Article

ਬਾਈ ਬਲਕਾਰ ਸਿੰਘ ਸਿੱਧੂ -"ਨੀ ਕਿਸੇ ਨੇ ਬਣ ਜਾਣਾ'

March 31, 2021 12:39 AM
ਬਾਈ ਬਲਕਾਰ ਸਿੰਘ ਸਿੱਧੂ -"ਨੀ ਕਿਸੇ ਨੇ ਬਣ ਜਾਣਾ'
 
 
ਬਲਕਾਰ ਸਿੰਘ ਸਿੱਧੂ ਬਾਈ  ਦਾ ਚਿਹਰਾ ਸਾਹਮਣੇ ਆ ਜਾਂਦਾ ਹੈ। ਇਨ੍ਹਾਂ ਨੂੰ ਹਰ  ਬਾਈ ਜੀ   ਦੇ ਨਾਮ ਨਾਲ ਜਾਣਦਾ ਹੈ, ਮੇਰੀਆਂ ਨਜ਼ਰਾ ਚ ਇਹ ਹਰ ਲਿਹਾਜ਼ ਨਾਲ ਮੇਰੇ ‌ਤੋਂ ਬਹੁਤ ਵੱਡੇ ਹਨ, ਕਿਸੇ ਵੀ ਇਨਸਾਨ ਦੀ ਪਹਿਚਾਣ ਉਸ ਦੀ ਉਮਰ , ਕੱਦ -ਕਾਠ , ਇਕੱਠੀਆਂ ਕੀਤੀਆਂ ਡਿਗਰੀਆਂ , ਧਨ -ਦੌਲਤ  ਜਾਂ ਉਸਦੇ ਵੱਧਦੇ ਫੁਲਦੇ ਕਾਰੋਬਾਰ ਨੂੰ ਦੇਖ ਕੇ ਨਹੀਂ ਕੀਤੀ ਜਾਂਦੀ। ਬਲਕਿ ਉਸ ਦਾ ਦਿਲ ਤੇ ਉਸ ਦੇ ਦਿਲ ਅੰਦਰ ਦੂਜਿਆਂ ਲਈ ਕਿੰਨਾ ਪਿਆਰ ਹੈ, ਨਿੱਘ ਹੈ, ਕੇਵਲ 
ਇਹ ਹੀ ਇਕੋਂ ਇਕ ਪਰਖਦੀ ਕਸਵੱਟੀ ਹੈ- ਉਸ ਦੇ ਵੱਡੇਪਣ ਦੀ
ਬਲਕਾਰ ਬਾਈ ਦੀ ਵਿਲੱਖਣ ਕਿਸਮ ਦੀ ਸ਼ਖ਼ਸੀਅਤ ਤੇ  ਕਿਸੇ ਸ਼ਾਇਰ ਦਾ ਇਹ ਸ਼ੇਅਰ ਬਾਖ਼ੂਬੀ ਢੁਕਦਾ ਹੈ
 
" ਫ਼ਕਤ ਨਿਗਾਹੋਂ ਸੇ ਹੈ ਫੈਸਲਾ ਦਿਲ ਕਾ ',
"ਨਾ ਹੋ ਨਿਗਾਹ ਮੇਂ ਸ਼ੋਖ਼ੀ ਤੋਂ ਦਿਲਬਰੀ ਕਿਆ ਹੈ'
 
ਬਲਕਾਰ ਬਾਈ  ਮੈਨੂੰ ਬਹੁਤ ਮਾਣ ਦਿੰਦਾ ਹੈ, ਪਤਾ ਨਹੀਂ ਮੈਂ ਇਸ ਮਾਣ ਦੇ ਕਾਬਲ ਵੀ ਸਾਂ ਕਿ ਨਹੀਂ । ਮੈਨੂੰ ਯਕੀਨ ਹੋ ਗਿਆ ਕਿ ਬਲਕਾਰ ਬਾਈ ਮੈਨੂੰ ਦਿਲੋਂ ਹੀ ਨਹੀਂ , ਪੂਰੀ ਰੂਹ ਨਾਲ ਪਿਆਰ ਕਰਨ ਲੱਗ ਪਿਆ। ਉਹ ਹੁਣ ਹੌਲੀ- ਹੌਲੀ
ਮੈਨੂੰ ਆਪਣੇ ਪਰਿਵਾਰ ਦਾ ਇਕ ਮੈਂਬਰ ਸਮਝਣ ਲੱਗ ਪਿਆ, ਮੇਰੀ ਨਜ਼ਰ ਚ ਇਨ੍ਹਾਂ ਰਿਸ਼ਤਿਆਂ ਨੂੰ ਕੋਈ ਨਾਂ ਦੇਣਾ ਜਾਂ ਕਿਸੇ ਵੀ ਭਾਸ਼ਾ ਦੇ ਸ਼ਬਦਾਂ ਚ ਬਿਆਨ ਕਰ ਪਾਣਾ ਵੀ ਇਨ੍ਹਾਂ ਰਿਸ਼ਤਿਆਂ ਨੂੰ ਛੁਟਿਆਣਾ ਹੁੰਦਾ ਹੈ। ਸਾਡਾ ਆਪਸ ਚ ਜੋ ਤਾਲ-ਮੇਲ ਬਣ ਚੁੱਕਾ ਹੈ ਉਸ ਬਾਰੇ ਸਿਰਫ਼ ਇਹੋ ਹੀ ਕਿਹਾ ਜਾ ਸਕਦਾ ਹੈ
 
