Article

ਸੰਗੀਤ ਲੀਜੈਂਡ, ਗ਼ਜ਼ਲ ਗਾਇਕ- ਮਹਿੰਦਰਜੀਤ ਸਿੰਘ

April 01, 2021 12:05 AM

ਸੰਗੀਤ ਲੀਜੈਂਡ, ਗ਼ਜ਼ਲ ਗਾਇਕ- ਮਹਿੰਦਰਜੀਤ ਸਿੰਘ 

 
 ਮੈਂ ਸਮਝਦਾਂ ਹਾਂ ਮਹਿੰਦਰਜੀਤ ਸਿੰਘ ਜੀ ਦੀ ਸ਼ਖ਼ਸੀਅਤ ਨੂੰ ਘੜਨ ਵੇਲੇ ਰੱਬ ਨੂੰ ਕਾਫੀ ਸਮਾਂ ਲੱਗਾ ਹੋਵੇਗਾ। ਮੇਰੀ ਨਜ਼ਰ ਚ ਮਹਿੰਦਰ ਜੀਤ ਸਿੰਘ ਦੀ ਸ਼ਖ਼ਸੀਅਤ ਇੱਕ ਦਰਪਣ ਵਾਂਗ ਹੈ। ਦਰਪਣ ਜਾਂ ਆਰਸੀ ਤੇ ਸ਼ੀਸ਼ੇ ਦੀ ਸਿਰਫ ਇੱਕੋ ਇੱਕ ਖਾਸੀਅਤ ਹੁੰਦੀ ਹੈ। ਉਹ ਇਹ ਹੈ ਕਿ ਉਸ ਦੇ ਸਾਮ੍ਹਣੇ ਖੜ੍ਹੇ ਹੋ ਕੇ ਤੁਸੀਂ ਆਪਣਾ ਹੀ ਮੁਹਾਂਦਰਾ ਵੇਖ ਸਕਦੇ ਹੋ।ਜਿਹੋ ਜਿਹੀ ਸ਼ਕਲ ਬਣਾਉਣਗੇ । ਉਹੋ ਜਿਹੇ ਦਿਸੋਗੇ । ਇਸ ਆਰਸੀ ਸਾਮ੍ਹਣੇ ਖਲੋ ਕੇ ਤੁਸੀਂ ਕੁਝ ਪਹਿਚਾਣ ਪਾਉਗੇ , ਪਤਾ ਨਹੀਂ । ਪਰ ਆਪਣੇ ਆਪ ਨੂੰ ਜ਼ਰੂਰ ਪਹਿਚਾਣ ਲਵੋਗੇ,
ਜ਼ਿੰਦਗੀ ਦੇ ਇਸ ਰੂਪ ਨੂੰ ਜੇ ਮੈਂ ਕਿਸੇ ਹੱਦ ਤੱਕ ਸਮਝ ਪਾਇਆ ਹਾਂ। ਮਹਿੰਦਰ ਜੀਤ ਸਿੰਘ ਅੰਕਲ ਨਾਲ ਮੇਰੀ ਜਾਂਣ ਪਛਾਣ ਮੁੰਬਈ ਰਹਿੰਦੇ ਮੇਰੇ ਅੰਕਲ ਡਾ. ਕੇ ਜਗਜੀਤ ਸਿੰਘ ਬਦੋਲਤ ਹੋਈ। ਇਨ੍ਹਾਂ ਦੇ ਸੰਗੀਤ ਜਗਤ ਵਿਚ ਪਾਏ ਯੋਗਦਾਨ ਨੂੰ ਕੋਈ ਵਿਰਲਾ ਹੀ ਵਿਅਕਤੀ ਹੋਵੇਗਾ ਜਿਸਨੂੰ ਇਸ ਦੀ ਜਾਣਕਾਰੀ ਨਾ ਹੋਵੇ । ਮੇਰੀ ਪਹਿਲੀ ਮੁਲਾਕਾਤ ਡਾ. ਕੇ ਜਗਜੀਤ ਸਿੰਘ ਅੰਕਲ ਨੇ ਮਹਿੰਦਰ ਜੀਤ ਸਿੰਘ ਅੰਕਲ ਦੇ ਘਰ ਜਾ ਕੇ ਕਰਵਾਈ ਤੇ ਮੇਰੇ ਬਾਰੇ ਕਿਹਾ ਕਿ ਮਹਿੰਦਰਜੀਤ ਯਾਰ ਇਹ ਮੰਗਤ ਮੇਰਾ ਬੇਟਾ ਵੀ ਹੈ ਤੇ ਸ਼ਾਗਿਰਦ ਵੀ , ਤੇਰਾ ਬਹੁਤ ਵੱਡਾ ਕਦਰਦਾਨ ਹੈ, ਉਸ ਤੋਂ ਬਾਅਦ ਬਹੁਤ ਵਾਰ ਜਦੋਂ ਵੀ ਮੈਂ ਮੁੰਬਈ ਆਪਣੇ ਫਿਲਮ ਸਬੰਧੀ ਕੰਮ ਲਈ ਜਾਂਦਾ ਤਾਂ ਇਨ੍ਹਾਂ ਨੂੰ ਮਿਲਣ ਜ਼ਰੂਰ ਜਾਂਦਾ ਤੇ ਘੰਟਿਆਂ ਬੱਧੀ ਸਾਡੀਆ ਨਾ ਖ਼ਤਮ ਹੋਣ ਵਾਲੀਆਂ ਗੱਲਾ ਚਲਦੀਆ ਰਹਿੰਦੀਆ ਸਨ। 
 ਤਾਂ ਉਸ ਵਿੱਚ ਸੱਭ ਤੋ ਵੱਡਾ ਹੱਥ ਮਹਿੰਦਰਜੀਤ ਸਿੰਘ ਅੰਕਲ ਦਾ ਹੀ ਹੈ।
ਮੈਂ ਜਾਣਦਾਂ ਹਾਂ ਕਿ ਅਜਿਹੇ ਰਿਸ਼ਤੇ ਸੰਗੀਤਮਈ ਹੁੰਦੇ ਹਨ। ਅਜਿਹੇ ਰਿਸ਼ਤਿਆਂ ਚ ਹੀ ਉਹ ਅਨਾਹਦ ਨਾਦ ਵਜਦਾ ਰਹਿੰਦਾ ਹੈ। ਮੇਰੇ ਲਈ ਇਹ ਰਿਸ਼ਤਾ ਮੋਰ ਪੰਖੀ ਹੈ। ਮੋਰ ਦੇ ਪੰਖ ਪ੍ਰਤੀਕ ਹੁੰਦੇ ਹਨ। ਪਾਕੀਜ਼ਗੀ ਦੇ, ਪਵਿੱਤਰਤਾ ਦੇ, ਸੁੰਦਰਤਾ ਦੇ । ਬਿਲਕੁੱਲ ਸਧਾਰਨ ਕਿਸਮ ਦੀ ਤਬੀਅਤ ਦੇ ਮਾਲਿਕ । ਸਾਇਦ ਬਹੁਤ ਹੀ ਘੱਟ ਲੋਕ ਇਸ ਗੱਲ ਨੂੰ ਨਹੀ ਜਾਣਦੇ ਹੋਣੇ।
  
ਪ੍ਰਸਿੱਧ ਜਰਨਲਿਸਟ ਬਲਜੀਤ ਪਰਮਾਰ ਜੋ ਕਿ ਮਹਿੰਦਰਜੀਤ ਸਿੰਘ ਜੀ ਦੇ ਬਹੁਤ ਕਰੀਬੀ ਦੋਸਤਾ ਵਿਚੋਂ ਹਨ ਇਨ੍ਹਾਂ ਬਾਰੇ ਦੱਸਿਆ ਕਿ ਬਹੁਤ ਲੋਕਾ ਨੂੰ ਇਹ ਗੱਲ ਪਤਾ ਨਹੀਂ ਹੋਵੇਗੀ ਕਿ ਮਹਿੰਦਰ ਜੀਤ ਸਿੰਘ ਇੱਕ ਮਹਾਨ ਸੰਗੀਤਕਾਰ, ਗ਼ਜ਼ਲ ਗਾਇਕ ਦੇ ਨਾਲ ਨਾਲ ਇਕ ਉਰਦੂ ਦੇ ਉਮਦਾ ਸ਼ਾਇਰ ਵੀ ਹਨ 
