Article

ਮੇਰੀ ਅਧਿਆਪਕਾ

April 02, 2021 12:18 AM
ਮੇਰੀ ਅਧਿਆਪਕਾ 
 
ਇਹ ਗੱਲ ਵੀ ਮੈਂ   ਅਪਣੀ ਅਧਿਆਪਕਾ ਬਲਵਿੰਦਰ ਕੌਰ  ਜੀ  ਵਰਗੀ  ਖੁਲ੍ਹੇ ਦਿਲ  ਵਾਲੀ  ਸ਼ਖ਼ਸੀਅਤ ਨੂੰ ਮਿਲ ਕੇ ਹੀ ਸਿਖੀ ਹੈ । ਵੈਸੇ ਹਰ ਇਨਸਾਨ ਜ਼ਿੰਦਗੀ ਦਾ ਸਫ਼ਰ ਵੱਖੋ-ਵੱਖ ਅਨੁਭਵਾਂ ਦੀਆਂ ਪਗਡੰਡੀਆਂ ' ਤੇ ਚੜ ਕੇ ਕਰਦਾ ਹੈ ਵੱਖੋ-ਵੱਖ ਅਨੁਭਵਾਂ ਕਰਕੇ ਸਾਡੇ ਪੂਰੇ ਵਿਅਕਤੀਤਵ ਦੀ ਘਾੜਤ ਵੀ ਵੱਖੋ-ਵੱਖ ਹੋ ਜਾਂਦੀ ਹੈ। ਮਾਂ- ਬਾਪ, ਵਿਦਿਆ ਪ੍ਰਣਾਲੀ ਤੇ ਸਾਡੇ ਅਨੁਭਵ ਹੀ ਸਾਡੇ ਸੰਸਕਾਰਾਂ ਨੂੰ ਜਨਮ ਦਿੰਦੇ ਹਨ ਤੇ ਫਿਰ ਇਨ੍ਹਾਂ ਦੇ ਆਧਾਰ ਤੇ ਹੀ ਸਾਡਾ ਵਿਅਕਤੀਤਵ ਬਣਦਾ ਹੈ ਕਿਸੇ ਨੇ ਠੀਕ ਕਿਹਾ ਹੈ
You sow an act ,you reap a habit, you sow a habit , you reap a character , you sow a character you reap a destiny
 
ਹਰ ਇਕ ਵਿਅਕਤੀ ਦਾ ਆਪਣਾ ਹੀ ਵਿਅਕਤੀਗਤ ਜੀਵਨ ਹੁੰਦਾ ਹੈ, ਆਪਣੀਆਂ ਹੀ ਸਮੱਸਿਆਵਾਂ ਹੁੰਦੀਆਂ ਹਨ ਤੇ ਇਕੱਠਿਆਂ ਕੰਮ‌ ਕਰਦਿਆਂ ਹੋਇਆਂ ਵੀ ਹਰ ਵਿਅਕਤੀ ਆਪਣੀ - ਆਪਣੀ ਸਿਪੀ ' ਚ  ਬੰਦ ਤੇ ਸੀਮਿਤ ਜ਼ਿੰਦਗੀ ਜੀਉਂਦਾ ਰਹਿੰਦਾ ਹੈ , ਬਲਦਾਂ ਵਾਂਗ ਭਾਵੇਂ ਅਸੀਂ ਇਕੱਠੇ ਜੁਤੇ ਵੀ ਹੋਈਏ ਪਰ ਅਸੀਂ ਘੁੰਮਦੇ ਰਹਿੰਦੇ ਹਾਂ ਕੋਹਲੂ ਵਾਂਗ। ਹਰ ਕੋਈ ਆਪਣੀ- ਆਪਣੀ ਹੀ ਗੋਲਾਈ ' ਚ  ਚਲਦਾ ਰਹਿੰਦਾ ਹੈ । ਅਸੀਂ ਜ਼ਿੰਦਗੀ ਜੀਉਂਦੇ ਰਹਿੰਦੇ ਹਾਂ , ਖੂਹ ਦੀਆਂ ਟਿੰਡਾਂ ਦੇ ਨਾਲ ਘੁੰਮਦੇ ਰਹਿੰਦੇ ਪਹੀਏ (ਚੱਕਰ ) ਹਾਂ‌ ਤੇ ਸਾਡੀਆਂ ਅੱਖਾਂ ਤੇ ਚਮੜੇ ਦੇ ਖੋਪੇ ਚਾੜੇ ਰਹਿੰਦੇ ਹਨ। ਹਰ ਹਨੇਰੀ ਰਾਤ ' ਚ  ਕਈ ਵਾਰ ਕੋਈ ਬਿਜਲੀ ਚਮਕ ਕੇ ਪਲ ਦੋ ਪਲ ' ਚ  ਇਕ ਰੌਸ਼ਨੀ ਦਾ ਝੌਲਾ ਦੇ ਕੇ ਅਲੋਪ ਹੋ ਜਾਂਦੀ ਹੈ। ਬਿਜਲੀ ਦਾ ਚਮਕਣਾ ਅੱਖਾਂ ਨੂੰ ਚਕਾਚੌਂਧ ਕਰ ਦਿੰਦਾ ਹੈ ਤੇ ਉਸ ਪਲ ਅਸੀਂ ਸਭ ਕੁਝ ਵੇਖ ਸਕਦੇ ਹਾਂ ਤੇ ਨਹੀਂ ਵੀ 
ਸਾਲ 1995 ਤੋਂ  ਸਕੂਲ ਪਾਸ ਕਰਨ ਤੋਂ ਬਾਅਦ ਮੈਂ  ਅਗਲੇਰੀ ਪੜ੍ਹਾਈ ਲਈ ਕਾਲਜ ਚਲਿਆ ਗਿਆ ਫਿਰ ਯੂਨੀਵਰਸਿਟੀ  ਉਸ ਤੋਂ ਬਾਅਦ ਜ਼ਿੰਦਗੀ ਦੇ ਚੱਕਰਵਿਊ ਵਿੱਚ ਐਸਾ ਫਸਿਆ ਸਕੂਲ , ਕਾਲਜ ਦੇ ਬਹੁਤ ਸਾਰੇ ਦੋਸਤਾਂ ਤੇ ਅਧਿਆਪਕਾ ਤੋਂ  ਮਿਲਣ ਦਾ ਸਰਕਲ ਟੁੱਟ ਗਿਆ ਇਕ ਦਿਨ ਸੰਨ 2018 ਵਿਚ ਮੈਂਨੂੰ ਆਪਣੀ ਪੰਜਾਬੀ ਦੀ ਅਧਿਆਪਕਾ ਬਲਵਿੰਦਰ ਕੌਰ  ਜੀ ਫੇਸਬੁੱਕ ਆਈਡੀ ਦਿਖਾਈ ਦਿੱਤੀ। ਮੈਂ ਇਨ੍ਹਾਂ ਨੂੰ ਫਰੈਡ ਰਿਕਬੈਸਟ ਭੇਜੀ  ਇਨ੍ਹਾਂ ਨੇ ਤੁਰੰਤ ਹੀ ਸਵੀਕਾਰ ਕੀਤੀ  ਫਿਰ ਇਨ੍ਹਾਂ ਨਾਲ 26 ਸਾਲਾ  ਬਾਅਦ ਗੱਲ ਕਰਨ ਦਾ ਬਹੁਤ ਲੁਤਫ਼ ਆਇਆ ਬਹੁਤ ਸਾਰੇ ਸਾਡੇ ਸਮੇ‌ ਸਕੂਲ ਵਿੱਚ ਪੜਾਉਂਦੇ ਹੋਰ ਅਧਿਆਪਕਾ ਬਾਰੇ ਜਾਨਣ ਦਾ ਮੌਕਾ ਮਿਲਿਆ ਅੱਜਕਲ ਕੀ ਕਰ ਰਹੇ ਹਨ ਤੇ ਕਿਥੇ ਨੇ ਫੇਰ ਇਕ ਦਿਨ ਐਨਾ ਦੇ ਘਰ ਗਿਆ ਤੇ ਬਹੁਤ ਸਾਰੀਆ ਗੱਲਾ ਬਾਤਾਂ ਹੋਈਆ। ਕਈ ਵਾਰ ਕੀ ਹੁੰਦਾ ਹੈ ਸਾਡੇ ਸੰਪਰਕ ਤੋਂ ਬਾਹਰ ਹੋ ਚੁੱਕੇ ਸਾਡੇ ‌ਨਿਕਟਵਰਤੀ ਦੋਸਤ ਕੋਈ ਸਾਡੇ ਤੋ ਸੈਂਕੜੇ ਕਿਲੋਮੀਟਰ ਬੈਠਾ ਹੈ ਕੋਈ ਹਜ਼ਾਰਾ ਕਿਲੋਮੀਟਰ ਦੂਰ ਕਿਸੇ ਦੇਸ਼ ਵਿਦੇਸ਼ ਵਿਚ  ਇਹ ਫੇਸਬੁੱਕ ਸਾਨੂੰ ਆਪਸ ਵਿਚ ਮਿਲਾਉਣ ਦਾ ਬਹੁਤ ਵੱਡਾ ਜ਼ਰੀਆ ਬਣਦੀ ਹੈ। 
 