"ਦੇਖੀਏ ਤਕਦੀਰ ਕੀ ਲੱਜਤ ਕਿ ਉਸਨੇ ਕਹਾ'
"ਮੈਂਨੇ ਯੇਹ ਜਾਨਾ ਗੋਇਆ ਯੇਹ ਭੀ ਮੇਰੇ ਦਿਲ ਮੇਂ ਥਾ'
 ਬਲਕਾਰ ਬਾਈ ਵਾਂਗ ਮੈਂ ਵੀ ਇਕ ਅਜਿਹਾ ਬੰਦਾ ਹਾਂ ਜੋ ਦਿਮਾਗ ਨੂੰ ਘੱਟ ਤੇ ਦਿਲ ਨੂੰ ਜ਼ਿਆਦਾ ਅਹਿਮੀਅਤ ਦਿੰਦਾ ਹਾਂ। ਦਿਲ ਤੋਂ ਕੰਮ ਲੈਣ ਵਾਲੇ ਸਭ ਲੋਕ ਭਾਵੁਕ ਹੁੰਦੇ ਹਨ, ਦਿਲ ਚ ਉਠ ਰਹੀ ਜਵਾਰ ਭਾਟਾ ਹੀ ਸਾਨੂੰ ਜੀਉਣ ਲਈ ਸੇਧ ਦਿੰਦੀ ਰਹਿੰਦੀ ਹੈ। ਵਕ਼ਤ ਭਾਵੇਂ ਹਮੇਸ਼ਾ ਆਪਣੀ ਤੋਰੇ ਚਲਦਾ ਰਹਿੰਦਾ ਹੈ , ਪਰ ਮਨੁੱਖੀ ਰਿਸ਼ਤਿਆਂ ਚ ਇਸ ਦਾ ਵੇਗ ਕਦੀ ਮੱੱਧਮ‌ ਪੈ ਜਾਂਦਾ ਹੈ। ਉਸੇ ਤਰ੍ਹਾਂ ਜਿਵੇਂ ਦਰਿਆ ਦਾ ਵਗਦਾ ਪਾਣੀ, ਇਕ ਚਸ਼ਮੇ ਤੋਂ ਸ਼ੁਰੂ ਹੋ ਕੇ ਰਸਤੇ ਚ ਹਰ ਦਰਿਆ ਕਈ ਨਦੀਆਂ ਦਾ ਪਾਣੀ ਸਮੇਟਦਿਆਂ ਹੋਇਆ ਅੱਗੇ ਹੀ ਅੱਗੇ ਤੁਰਦਾ ਜਾਂਦਾ ਹੈ। ਪਹਾੜਾਂ ਤੋਂ ਮੈਦਾਨਾਂ ਤੱਕ ਤੇਜ਼ ਰਫ਼ਤਾਰ ਏਨੀ ਮੱਧਮ ਹੋ ਜਾਂਦੀ ਹੈ, ਕਿ ਪਤਾ ਨਹੀਂ ਚਲਦਾ ਕਿ ਉਹ ਵਗਦਾ ਪਾਣੀ ਸਾਗਰ ਦਾ ਇਕ ਹਿੱਸਾ ਹੈ, ਜ਼ਿੰਦਗੀ ਚ ਜਿੱਥੇ ਸੁੱਖ ਹਨ ਉਥੇ ਦੁੱਖ ਵੀ ਹਨ। ਜਿਥੇ ਬਹਾਰ ਹੈ , ਉਥੇ ਪਤਝੜ ਵੀ , ਜਿੱਥੇ ਹੱਸਣਾ ਹੈ ਉਥੇ ਰੋਣਾ ਵੀ । ਜਿਵੇਂ ਸਮਾਂ ਬੀਤਦਾ ਗਿਆ ਮੇਰੇ ਤੇ ਬਲਕਾਰ ਬਾਈ  ਦੇ ਦੁੱਖ-ਸੁੱਖ ਤੇ ਹੱਸਣ- ਰੋਣ ਦੀ ਪੂਰੀ ਸਾਂਝ ਬਣ‌ ਗਈ । ਮੈਂ ਬਲਕਾਰ ਬਾਈ  ਨੂੰ ਪਿਆਰ ਹੀ ਨਹੀਂ ਕਰਦਾ , ਮੈਂ ਉਨ੍ਹਾਂ ਦਾ ਭਗਤ ਵੀ ਹਾਂ ਤੇ ਪੁਜਾਰੀ ਵੀ ਇਸ ਲਈ ਮੈਂ  ਇਨ੍ਹਾਂ ਨੂੰ ਕਦੀ ਵੀ ਨਾਂ ਲੈ ਕੇ ਨਹੀਂ ਬੁਲਾਇਆ। ਗੱਲਬਾਤ ਕਰਨ ਵੇਲੇ ਬਸ ਮੂੰਹ ਚੋਂ ਬਾਈ  ਜੀ ਸ਼ਬਦ ਨਿਕਲ ਪੈਂਦਾ ਹੈ।
ਮਜ਼ੇ ਦੀ ਗੱਲ ਤਾਂ ਇਹ ਹੈ ਕਿ ਜ਼ਿੰਦਗੀ ਚ ਕੁਝ ਰਿਸ਼ਤੇ ਤਾਂ ਬਣਦੇ ਹਨ, ਜਦੋਂ ਸਾਨੂੰ ਕੋਈ ਪਛਾਣਿਆ ਹੋਇਆ ਬੰਦਾ ਕਿਸੇ ਅਨਜਾਣ ਵਿਅਕਤੀ ਨਾਲ ਮਿਲਾਉਂਦਾ ਹੈ। ਤਦ ਹੀ ਰਿਸ਼ਤਿਆਂ ਦੀ ਸ਼ੁਰੂਆਤ ਹੁੰਦੀ ਹੈ, ਪਰ ਕੁਝ ਰਿਸ਼ਤੇ ਕਿਸੇ ਹੋਰ ਬਹਾਨੇ ਨਾਲ ਵੀ ਬਣ ਜਾਂਦੇ ਹਨ।  ਉਸ ਬਾਰੇ ਸੋਚ ਕੇ ਮੈਂ ਅੱਜ ਵੀ ਹੈਰਾਨ ਹੋ ਜਾਂਦਾ ਹਾਂ। ਕਿਉਂਕਿ ਅਜਿਹੇ ਰਿਸ਼ਤੇ ਤਾਂ ਸਿਰਫ ਰੱਬ ਹੀ ਬਣਾਉਂਦਾ ਹੈ , ਪਰ ਹਰ ਦੀਨ ਦਖੀ ਵਿਅਕਤੀ ਦੀ ਮਦਦ ਕਰਨਾ ਆਪਣਾ ਇਖ਼ਲਾਕੀ ਫ਼ਰਜ਼ ਨਿਭਾਉਂਦਾ ਹੈ। ਆਪਣੇ ਸਮੇਂ ਤੇ ਸਕੂਲ ਤੇ ਕਾਲਜ ਵਿੱਚ ਪੜ੍ਹਾਈ ਦੇ ਨਾਲ-ਨਾਲ ਭੰਗੜਾ , ਐਨ ਸੀ ਸੀ, ਐਨ ਐਸ ਐਸ ਦਾ ਹੋਣਹਾਰ ਵਿਦਿਆਰਥੀ ਵੀ ਰਿਹਾ ਚੁੱਕਾ ਹੈ।
 