ਇਨ੍ਹਾਂ ਦੀ ਮਹਾਨਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ। ਪ੍ਰਸਿੱਧ ਗ਼ਜ਼ਲ ਸਮਰਾਟ ਜਗਜੀਤ ਸਿੰਘ ਵੀ ਇਨ੍ਹਾਂ ਤੋ ਸੁਰੂ ਵਿੱਚ ਮੁੰਬਈ ਕਲਾਸਿਕ ਸੰਗੀਤ ਦੀ ਸਿੱਖਿਆ ਲੈਂਦਾ ਰਿਹਾ ਹੈ। ਇਨ੍ਹਾਂ ਨੇ ਜਗਜੀਤ ਸਿੰਘ ਨੂੰ ਸੁਰੂਆਤੀ ਸੰਘਰਸ਼ ਸਮੇਂ ਵਿੱਚ ਜ਼ਿੰਦਗ਼ੀ ਦੀਆ ਲੋੜਾਂ ਨੂੰ ਪੂਰਾ ਕਰਨ ਲਈ ਸੰਗੀਤ ਦੀਆਂ ਟਿਊਸਿ਼ਨ ਪੜਾਉਣ ਨੂੰ ਕਿਹਾ ਸੀ। ਅਪਣੀ ਇਕ ਪੁਰਾਣੀ ਵਿਦਿਆਰਥਣ ਚਿੱਤਰਾ ਸਿੰਘ ਬਾਰੇ ਦੱਸਿਆ। ਜਗਜੀਤ ਸਿੰਘ ਤੇ ਚਿੱਤਰਾ ਦੱਤਾ ਜੋ ਬਾਅਦ ਵਿੱਚ ਜਗਜੀਤ ਸਿੰਘ ਨਾਲ ਵਿਆਹ ਤੋਂ ਬਾਅਦ ਚਿੱਤਰਾ ਸਿੰਘ ਬਣ ਗਈ।‌ ਇਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਸੀ। ਸਭ ਤੋਂ ਪਹਿਲਾਂ ਹਿੰਦੀ ਫਿਲਮ ਵਿੱਚ ਇਨ੍ਹਾਂ ਨੇ ਜਗਜੀਤ ਸਿੰਘ ਨੂੰ ਮੌਕਾ ਦਿੱਤਾ।  
ਉਹਨਾਂ ਦੀ ਮਹਾਨ ਸ਼ਖ਼ਸੀਅਤ ਤੇ ਇਹ ਖੂਬਸੂਰਤ ਸ਼ੇਅਰ ਬਿਲਕੁੱਲ ਸਹੀ ਢੁੱਕਦਾ ਹੈ। ਜੋ ਇਨ੍ਹਾਂ ਦਾ ਲਿੱਖਿਆ ਹੋਇਆ ਹੈ।
 
ਮਹਿੰਦਰਜੀਤ ਸਿੰਘ ਹੋਰਾਂ ਦਾ ਲਿੱਖਿਆ ਇਕ ਬਹੁਤ ਖੂਬਸੂਰਤ ਸੇ਼ਅਰ 
 
"ਇਤਨਾਂ ਆਸਾਨ ਨਹੀ ਦੁਨੀਆ ਕੋ ਬਦਲਨਾ'
"ਖੁਦ ਕੋ ਬਦਲ ਕੇ ਦੇਖਾ ਤੋ ਦੁਨੀਆ ਬਦਲ ਗਈ'
 