ਮਨੁੱਖੀ ਸਬੰਧਾ ਬਾਰੇ ਗੱਲ ਕਰਦਿਆ ਤੇ ਆਪਣੇ ਨਿੱਜੀ ਅਨੁਭਵਾ ' ਤੇ ਝਾਤ ਮਾਰਦਿਆਂ ਹੀ ਮੇਰੇ ਸਾਹਮਣੇ ਮੇਰੀ ਅਧਿਆਪਕਾ  ਬਲਵਿੰਦਰ ਕੌਰ  ਜੀ ਦਾ ਚੇਹਰਾ  ਆ ਜਾਂਦਾ ਹੈ । ਉਹ ਬਠਿੰਡਾ ਸ਼ਹਿਰ ਦੇ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਤੌਰ ਪਹਿਲਾਂ ਅਧਿਆਪਕ ਫਿਰ ਵਾਈਸ ਪ੍ਰਿੰਸੀਪਲ  ਪੰਜਾਬੀ ਪੜਾਉਂਦੇ ਰਹੇ ਸਨ। ਵੈਸੇ ਤਾਂ ਸਾਡੇ ਸਕੂਲ ਵਿੱਚ ਹੋਰ ਵੀ ਪੰਜਾਬੀ ਭਾਸ਼ਾ ਦੇ ਕਈ ਅਧਿਆਪਕ ਸਨ ਤੇ ਸਨ ਵੀ ਸਾਰੇ ਬਹੁਤ ਹੀ ਸਿਆਣੇ ਪਰ ਇਨ੍ਹਾਂ ਦੇ ਪੜਾਉਣ ਦਾ ਢੰਗ ਸਭ ਤੋਂ ਨਿਰਾਲਾ ਸੀ 
ਮੈਨੂੰ ਇਸ ਗੱਲ ਦਾ ਹਮੇਸ਼ਾ ਹੀ ਬਹੁਤ ਮਾਣ ਰਹੇਗਾ ਕਿ ਮੈਂ ਇਨ੍ਹਾਂ ਦਾ ਕਈ ਸਾਲ ਵਿਦਿਆਰਥੀ ਰਿਹਾ ਹਾਂ ਇਹ ਮੇਰੇ ਗੁਰੂ ਰਹੇ ਹਨ। ਉਹ ਵੀ ਸਾਡੀ ਮਾਂ ਬੋਲੀ ਪੰਜਾਬੀ ਜੋ ਕੁਝ ਵੀ ਅੱਜ ਤੱਕ ਲਿਖਿਆ ਹੈ ਤੇ ਅੱਗੋਂ ਲਿਖ ਰਿਹਾ ਹਾਂ ਇਹ ਸਭ ਕੁਝ ਇਨ੍ਹਾਂ ਦੀ ਲਾਜਵਾਬ ਸ਼ਖ਼ਸੀਅਤ ਦੀ ਦੇਣ ਹੈ  ਇਨ੍ਹਾਂ ਦੀ ਸ਼ਖ਼ਸੀਅਤ ਤੇ ਇਹ ਸ਼ੇਅਰ ਬਾਖ਼ੂਬੀ ਢੁਕਦਾ ਹੈ,
"ਯਾ ਰੱਬ ਦੁਆਏ ਵੱਸਲ ਨਾ ਹਰਗਿਜ਼ ਕਰ ਕਬੂਲ
ਫਿਰ ਦਿਲ ਮੇਂ ਕਿਆ ਰਹੇਗਾ ਜਬ ਹਸਰਤ ਨਿਕਲ ਗਈ '
-
ਆਪਣੇ ਬਚਪਨ ਨਾਲ ਜੁੜੀਆ ਕੁਝ ਯਾਦਾਂ ਦੇ ਬਾਰੇ ਦੱਸਿਆ