ਚੇਹਰੇ ਤੋ ਸਖ਼ਤ ਸੁਭਾਅ ਦਾ ਨਜ਼ਰ ਆਉਂਣ  ਵਾਲਾ ਬਾਈ ਬਲਕਾਰ ਦਿਲ ਦਾ ਬਹੁਤ ਕੌਮਲ ਤਬੀਅਤ ਦਾ ਮਾਲਕ ਹੈ, ਹਮੇਸ਼ਾ ਕਹਿਣੀ ਤੇ ਕਥਨੀ ਚੱਲਣ ਵਾਲਾ ਤੇ  ਸੱਚ ਤੇ ਪਹਿਰਾ ਦੇਣ ਵਾਲਾ ਸ਼ਖ਼ਸ ਹੈ
 
ਮੈਂ ਜਾਣਦਾ ਹਾਂ ਇਸ ਸੰਸਾਰ ਵਿੱਚ ਇਸ਼ਕ ਦੀ ਹਕੂਮਤ ਨਹੀਂ ਚਲਦੀ । ਪਰ ਸਾਡੇ ਵਰਗੇ ਹੋਰ ਵੀ ਕਈ ਲੋਕ ਹੋਣਗੇ , ਮੈਂ ਉਨ੍ਹਾਂ ਨੂੰ ਢੂੰਡਦਾ ਰਹਿੰਦਾ ਹਾਂ। ਤੇ ਸ਼ਾਇਦ ਉਹ ਮੈਨੂੰ ਵੀ , ਸਾਡੀ ਇਹ ਤਲਾਸ਼ ਜਾਰੀ ਰਹੇਗੀ। ਉਨ੍ਹਾਂ ਦੀ ਵੀ ਤੇ ਮੇਰੀ ਵੀ।
ਜਿੰਨਾ ਲੋਕਾਂ ਨੇ ਮੈਨੂੰ ਪਿਆਰ ਕੀਤਾ ਹੈ। ਰੱਜ ਕੇ ਕੀਤਾ ਹੈ। ਉਨ੍ਹਾਂ ਨੇ ਕੋਈ ਕਸਰ ਨਹੀਂ ਛੱਡੀ। ਮੇਰੀ ਮੁਰਾਦ ਬਲਕਾਰ ਸਿੰਘ ਸਿੱਧੂ ਤੋਂ ਹੈ। ਜੋ ਪਿਆਰ ਦਾ ਮੁਜੱਸਮਾ ਹੈ। ਬਲਕਾਰ ਸਿੰਘ ਸਿੱਧੂ ਦਾ ਜੀਵਨੀ ਕਿਰਦਾਰ ਇੱਕ ਸ਼ੀਸ਼ੇ ਵਾਂਗੂੰ ਸਾਫ  ਸੱਚਾ ਤੇ ਸੁੱਚਾ ਹੈ।
 
