Article

ਹਿੰਦੀ ਜਗਤ ਦੀ ਕਵਿੱਤਰੀ, ਸ਼ਾਇਰਾ- ਪੁਸ਼ਪਲਤਾ ਸਿੰਘ

April 03, 2021 12:12 AM
ਹਿੰਦੀ ਜਗਤ ਦੀ ਕਵਿੱਤਰੀ, ਸ਼ਾਇਰਾ- ਪੁਸ਼ਪਲਤਾ ਸਿੰਘ
 
ਪੁਸ਼ਪਲਤਾ ਸਿੰਘ ਨਾਲ ਮੇਰੀ ਪਹਿਲੀ ਮੁਲਾਕਾਤ ਦਿੱਲੀ ਇਕ ਸਾਹਿਤਕ ਸਮਾਗਮ ਦੌਰਾਨ ਹੋਈ ਉਥੇ ਇਨ੍ਹਾਂ ਦੀ ਬਾਕਮਾਲ ਸ਼ਾਇਰੀ ਸੁਣਨ ਦਾ ਮੌਕਾ ਮਿਲਿਆ । ਫਿਰ ਉਥੇ ਚਾਹ ਪਾਣੀ ਮਿਲਣੀ ਦੌਰਾਨ ਇਨ੍ਹਾਂ ਨਾਲ ਮੇਰੀ ਰਸਮੀ ਤੌਰ ਤੇ ਜਾਣ ਪਛਾਣ ਹੋਈ ਉਸ ਤੋਂ ਬਾਅਦ ਕਈ ਵਾਰ ਦਿੱਲੀ, ਉਤਰਾਖੰਡ, ਹਰਿਆਣਾ ਦੇ ਸਾਹਿਤਕ ਸਮਾਗਮ ਚ ਇਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ। ਐਨਾ ਨੇ ਇਕ ਵਾਰੀ ਮੈਨੂੰ ਦਿੱਲੀ ਇਕ ਪ੍ਰੋਗਰਾਮ ਦੌਰਾਨ ਆਪਣੇ ਘਰ ਆਉਣ ਦਾ ਸੱਦਾ ਦਿੱਤਾ ਪਰ ਸਮੇਂ ਦੀ ਕਮੀਂ ਹੋਣ ਕਰਕੇ ਮੈਂ ਇਨ੍ਹਾਂ ਤੋਂ ਮਾਫ਼ੀ ਮੰਗੀ ਤੇ ਅਗਲੇ ਵਾਰ ਆਉਣ ਦਾ ਇਕਰਾਰ ਕੀਤਾ ।
ਮੈਂ ਇਸ ਵਾਰ ਮੁੰਬਈ ਤੋਂ ਦਿੱਲੀ ਪਰਤਦੇ ਸਮੇਂ ਇਨ੍ਹਾਂ ਨੂੰ ਫੋਨ ਕੀਤਾ ਕਿ ਮੈਂ ਦਿੱਲੀ ਕੁਝ ਘੰਟੇ ਰੁਕਣਾ ਹੈ ,ਇਹ ਆਪਣੇ ਬੇਟੇ ਨਾਲ ਰੇਲਵੇ ਸਟੇਸ਼ਨ ਤੇ ਸਾਡਾ ਇੰਤਜ਼ਾਰ ਕਰ ਰਹੇ ਸਨ
ਮੇਰੇ ਨਾਲ ਪਟਿਆਲਾ ਤੋਂ ਮੇਰਾ ਪਰਮ ਮਿੱਤਰ ਮਨਦੀਪ ਸਿੰਘ ਸਿੱਧੂ ਵੀ ਨਾਲ ਸੀ।
 
