੀ ਲਗਣ ਤੇ ਮੇਹਨਤ ਨਾਲ ਸਿਖਿਆ। ਫਿਰ ਉਸ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਮੱਧ ਪ੍ਰਦੇਸ਼, ਹੈਦਰਾਬਾਦ, ਕੇਰਲਾ , ਮੁੰਬਈ, ਬੰਗਲੋਰ, ਜੈਪੁਰ ਪ੍ਰੋਗਰਾਮ ਕੀਤੇ ਇਸ ਤੋਂ ਬਾਅਦ ਵਿਦੇਸ਼ਾਂ ਵਿੱਚ ਜਿਵੇਂ ਰੂਸ, ਓਮਾਨ , ਅਮਰੀਕਾ,ਸਿੰਗਾਪੁਰ, ਕਨੈਡਾ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਇਆ ਤੇ ਇਨ੍ਹਾਂ ਨੂੰ ਕੰਨਟੈਪਰੀ ਡਾਂਸ ਦੀ ਰਾਸ਼ਟਰੀ ਪੱਧਰ ਤੇ ਨ੍ਰਿਤਕੀ ਘੋਸ਼ਿਤ ਕਰ ਦਿੱਤਾ ਗਿਆ , ਉਸ ਤੋਂ ਬਾਅਦ ਇਨ੍ਹਾਂ ਨੇ ਦੇਸ਼ ਤੇ ਵਿਦੇਸ਼ਾਂ ਵਿੱਚ ਸਿੱਖਣ ਆਏ ਹਜ਼ਾਰਾਂ ਲੋਕਾਂ ਨੂੰ ਇਸ ਡਾਂਸ ਦੀ ਸਿਖਿਆ ਦਿੱਤੀ
ਇਨ੍ਹਾਂ ਨੇ ਕਾਫੀ ਸਮਾਂ ਕਲਾਸੀਕਲ ਸੰਗੀਤ ਵੀ ਸਿਖਿਆ ਇਹ ਇਕ ਵਧੀਆ ਗਾਇਕਾਂ ਹੋਣ ਦੇ ਨਾਲ-ਨਾਲ ਇਕ ਵਧੀਆ ਅਦਾਕਾਰਾਂ ਵੀ ਹਨ ਇਨ੍ਹਾਂ ਨੇ ਇਕ ਉਤਰਾਖੰਡ ਦੀ ਫਿਲਮ ਪਹਾੜੋਂ ਕੀ ਗੋਂਦ ਮੇਂ ਵਿਚ ਵੀ ਕੰਮ ਕੀਤਾ ਹੈ। ਦੂਰਦਰਸ਼ਨ ਕੇਂਦਰ ਦਿੱਲੀ ਤੇ ਵੀ ਇਨ੍ਹਾਂ ਦੇ ਬਹੁਤ ਵਾਰ ਪ੍ਰੋਗਰਾਮ ਪ੍ਰਸਾਰਿਤ ਹੋ ਚੁੱਕੇ ਹਨ। ਇਹ ਅੱਜਕੱਲ੍ਹ
  ਨਵੀਂ ਦਿੱਲੀ ਵਿਖੇ ਸੈਂਕੜੇ ਬੱਚਿਆਂ ਨੂੰ ਡਾਂਸ ਦੀ ਸਿਖਿਆ ਦੇ ਰਹੇ ਹਨ । ਆਪਣੇ ਪਤੀ ਰੁਦ੍ਰ ਪ੍ਰਤਾਪ ਤਿਵਾੜੀ ਤੇ ਦੋ ਬੇਟੀਆਂ ਕਾਜੋਲ ਤੇ ਪਾਰੁਲ ਨਾਲ ਅਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ।
 ਹਰਸ਼ਾ ਹਰਸ਼ 
Have something to say? Post your comment