ਬਚਪਨ ਵਿਚ ਮੇਰੇ ਤੋਂ ਵੱਡੇ ਮੇਰੇ ਦੋ‌ ਭਰਾ ਮੇਰੇ ਨਾਲ ਬਹੁਤ ਮੋਹ ਕਰਦੇ ਸਨ ਅਸੀਂ ਇਕ ਆਨੇ ਦੇ 8 ਬਿਸਕੁਟ ਹੱਟੀ ਤੋਂ ਲੈ ਆਉਂਦੇ ਉਹ ਘਰੇ ਆ ਕੇ ਦੋਵੇਂ ਢਾਈ - ਢਾਈ ਬਿਸਕੁਟ ਖੁਦ ਰੱਖ ਲੈਂਦੇ ਬਾਕੀ ਤਿੰਨ ਬਿਸਕੁਟ ‌ਮੈਨੂੰ ਮੇਰੇ ਹਿੱਸੇ ਵਿਚ ਆਉਂਦੇ ਬਿਸਕੁਟ ਤੋਂ ਵੱਧ ਦੇ ਦਿੰਦੇ।
 
ਮੈਂ ਸਿੱਧਵਾਂ ਖ਼ੁਰਦ ਕਾਲਜ਼ ਪੜ੍ਹਦੀ ਸੀ ਤੇ ਉਥੇ ਹੀ ਹੋਸਟਲ ਵਿਚ ਰਹਿੰਦੀ ਸੀ ਮੈਂ ਘਰੇ  ਚਿੱਠੀ ਲਿਖੀ ਮੈਨੂੰ   300 ਰੁਪਏ ਖ਼ਰਚਾ ਭੇਜੋ  ਉਨਾਂ ਸਮਿਆਂ ਵਿਚ 300 ਰੁਪਏ ਦੀ ਬਹੁਤ ਵੱਡੀ ਕੀਮਤ ਸੀ ਬਹੁਤ ਹੀ ਮੰਦਵਾੜਾ ਹੋਣ ਕਰਕੇ ਪੈਸਾ ਬਹੁਤ ਮੁਸ਼ਿਕਲ ਨਾਲ ਬਣਦਾ ਹੁੰਦਾ ਸੀ ਘਰ ਦੇ ਉਸ ਸਮੇਂ ਬਹੁਤ ਤੰਗੀ ਤੁਰਸ਼ੀ ਦੇ ਦੌਰ ਚੋਂ ਗੁਜ਼ਰ ਰਹੇ ਸਨ  ਸਾਡੇ ਘਰੇ ਬਹੁਤ ਹੀ ਬਾਗ਼ ਫੁਲਕਾਰੀਆ ਕੱਢੇ ਹੋਏ ਸਨ ਰੱਬ ਦੀ ਕੁਦਰਤ ਦੇਖੋਂ ਉਸੀ ਸਮੇਂ ਇਕ ਲੋੜਵੰਦ ਆਇਆ ਉਸਨੂੰ ਬਾਗ਼ ਫੁਲਕਾਰੀਆ ਦੀ ਲੋੜ ਸੀ ਤੇ ਉਸਨੇ ਖਰੀਦ ਲਏ।
ਫਿਰ ਮੈਨੂੰ 300 ਰੁਪਏ ਦਾ ਮਨੀਆਰਡਰ ਭੇਜਿਆ ਮੇਰੇ ਪਾਪਾ ਸ੍ਰ ਹਰਬੰਸ ਸਿੰਘ ਬਰਾੜ ਤੇ ਮਾਤਾ ਸ੍ਰੀਮਤੀ ਜਸਵੰਤ ਕੌਰ ਬਰਾੜ ਦੀ ਇਕ ਦਿਲੀ ਰੀਝ ਸੀ  ਸਾਡੀ ਕੁੜੀ  ਬਹੁਤ ਵੱਡੇ ਪੱਧਰ ਤੱਕ ਪੜੇ ਸਾਡੇ ਬਰਾੜ ਖਾਨਦਾਨ ਦਾ ਨਾਮ ਰੌਸ਼ਨ ਕਰੇ।  ਇਸ ਦਾ ਵੀ ਇੱਕ ਬਹੁਤ ਵੱਡਾ ਕਾਰਨ ਸੀ ਮੇਰੇ ਦੋਵੇਂ ਵੱਡੇ ਭਰਾ ਅੱਠਵੀਂ ਜਮਾਤ ਪਾਸ ਕਰਕੇ ਸਕੂਲ ਚੋਂ ਹੱਟ ਗਏ। ਹੁਣ ਉਨ੍ਹਾਂ ਦੀਆ ਸਾਰੀਆ ਉਮੀਦਾ ਮੇਰੇ ਉਪਰ ਸਨ  ਮੈਂ ਆਪਣੇ ਪਿੰਡ ਬੁਰਜ ਮਹਿਮੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪੰਜਵੀਂ ਜਮਾਤ ਪਾਸ ਕਰਨ ਤੋਂ ਬਾਅਦ ਬਾਕੀ ਸਕੂਲ ਦੀ ਤੇ ਕਾਲਜ਼ ਦੀ (ਐਮ ਏ .