ਮਹਿੰਦਰਜੀਤ ਸਿੰਘ ਨੇ ਆਪਣੇ ਜੀਵਨ ਕਾਲ ਵਿੱਚ ਬਹੁਤ ਮਸਹੂਰ ਹਸਤੀਆਂ ਨਾਲ ਕੰਮ ਕੀਤਾ। ਇਨ੍ਹਾਂ ਦੀਆ ਕਾਫੀ ਗੈਰ ਫਿਲਮੀਂ ਐਲਬਮਾਂ ਵੀ ਆਈਆ । ਇਨ੍ਹਾਂ ਨੇ 12 ਫਿਲਮਾ ਚ ਸੰਗੀਤ ਦਿੱਤਾ । ਜਿਨ੍ਹਾਂ ਵਿਚ ਕੁਝ ਹਿੰਦੀ ਤੇ ਪੰਜਾਬੀ ਜਿਵੇਂ ਉਡੀਕਾਂ ਸੌਣ ਦੀਆਂ, ਪੁੱਤ ਜੱਟਾਂ ਦੇ, ਤੇ ਮੜ੍ਹੀ ਦਾ ਦੀਵਾ , ਇਸ ਫਿਲਮ ਨੂੰ ਰਾਸ਼ਟਰੀ ਐਵਾਰਡ ਮਿਲਿਆ। ਘੱਟ ਫਿਲਮਾ ਦੇ ਸੰਗੀਤ ਦੇਣ ਦੇ ਬਾਰੇ ਇਹ ਕਹਿੰਦੇ ਹਨ ਮੈਨੂੰ ਆਪਣੇ ਮੈਰਿਟ ਦੇ ਬਲ ਤੇ ਜੋ ਕੰਮ ਮਿਲਿਆ , ਉਹ ਕੀਤਾ ਇਜ਼ਤ ਨਾਲ , ਜੋ ਵੀ ਕੰਮ ਦੇ ਆਫ਼ਰ ਕੀਤੇ ਗਏ ।ਉਹ ਕੀਤੇ , ਅੱਜ ਵੀ ਚੰਗੇ ਸੰਗੀਤ ਦਾ ਸਕੋਪ ਹੈ , ਮੈਂ ਸੰਗੀਤ ਨਾਲ ਕਦੀ ਵੀ ਸਮਝੋਤਾ ਨਹੀਂ ਕਰ ਸਕਦਾ। ਜਿਥੇ ਕਿਤੇ ਵੀ ਚੰਗੇ ਸੰਗੀਤ ਦਾ ਸਕੋਪ ਹੋਵੇਗਾ, ਮੈਂ ਨਾਂ ਨਹੀਂ ਕਰਾਂਗਾ। ਅੱਜ ਮਹਿੰਦਰਜੀਤ ਸਿੰਘ ਸੰਗੀਤਕਾਰ ਹਨ ਤਾਂ ਇਹ ਉਮੀਦ ਬਣੀ ਰਹਿੰਦੀ ਹੈ, ਕਿ ਭਾਰਤੀ ਸੰਗੀਤ ਦਾ ਸੁਨਹਿਰੀ ਦੌਰ ਇਕ ਨਾ ਇਕ ਦਿਨ ਜ਼ਰੂਰ ਵਾਪਸ ਆਵੇਗਾ। ਇਨ੍ਹਾਂ ਦਾ ਕੀਤਾ ਬਹੁਤ ਮਹਾਨ ਕੰਮ ਇਨ੍ਹਾਂ ਨੇ" ਦਸ਼ਮੇਸ਼ ਦਰਸ਼ਨ ਨਾਦ' ਭਗਤੀ ਪੂਰਣ ਗੀਤਾ ਨੂੰ ਆਪਣੇ ਸੰਗੀਤ ਚ ਸੰਵਾਰਿਆ ਹੈ। ਇਹ ਕੋਈ ਮਾਮੂਲੀ ਕੰਮ ਨਹੀਂ ਹੈ, ਇਨ੍ਹਾਂ ਦੀ ਸਾਲਾਂ ਬੱਧੀ ਕਠਿਨ ਮਿਹਨਤ ਦੇ ਨਾਲ ਇਸ ਗੁਰਬਾਣੀ ਨੂੰ ਵੱਖ-ਵੱਖ ਰਾਗਾ ਚ ਢਾਲ ਕੇ 40 ਗਾਇਕਾ ਨੂੰ ਲੈਕੇ ਸਾਕਾਰ ਰੂਪ ਦਿੱਤਾ ਹੈ। ਜਿਸ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਗਤੀ, ਤੇ ਸ਼ਾਸਤਰਾਂ, ਦੇਗ ਤੇ ਤੇਗ਼, ਮਾਲ਼ਾ ਸ਼ਾਸਤਰ, ਸ਼ਾਸਤਰਾਂ ਤੇ ਦੇਗ , ਤੇ ਤੇਗ਼ ਦਾ ਦਰਸ਼ਨ ਵਿਸ਼ਵ ਸਮੂਦਾਇ ਨੂੰ ਸ਼ਾਂਤੀ , ਪ੍ਰੇਮ ਤੇ ਇਕਮੁੱਠਤਾ ਦਾ ਸੰਦੇਸ਼ ਦਿੱਤਾ ਹੈ। ਉਸ ਵਿਚ ਗੁਰਬਾਣੀ ਦੇ 25 ਸ਼ਬਦਾ ਨੂੰ ਵੱਖ-ਵੱਖ ਰਾਗ, ਸ਼ੁੱਧ ਸੁਰਾਂ ਦਾ ਪ੍ਰਯੋਗ , ਰਾਗਾ ਦਾ ਚਾਇਨ ਖਿਆਲ ਦੇ ਨਾਲ , ਦੱਖਣੀ ਭਾਰਤੀ ਸ਼ਾਸਤਰੀ ਸੰਗੀਤ , ਸ਼ੈਲੀ ਦਾ ਪ੍ਰਯੋਗ ਕੀਤਾ ਹੈ। ਤਾਂ ਕਿ ਆਉਣ ਵਾਲੀਆ ਸਦੀਆ ਚ ਸ਼ਾਸਤਰੀ ਸੰਗੀਤ ਦਾ ਉਪਯੋਗ ਹਰ ਸੰਗੀਤ ਪ੍ਰੇਮੀ ਕਰ ਸਕੇ। ਇਨ੍ਹਾਂ ਨੇ ਸੀਰੀਅਲ "ਮੁਛਕਟਿਕ' , ਸੰਕਲਪ, ਸਦਭਾਵਨਾ, ਪਾਸਾ ਪਲਟ ਗਿਆ, ਮੀਰਾਂ ਬਾਈ, ਹੈਰਤਮੰਦ, ਗੀਤਾ ਰਾਹਸਮਯ, ਵਾਰਿਸ, ਚੁੱਪ ਹੈ ਆਸਮਾਨ, ਕਿਨਾਰਾ, ਨੰਗੇ ਪਾਓ ਕਾ ਸਫ਼ਰ, ਚ ਵੀ ਸੰਗੀਤ ਦਿੱਤਾ। ਇਨ੍ਹਾਂ ਦਾ ਸਭ ਤੋਂ ਲੋਕਪ੍ਰਿਯ ਭਜ਼ਨ ਸੰਗੀਤ "ਤੂੰ ਹੀ ਤੂੰ' ਨੇ ਇਨ੍ਹਾਂ ਨੂੰ ਸਿਖ਼ਰ ਤੱਕ ਪਹੁੰਚਾਇਆ ਹੈ। ਪਰ ਇਨ੍ਹਾਂ ਦੀ ਸੰਗੀਤ ਯਾਤਰਾ ਦਾ ਇੱਥੇ ਅੰਤ ਨਹੀਂ ਹੁੰਦਾ, ਅਜੇ ਵੀ ਸਫ਼ਰ ਜਾਰੀ ਹੈ ਇਨ੍ਹਾਂ ਦੇ ਸੰਗ੍ਰਿਹ ਚ ਸ਼ੁੱਧ ਰਾਗਾ ਤੋਂ ਇਲਾਵਾ ਸੈਂਕੜੇ ਕੈਸਟ, ਸੀਡੀਜ਼, ਹਨ ਜੋ ਅੱਜ ਵੀ ਸੇਧ ਦਿੰਦੀਆ ਹਨ। ਸੰਗੀਤ ਸਾਧਨਾ ਲਈ ਇਨ੍ਹਾਂ ਨੂੰ " ਸਾਦੀ ਧਰਤੀ ਸਾਦੇ ਗੀਤ ' ਇਸ ਸਮੂਹ ਗੀਤਾਂ ਨੂੰ ਪੰਜਾਬੀ ਕਲਾ ਕੇਂਦਰ ਨੇ ਸਨਮਾਨਿਤ ਕੀਤਾ ਹੈ। "ਮੁਛਕਟਿਕ ' ਦੇ ਲਈ ਮਹਾਰਾਸ਼ਟਰ ਸਰਕਾਰ ਨੇ ਵਿਸ਼ੇਸ਼ ਤੌਰ ਤੇ ਇਨ੍ਹਾਂ ਦਾ ਸਨਮਾਨ ਕੀਤਾ ਹੈ,
 
ਇਨ੍ਹਾਂ ਦਾ ਸੰਗੀਤ ਦੀ ਦੁਨੀਆਂ ਵਿੱਚ ਰੁੱਤਬਾ ਜਗਜੀਤ ਸਿੰਘ ਗਜ਼ਲ ਗਾਇਕ ਤੋ ਬਹੁਤ ਉਪਰ ਸੀ ਇਨ੍ਹਾਂ ਦੇ ਦੱਸਣ ਮੁਤਾਬਿਕ ਜਿਦੋ ਉਸਨੂੰ ਸ਼ੋਹਰਤ ਬੁਲੰਦੀਆ ਤੇ ਦੇ ਗਈ ਤਾਂ ਉਸਨੇ ਇਨ੍ਹਾਂ ਨੂੰ ਬਿਲਕੁਲ ਅੱਖਾਂ ਦੇ ਓਜਲ ਕਰ ਦਿੱਤਾ।  
ਇਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਨਰਿੰਦਰ ਕੌਰ ਵੀ ਬਹੁਤ ਹੀ ਮਸ਼ਹੂਰ ਚਿੱਤਰਕਾਰਾ ਹੈ। ਇਨ੍ਹਾਂ ਦਾ ਬੇਟਾ ਚਿੰਟੂ ਸਿੰਘ ਬਾਲੀਵੁੱਡ ਫਿਲਮਾਂ ਦੀ ਸੰਗੀਤ ਜਗਤ ਵਿਚ ਜਾਣਿਆ-ਪਛਾਣਿਆ ਨਾਂਅ ਹੈ। ਉਹ ਅੰਤਰਰਾਸ਼ਟਰੀ ਪੱਧਰ ਦਾ ਗਟਾਰ ਵਾਦਕ ਹੈ। ਇਨ੍ਹਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖੇ ਹੋਏ ਵਿਦਿਆਰਥੀ ਦੁਨੀਆਂ ਦੇ ਕੋਨੇ- ਕੋਨੇ ਵਿੱਚ ਇਨ੍ਹਾਂ ਦਾ ਨਾਮ ਰੌਸ਼ਨ ਕਰ ਰਹੇ ਹਨ। ਕਈ ਸਾਲਾਂ ਤੋਂ ਸਾਡੀ ਫੌਨ ਉਪਰ ਅਕਸਰ ਗੱਲ ਹੁੰਦੀ ਰਹਿੰਦੀ ਹੈ। ਇਸ ਵਾਰ ਜਦੋਂ ਮੈਂ ਪਟਿਆਲਾ ਮਨਦੀਪ ਸਿੰਘ ਸਿੱਧੂ ਦੇ ਘਰ ਬੈਠਾ ਹੋਇਆ ਸੀ ਤਾਂ ਅਚਾਨਕ ਗੱਲਾ -ਗੱਲਾ ਸੰਗੀਤ ਦੀ ਗੱਲ ਕਰਦੇ ਹੋਏ ਫਿਲਮ ਪੁੱਤ ਜੱਟਾਂ ਦੇ ਫਿਲਮ ਦੇ ਸੰਗੀਤ ਦਾ ਜ਼ਿਕਰ ਚੱਲਿਆ ਤਾਂ ਮਨਦੀਪ ਸਿੰਘ ਸਿੱਧੂ ਕਹਿੰਦਾ ਮੰਗਤ ਬਾਈ ਮਹਿੰਦਰ ਜੀਤ ਸਿੰਘ ਅੰਕਲ ਬਹੁਤ ਹੀ ਮਹਾਨ ਸੰਗੀਤਕਾਰ ਹਨ ਮੈਂ ਮਨਦੀਪ ਨੂੰ ਕਿਹਾ ਮੈਂ ਤੇਰੀ ਹੁਣੇ ਗੱਲ ਕਰਵਾਊਂਦਾ ਹਾਂ । ਮੈ ਮਹਿੰਦਰ ਜੀਤ ਸਿੰਘ ਅੰਕਲ ਨੂੰ ਫੋਨ ਲਾਇਆ ਤੇ ਮਨਦੀਪ ਬਾਰੇ ਦੱਸਿਆ ਕਿ ਇਸ ਨੇ "ਪੰਜਾਬੀ ਸਿਨੇਮਾ ਦਾ ਇਹਿਤਾਸ' ਕਿਤਾਬ ਲਿਖੀ ਹੈ ਜਿਸ ਵਿਚ ਤੁਹਾਡੇ ਫਿਲਮਾ ਚ ਦਿੱਤੇ ਸੰਗੀਤ ਦਾ ਜ਼ਿਕਰ ਹੈ ਉਹ ਇਹ ਸੁਣ ਕੇ ਬਹੁਤ ਖੁਸ਼ ਹੋਏ । ਇਨ੍ਹਾਂ ਦੀ ਮਨਦੀਪ ਨਾਲ ਬਹੁਤ ਲੰਮਾ ਗੱਲ ਹੋਈ, ਫਿਰ ਫਰਵਰੀ ਚ ਮੇਰਾ ਮੁੰਬਈ ਜਾਂਣ ਦਾ ਪ੍ਰੋਗਰਾਮ ਸੀ ਮੈਂ ਮਨਦੀਪ ਨਾਲ ਵਾਅਦਾ ਕੀਤਾ ਸੀ ਹੁਣ ਜਦੋਂ ਵੀ ਜਾਵਾਂਗਾ ਤੈਨੂੰ ਨਾਲ ਲੈ ਕੇ ਮੁੰਬਈ ਜਾਵਾਂਗਾ । ਫਿਰ ਮੈਂ ਮਨਦੀਪ ਸਿੰਘ ਸਿੱਧੂ, ਤੇ ਫਿਲਮ ਐਕਟਰ ਜਗਦਰਸ਼ਨ ਸਮਰਾ ਵੀ ਮਹਿੰਦਰ ਜੀਤ ਸਿੰਘ ਅੰਕਲ ਨੂੰ ਮਿਲਣਾ ਚਾਹੁੰਦਾ ਸੀ ਨਾਲ ਲੈ ਕੇ ਵਰਸੋਵਾ ਯਾਰੀ ਰੋੜ ਵਾਲੇ ਇਨ੍ਹਾਂ ਦੇ ਘਰ ਗਏ, ਮੁੰਬਈ ਵਿਚ ਭਾਰੀ ਭਰਕਮ ਟਰੈਫਿਕ ਦੀ ਸਮੱਸਿਆ ਹੋਣ ਕਰਕੇ ਅਸੀਂ ਦਿੱਤੇ ਹੋਏ ਸਮੇਂ ਤੋਂ ਪੂਰਾ ਇੱਕ ਘੰਟਾ ਲੇਟ ਹੋ ਗਏ ਤੇ 