ਬਲਕਾਰ ਸਿੰਘ ਸਿੱਧੂ ਨਾਲ ਮੇਰੀ ਜਾਣ -ਪਛਾਣ
ਮੇਰੇ ਅਜ਼ੀਜ਼ ਮਨਦੀਪ ਸਿੰਘ ਸਿੱਧੂ ਦੁਆਰਾ ਹੋਈ।
ਜਿੰਨਾ ਇਨ੍ਹਾਂ ਦੀ ਸ਼ਖ਼ਸੀਅਤ ਬਾਰੇ ਸੁਣਿਆ  । ਉਸ ਤੋਂ ਬਹਿਤਰ ਪਾਇਆ ,ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ  ਬਲਕਾਰ ਸਿੰਘ ਸਿੱਧੂ   ਪੰਜਾਬੀ ਸਿਨੇਮੇ ਦਾ  ਬਹੁਤ ਵੱਡਾ ਆਸ਼ਕ ਹੈ। ਤੇ  ਯਾਰਾਂ ਦਾ ਯਾਰ  ਹੈ। ਜੋ ਗੱਲ ਇਨ੍ਹਾਂ ਨੇ ਕਹਿ ਦਿੱਤੀ ਉਹ ਪੱਥਰ ਤੇ ਲਕੀਰ ਹੁੰਦੀ ਹੈ।
 
 
ਮੁਢਲੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਗ੍ਰਹਿਣ ਕੀਤੀ। ਉਸ ਤੋਂ ਬਾਅਦ ਚੰਡੀਗੜ੍ਹ ਤੋਂ ਕਾਲਜ ਦੀ ਪੜ੍ਹਾਈ ਪੂਰੀ ਕੀਤੀ ।
 
1.ਐਮ. ਏ ਪੰਜਾਬੀ ਵਿੱਚ  ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ।
2. ਪ੍ਰਭਾਕਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ
3. ਡਿਪਲੋਮਾ ਇਨ ਟਰਾਸ਼ਲੇਸਨ
4. ਉਰਦੂ ਵਿੱਚ ਪੜ੍ਹਾਈ
 
5.ਪ੍ਰਾਚੀਨ ਕਲਾ ਕੇਂਦਰ ਸੰਗੀਤ ਭੂਸ਼ਣ 3 ਸਾਲਾਂ ਦਾ ਕੋਰਸ 
6.ਡਿਪਲੋਮਾਂ ਭਾਰਤੀ ਨਾਟੀਅਮ
7. ਕੱਥਕ  ਡਾਂਸ  ਦੀ ਸਿਖਿਆ ਪੰਡਤ ਘੱਨਈਆ ਲਾਲ ਸ਼ਰਮਾ
8. ਫੋਕ ਡਾਂਸ , ਉਸਤਾਦ ਮਹਿੰਦਰ ਸਿੰਘ ਤੋਂ ਸਿਖਿਆ
ਇਨ੍ਹਾਂ ਨੂੰ ਸੇਂਟਰ ਗੋਰਮਿੰਟ ਦੇ ਲੈਂਬਰ ਬਿਊਰੋ ਵਿੱਚ 15 ਸਾਲ ਨੌਕਰੀ ਕਰਨ ਤੋਂ ਬਾਅਦ ਇਹ ਡੇਪੂਟੇਸਨ ਤੇ ਪੰਜਾਬ ਦੇ ਭਾਸ਼ਾ ਵਿਭਾਗ ਵਿੱਚ ਬਤੌਰ ਖੌਜ ਸਹਾਇਕ ਦੇ ਅਹੁਦੇ ਤੇ ਲੱਗੇ। ਤੇ ਬਾਅਦ ਵਿੱਚ ਸਹਾਇਕ ਡਾਇਰੈਕਟਰ ਵਰਗੇ ਵੱਡੇ ਅਹੁਦੇ ਤੋਂ ਰਿਟਾਇਰ ਹੋਏ।
 
 ਇਹ ਭੰਗੜੇ ਦੇ ਲਾਜਵਾਬ ਕਲਾਕਾਰ ਸਨ। ਤੇ ਇਥੇ ਆਪ ਨੇ 1976 ਵਿੱਚ ਪਹਿਲਾਂ ਨਾਟਕ ਬਤੌਰ ਅਦਾਕਾਰ ਵਜੋਂ ਮਸ਼ਹੂਰ ਡਰੈਕਟਰ ਦਵਿੰਦਰ ਕੁਮਾਰ ਵਿਰਮਾਨੀ ਦੇ ਨਾਟਕ ਸਸਤੀ ਵਹੁਟੀ ਮਹਿੰਗੀ ਰੋਟੀ ਵਿੱਚ ਇੱਕ ਪਠਾਣ ਦਾ ਕਿਰਦਾਰ ਨਿਭਾਇਆ। ਜੋ ਐਨਾਂ ਮੁਕਬੂਲ ਹੋਇਆ। ਇਹ ਅਗਲੇ ਦਿਨ 17 ਸੈਕਟਰ ਚੰਡੀਗੜ੍ਹ  ਮਾਰਕੀਟ ਚ  ਕੋਈ ਕੰਮ ਗਏ ਸਨ। ਇਨ੍ਹਾਂ ਦਾ ਨਾਟਕ ਕੁਝ ਕੁੜੀਆਂ ਨੇ ਵੀ ਦੇਖਿਆ ਸੀ। ਉਹਨਾਂ ਨੇ ਇਨ੍ਹਾਂ ਨੂੰ ਝੱਟ- ਪੱਟ ਹੀ ਪਛਾਣ ਲਿਆ। ਕਹਿੰਦੇ ਹੋਏ ਹਾਏ ਪਠਾਣ ਕਿਆ ਹਾਲ ਹੈ ।
ਉਸ ਤੋਂ ਬਾਅਦ ਇਨ੍ਹਾਂ ਨੇ ਬੇਸ਼ੁਮਾਰ ਨਾਟਕਾਂ ਵਿੱਚ ਬਤੌਰ ਅਦਾਕਾਰ ਤੇ ਬਾਅਦ ਵਿੱਚ ਬਤੌਰ ਨਿਰਦੇਸ਼ਕ ਵੀ ਕਈ ਨਾਟਕ ਖੇਡੇ।
 
ਇਨ੍ਹਾਂ ਦੀ ਲਾਜਵਾਬ ਅਦਾਕਾਰੀ ਨੇ ਪੰਜਾਬੀ ਫਿਲਮਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ। 1982 ਵਿੱਚ ਮੁੰਬਈ ਤੋਂ ਪ੍ਰਸਿੱਧ  ਅਭਿਨੇਤਰੀ ਦੁਰਗਾ ਖੋਟੇ ਦੇ ਬੈਨਰ ਵੱਲੋਂ    ਆਪਣੀ ਫਿਲਮ ਚਮਤਕਾਰ ਵਿੱਚ ਬਤੌਰ ਹੀਰੋ ਲਿਆ। ਇਨ੍ਹਾਂ ਦੇ ਨਾਲ ਦਿੱਗਜ਼ ਪੰਜਾਬੀ ਫਿਲਮਾਂ ਦੇ ਅਦਾਕਾਰ ਵਰਿੰਦਰ ਵੀ ਸਨ।
 ਇਨ੍ਹਾਂ ਨਾਲ ਟੀਨਾ ਘਈ ਹੀਰੋਇਨ ਲਈ ਗਈ। ਜਿਸਦੀ ਵੀ ਪਹਿਲੀ ਫਿਲਮ ਸੀ।
 
ਇਨ੍ਹਾਂ ਨੇ  ਹੱਸਦੇ ਹੋਏ ਚਮਤਕਾਰ ਫਿਲਮ ਨਾਲ ਜੁੜੀ ਆਪਣੀ ਇੱਕ ਯਾਦ ਸਾਂਝੀ ਕਰਦੇ ਹੋਏ ਦੱਸਿਆ ਕਿ ਫਿਲਮ ਵਿੱਚ ਇੱਕ ਵਿਆਹ ਸੀਨ ਸ਼ੂਟ ਕਰਨਾ ਸੀ।  ਉਹ ਵੀ ਕੇਸਗੜ੍ਹ ਸਾਹਿਬ ਵਿਖੇ। ਉਥੇ ਜਾ ਕੇ ਸਿੰਘ ਸਾਹਿਬ ਨਾਲ ਗੱਲ ਕਰਨ ਤੇ ਪਤਾ ਚੱਲਿਆ। ਕਿ ਜਿਹੜਾ ਵਿਆਹ ਵਾਲਾਂ ਨਕਲੀ ਸੀਨ ਇਥੇ ਕਰਨ ਵਾਲੇ ਹੋ। ਉਹ ਵਿਆਹ ਸੱਚਮੁੱਚ ਅਸਲੀ ਵਿਆਹ ਹੋ ਜਾਣਾ ਹੈ। ਤੇ ਤੁਸੀਂ ਅਸਲ ਜ਼ਿੰਦਗੀ ਵਿੱਚ ਜੀਵਨ ਸਾਥੀ ਬਣ ਜਾਓਗੇ।
ਇਨ੍ਹਾਂ  ਨੇ ਪੰਜਾਬੀ ਫਿਲਮਾਂ ਦੇ ਨਾਲ- ਨਾਲ ਕਈ  ਹਿੰਦੀ ਫਿਲਮਾਂ ਵਿੱਚ ਵੀ ਕੰਮ ਕੀਤਾ।
 
ਸਤ ਸ੍ਰੀ ਆਕਾਲ,  ਮਾਹੀ ਮੁੰਡਾ, ਚਮਤਕਾਰ, ਵੈਰੀ ਜੱਟ, ਜੱਟ ਪੰਜਾਬੀ, ਜੱਟ ਜੈਮਸ ਬਾਂਡ, ਪਤਾ ਨਹੀਂ ਰੱਬ ਕਿਹੜਿਆ ਰੰਗਾ ਵਿੱਚ ਰਾਜੀ, ਸਾਸਰੀਅਕਾਲ ਆਦਿ
ਹਿੰਦੀ ਫਿਲਮਾਂ ਜਿਵੇਂ  ਤੰਨੂ ਵੈਡਸ ਮੰਨੂੰ,  ਆਈ ਬਲਾਂ ਕੋ ਟਾਲ ਤੂੰ, ਦੇਸੀ ਮੈਜਿਕ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ।
 
ਇਹ ਇੱਕ ਜੀ ਫਾਈਵ ਦੀ ਵੈਬ ਸੀਰੀਜ਼ ਉਪ੍ਰੇਸ਼ਨ ਪਰਿੰਦੇ  ਵਿੱਚ ਵੀ ਕੰਮ ਕਰ ਰਹੇ ਹਨ। 
ਮਹਾਰਾਜਾ ਰਣਜੀਤ ਸਿੰਘ ਸੀਰੀਅਲ, ਮਨ ਮੇਂ ਹੈ ਵਿਸ਼ਵਾਸ, ਆਪ ਨੇ ਕੁਝ ਛੋਟੇ ਪਰਦੇ ਤੇ ਐਡਵੋਟਾਈਜ ਵਿੱਚ ਵੀ ਕੰਮ ਕੀਤਾ ਹੈ, ਤਨਸਿੱਕ ਜੈਵਲੇਅਰ, ਸ਼ਾਹਰੁਖ਼ ਖ਼ਾਨ ਤੇ ਕਰੀਨਾ ਕਪੂਰ ਤੇ ਹੋਰ ਸਿਤਾਰਿਆਂ ਨਾਲ  ਸਾਖਰਤਾ ਨਾਲ ਸਬੰਧਤ ਐਂਡ ਵਿੱਚ ਵੀ ਕੰਮ ਕੀਤਾ।
 
ਇਨ੍ਹਾਂ ਨੇ ਆਪਣੇ ਫ਼ਿਲਮੀ ਜੀਵਨ ਵਿੱਚ ਵਰਿੰਦਰ , ਰਿਸ਼ੀ ਕਪੂਰ, ਅਮੀਸ਼ਾ ਪਟੇਲ,  ਸਤੀਸ਼ ਕੌਲ, ਟੀਨਾ ਘਈ, ਜਿੰਮੀ ਸ਼ੇਰਗਿੱਲ, ਆਰ ਮਾਧਵਨ, ਵਰਗੇ ਦਿੱਗਜ਼ਾਂ ਨਾਲ ਕੰਮ ਕਰਕੇ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁਕੇ ਹਨ।
 
ਇਹ ਇੱਕ ਅਦਾਕਾਰ ਹੋਂਣ ਦੇ ‌ਨਾਲ-ਨਾਲ ਇੱਕ ਵਧੀਆ ਲੇਖਕ, ਸ਼ਾਇਰ, ਤੇ ਨਾਟਕਕਾਰ ਵੀ ਹਨ।  ਤਿੰਨ ਨਾਟਕਾਂ ਦਾ ਸੰਗ੍ਰਹਿ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਪਹਿਲੀ ਤਾਰੀਖ਼, ਗੋਲ ਚੱਕਰ,
ਦੂਜੀ  ਕਿਤਾਬ  - ਸੱਸੀ ਪੁੰਨੂੰ ਤੇ ਅਧਾਰਿਤ ਨਾਟਕ ਲਿਖਿਆਂ ਹੈ।
ਇਹ ਦੇਸ਼ ਵਿਦੇਸ਼ ਵਿੱਚ ਭੰਗੜੇ ਦੀ ਹਜ਼ਾਰਾਂ ਨੌਜਵਾਨਾਂ ਨੂੰ ਸਿਖਲਾਈ ਦੇ ਚੁੱਕੇ ਹਨ।
ਬਹੁਤ ਸਾਰੇ ਵਿਦੇਸ਼ਾਂ ਵਿੱਚ ਨਾਟਕਾਂ ਦਾ ਮੰਚਨ ਵੀ ਕਰ ਚੁੱਕੇ ਹਨ, ਇਹ  ਅਮਰੀਕਾ, ਵੀਤਾਆਮ, ਜਾਪਾਨ, ਮਲੇਸ਼ੀਆ, ਰੂਸ, ਤੇ ਕਈ ਵਿਦੇਸ਼ਾ ਵਿਚ ਵੀ ਆਪਣੀ ਅਦਾਕਾਰੀ ਦਾ ਜੌਹਰ ਦਿਖਾ ਚੁਕੇ ਹਨ।
 
ਇਹ ਡੇਢ਼ ਸਾਲ ਟੈਗੋਰ ਥੀਏਟਰ ਗਰੁੱਪ ਦੇ ਡਾਇਰੈਕਟਰ ਦੀ ਸੇਵਾ ਨਿਭਾ ਚੁੱਕੇ ਹਨ,
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਹਨ।
ਆਪ ਅੱਜ ਵੀ ਫਿਲਮਾਂ ਤੇ ਸੀਰੀਅਲਾ ਵਿਚ ਸਰਗਰਮ ਹਨ।
**********************************
 
ਮੰਗਤ ਗਰਗ
 
 
Have something to say? Post your comment