ਬੀ ਐਂਡ) ਤੱਕ ਸਾਰੀ  ਪੜ੍ਹਾਈ ਹੋਸਟਲ ਵਿਚ ਰਹਿ ਕੇ ਵੱਖ-ਵੱਖ ਸ਼ਹਿਰਾਂ ਤੋਂ ਹਾਸਲ ਕੀਤੀ।  ਕਾਲਜ਼ ਸਮੇਂ ਐਨ ਐਨ ਸੀ ਤੇ ਗਿੱਧਾ, ਨਾਟਕਾਂ ਤੇ ਹੋਰ ਕਈ ਸਭਿਆਚਾਰਕ ਗਤੀਵਿਧੀਆਂ ਵਿਚ ਯੂਨੀਵਰਸਿਟੀ ਲੇਬਲ ਤੱਕ ਪਹਿਲੇ ਤੇ ਦੂਜੇ ਸਥਾਨ ਹਾਸਲ ਕੀਤੇ। ਇਨ੍ਹਾਂ ਦਾ ਵਿਆਹ ਬਠਿੰਡਾ ਚ ਪੈਂਦੇ ਪਿੰਡ ਥੰਮ੍ਹਣ ਗੜ੍ਹ ਦੇ ਵਸਨੀਕ ਸ੍ਰ ਹਰਜੀਤ ਸਿੰਘ ਢਿੱਲੋਂ  ਨਾਲ ਹੋਇਆ ਜੋ ਕੇ ਉਹ ਵੀ ਇਨ੍ਹਾਂ ਵਾਂਗ ਇਕ ਬਹੁਤ ਸਫਲ ਅਧਿਆਪਕ ਸਨ । ਇਨ੍ਹਾਂ ਨੇ ਇਕ ਆਧਿਆਪਕ ਵਜੋਂ  ਸ਼ੁਰੂਆਤ 1983 ਤੋਂ ਕੀਤੀ  ਇਹ ਇਕ ਅਧਿਆਪਕ ਹੋਣ ਦੇ ਨਾਲ-ਨਾਲ ਇਕ ਚੰਗੀ ਗ੍ਰਹਿਣੀ , ਮਾਂ ਪਤਨੀ ਹਨ ਆਪਣੇ ਸੁਹਰੇ ਘਰ ਆ ਕੇ ਆਪਣੇ ਖ਼ਾਵੰਦ ਹਰਜੀਤ ਢਿੱਲੋਂ ਨਾਲ ਮੋਢੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਬਾਖੂਬ ਨਿਭਾਇਆ ਇਨ੍ਹਾਂ ਦੀ ਫੁਲਵਾੜੀ ਵਿੱਚ ਖਿੜੇ ਤਿੰਨ ਫੁੱਲ ਦੋ ਬੇਟੀਆਂ ਤੇ ਇਕ ਬੇਟਾ 
ਬੇਟੀ ਰੂਬੀ ਐਰੋਨੌਟੀਕਲ ਇੰਜਨੀਅਰ ਸਾ਼ਦੀਸੁ਼ਦਾ ਗੁੜਗਾਓਂ ਸੈਟਲਡ,  ਬੇਟੀ ਰੰਮੀ ਗੋਲਡਮੈਡਲਿਸਟ ਐੱਮ ਐੱਸ ਸੀ ਬਾਇਓਟੈੱਕ,ਪੀ ਐੱਚ ਡੀ  ਸ ਅਮਰੀਕਾ ਸੈਟਲਡ। ਬੇਟਾ ਜੁਗਨੂੰ ਐੱਮ ਟੈੱਕ ਕਨੇਡਾ ਸੈਟਲਡ ਹਨ ਆਪਣੇ ਆਪਣੇ ਪਰਿਵਾਰਾ ਨਾਲ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ।
**********************************
 
ਮੰਗਤ ਗਰਗ
Have something to say? Post your comment