  ਇਕ ਬਹੁਤ ਹੀ ਮਹਾਨ ਸੰਗੀਤਕਾਰ ਨੂੰ, ਸਾਨੂੰ ਉਡੀਕਦੇ ਹੋਏ ਪਾਇਆ। ਅਸੀਂ ਸਭ ਤੋਂ ਪਹਿਲਾ ਦੇਰ ਤੋਂ ਆਉਣ ਦੀ ਮਾਫ਼ੀ ਮੰਗੀ। ਬਹੁਤ ਹੀ ਮਿਲਣਸਾਰ, "ਨਿਮਰਤਾ ਦੇ ਪੁੰਜ ਬਹੁਤ ਹੀ ਖਿੱੜੇ ਮੱਥੇ ਮਿਲ਼ੇ। ਬਹੁਤ ਰੱਝ ਕੇ ਉਨ੍ਹਾਂ ਦੀ ਜ਼ਿੰਦਗੀ ਵਾਰੇ , ਸੰਗੀਤ ਵਾਰੇ ਗੱਲਾਂ ਹੋਈਆ। ਇਹ ਮਹਾਨ ਸੰਗੀਤਕਾਰ, ਗਾਇਕ ਹਨ । ਇਨ੍ਹਾਂ ਨੇ ਮਨਦੀਪ ਸਿੰਘ ਸਿੱਧੂ ਨੂੰ ਆਪਣਾ ਇੱਕ ਦੁਰਲੱਭ ਐਲ.ਪੀ ਪਿਆਰ ਭਰੀ ਸੌਗਾਤ ਵਜੋਂ ਭੇਟ ਕੀਤਾ ਤਾਂ ਮਨਦੀਪ ਦੇ ਚੇਹਰੇ ਤੇ ਖੁਸ਼ੀ ਦੇਖਣ ਵਾਲੀ ਸੀ, ਕਹਿੰਦਾ ਮੰਗਤ ਬਾਈ ਮੈਨੂੰ ਐਦਾਂ ਮਹਿਸੂਸ ਹੋਇਆ ਅੰਕਲ ਜੀ ਨੇ ਦੁਨੀਆ ਦਾ ਸਭ ਤੋਂ ਵੱਡਾ ਖਜ਼ਾਨਾ ਮੇਰੇ ਹਵਾਲੇ ਕਰ ਦਿੱਤਾ। ਸਿਹਤ ਠੀਕ ਨਾ ਹੋਣ ਦੇ ਬਾਵਜੂਦ ਸਾਨੂੰ ਆਪਣਾ ਕੀਮਤੀ ਲੰਮਾ ਵਕਤ ਦਿੱਤਾ। ਮੇਰੇ ਨਾਲ - ਨਾਲ ਮਹਿੰਦਰ ਜੀਤ ਸਿੰਘ ਅੰਕਲ ਨੇ ਮਨਦੀਪ ਨੂੰ ਵੀ ਤਾਕੀਦ ਕੀਤੀ ਕਿ ਜਦੋਂ ਵੀ ਮੁੰਬਈ ਆਓ ਤਾਂ ਜ਼ਰੂਰ ਮਿਲਕੇ ਜਾਂਣਾ , ਆਖਿਰ ਵਿੱਚ ਇਨ੍ਹਾਂ ਦੇ ਇੱਕ ਖੂਬਸੂਰਤ ਸੇ਼ਅਰ ਤੁਹਾਡੀ ਖ਼ਿਦਮਤ ਵਿਚ ਅਰਜ਼ ਕਰਦਾ ਹਾਂ। 
 
ਕਰਮ ਕੇ ਇਸ ਖੇਲ ਪਰ ਅੱਕਲ ਵੀ ਹੈਰਾਨ ਹੈ,
ਕਾਟਨਾ ਪੜਤਾ ਹੈ ਵੋਹ ਕਿਉਂ
ਜੋ ਕਭੀ ਬੋਇਆ ਨਾ ਥਾਂ 
**********************************
        ਮੰਗਤ ਗਰਗ- (9822398202)
Have something to say? Post your comment