 ਮੈਨੂੰ ਤੇ ਮਨਦੀਪ ਸਿੱਧੂ ਨੂੰ ਆਪਣੇ ਘਰ ਲੈ ਗਈ ਅਸੀਂ ਦੋਹਾਂ ਨੇ ਉਸ ਦਿਨ ਦਿੱਲੀ ਕੁਝ ਘੰਟੇ ਰੁਕਣਾ ਸੀ ਮਨਦੀਪ ਨੂੰ ਉਥੇ ਕੋਈ ਆਪਣਾ ਜ਼ਾਤੀ ਕੰਮ ਸੀ ਇਸ ਕਰਕੇ ਸਾਡੇ ਕੋਲ ਉਸ ਦਿਨ ਪੂਰੇ ਅੱਧੇ ਦਿਨ ਦੀ ਵਿਹਲ ਸੀ। ਸਾਨੂੰ ਦੁਪਹਿਰ ਦੇ ਖਾਣੇ ਤੋਂ ਬਾਅਦ ਇਨ੍ਹਾਂ ਨਾਲ ਹਿੰਦੀ ਸਾਹਿਤ ਵਿਚ ਪਾਏ ਐਨਾ ਵੱਲੋਂ ਯੋਗਦਾਨ ਕਈ ਹਿੰਦੀ ਕਵਿਤਾਵਾਂ ਤੇ ਕਹਾਣੀਆਂ ਦੀਆ ਕਿਤਾਬਾ ਤੇ ਚਰਚਾ ਹੋਈ , ਇਨ੍ਹਾਂ ਨੇ ਆਪਣੀ ਜੀਵਨ ਦੀ ਦਿਲਚਸਪ ਕਹਾਣੀ ਸੁਣਾਈ ਤੇ ਦੱਸਿਆ ਕਿ ਘਰ ਵਿਚ ਸਾਹਿਤਕ ਮਾਹੌਲ ਹੋਣ ਕਰਕੇ ਲੇਖਣੀ ਦਾ ਤੇ ਗਾਇਨ ਦਾ ਸ਼ੌਕ ਆਪਣੇ ਪਿਤਾ ਸਵਰਗੀ ਭੂਰੇ ਲਾਲ ਜੀ ਤੋਂ ਲੱਗਿਆ , ਚਾਹੇ ਇਨ੍ਹਾਂ ਦੇ ਪਿਤਾ ਉਤਰਪ੍ਰਦੇਸ਼ ਰਾਜ ਚ ਨਹਿਰੀ ਵਿਭਾਗ ਵਿਚ ਇਕ ਬਹੁਤ ਵੱਡੇ ਅਹੁਦੇ ਤੇ ਤਾਇਨਾਤ ਸਨ ਪਰ ਅੰਦਰੋਂ ਬਹੁਤ ਵਧੀਆ ਸ਼ਾਇਰ ਤੇ ਕਹਾਣੀਕਾਰ ਤੇ ਗਾਇਕ ਵੀ ਸਨ ਇਨ੍ਹਾਂ ਦੇ ਲੇਖਣੀ ਦੇ ਪਹਿਲੇ ਗੁਰੂ ਬਣੇ , ਲੇਖਣੀ ਦੇ ਨਾਲ-ਨਾਲ ਇਨ੍ਹਾਂ ਨੇ ਕਈ ਸਾਲ ਸ਼ਾਸਤਰੀ ਤੇ ਕਲਾਸੀਕਲ ਸੰਗੀਤ ਦੀ ਤਾਲੀਮ ਪੰਡਤ ਆਰ ਕੇ ਮਿਸ਼ਰਾ ਤੇ ਸ੍ਰੀ ਭਗਵਤ ਪ੍ਰਸ਼ਾਦ ਸੋਨੀ ਤੋਂ ਹਾਸਿਲ ਕੀਤੀ। ਇਨ੍ਹਾਂ ਦੀਆ ਰਚਨਾਵਾ ਬਹੁਤ ਸਾਰੇ ਅਖਬਾਰਾਂ ਤੇ ਰਸਾਲਿਆ ਦਾ ਸ਼ਿੰਗਾਰ ਬਣੀਆ‌। ਇਨ੍ਹਾਂ ਨੇ ਸੰਗੀਤ ਅਧਿਆਪਕ ਦੇ ਤੌਰ ਤੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਇਨ੍ਹਾਂ ਦਾ ਵਿਆਹ ਐਮ ਈ ਐਸ ਫੌਜ ਦੇ ਮਹਿਕਮੇ ਚ ਨੌਕਰੀ ਕਰਦੇ ਬਤੌਰ ਇੰਜਨੀਅਰ ਰਾਜਵੀਰ ਸਿੰਘ ਹੋਂਣ ਤੋਂ ਕੁਝ ਸਮੇਂ ਬਾਅਦ ਉਨ੍ਹਾਂ ਦੀ ਕਾਨਪੁਰ ਤੋਂ ਦਿੱਲੀ ਦੀ ਬਦਲੀ ਹੋ ਗਈ ਇਥੇ ਆ ਕੇ ਵਿਆਹ ਤੋਂ ਬਾਅਦ ਹਰ ਔਰਤ ਵਾਂਗ ਇਨ੍ਹਾਂ ਦਾ ਲੇਖਣੀ ਦਾ ਸ਼ੌਕ ਘਰ ਦੀਆ ਹੋਰ ਜ਼ਿੰਮੇਵਾਰੀਆ ਕਰਕੇ ਟੁਟ ਗਿਆ ਤੇ ਸਕੂਲ ਦੀ ਨੌਕਰੀ ਦੇ ਨਾਲ-ਨਾਲ ਘਰ ਵਿਚ ਬੱਚਿਆਂ ਨੂੰ ਸੰਗੀਤ ਦੀ ਸਿੱਖਿਆ ਦੇਣ ਲੱਗੇ । ਵਿਆਹ ਤੋਂ ਤਕਰੀਬਨ 25 ਸਾਲ ਬਾਅਦ ਇਕ ਦਿਨ ਬਾਹਰ ਮੌਸਮ ਸੁਹਾਵਣਾ ਸੀ ਤੇ ਠੰਡੀ ਹਵਾ ਚੱਲ ਰਹੀ ਸੀ ਘਰੇ ਸੰਗੀਤ ਸਿਖਣ ਆਏ ਬੱਚਿਆਂ ਦੀ ਸਕੂਲ ਪੂਰੀ ਹੋਣ ਤੋਂ ਬਾਅਦ ਇਨ੍ਹਾਂ ਦੀ ਇਕ ਡੈਰੀ ਟੇਬਲ ਤੇ ਪਈ ਹੋਈ ਸੀ ਇਨ੍ਹਾਂ ਨੇ ਇਕਦਮ ਦੇਖਿਆ ਕਿ ਬਾਹਰੋਂ ਹਵਾ ਦਾ ਇਕ ਠੰਡਾ ਬੁੱਲਾ ਆਇਆ ਤੇ ਟੇਬਲ ਤੇ ਪਈ ਡੈਰੀ ਦੇ ਪੰਨੇ ਪਲਟਣ ਲੱਗੇ ,
ਜਿਦਾ ਡੈਰੀ ਕਿੰਨੀ ਚੁੱਪ ਸੀ ਸਿਧੀ ਸਾਧੀ ਤੇ ਉਸ ਦੇ ਕੋਲ ਪਿਆ ਪੈਨ ਵੀ ਚੁੱਪ ਸੀ ਜਿਦਾ ਉਹ ਕਹਿ ਰਹੇ ਸੀ ਅਸੀਂ ਦੋਹਾਂ ਨੇ ਤੁਹਾਡਾ ਬਹੁਤ ਸਮਾਂ ਇੰਤਜ਼ਾਰ ਕੀਤਾ ਹੈ ਤੁਸੀਂ ਆਪਣੀ ਲੇਖਣੀ ਸ਼ੁਰੂ ਕਰੋ ਉਸ ਛੋਟੇ ਜਿਹੀ ਘਟਨਾ ਨੇ ਇਨ੍ਹਾਂ ਦੀ ਜ਼ਿੰਦਗੀ ਚ ਬਹੁਤ ਵੱਡਾ ਬਦਲਾਅ ਲਿਆਂਦਾ ਤੇ ਦੁਬਾਰਾ ਲੇਖਣੀ ਦੇ ਕੰਮ ਵਿਚ ਲੱਗ ਗਏ । ਆਪ ਦੀਆ ਰਚਨਾਵਾਂ ਸੈਂਕੜੇ ਅਖ਼ਬਾਰਾਂ ਤੇ ਰਸਾਲਿਆਂ , ਵਿਚ ਛੱਪ ਚੁੱਕੀਆ ਹਨ ਅਨੇਕਾ ਸਾਹਿਤਕ ਗੋਸਟੀਆ ਚ ਆਪਣੀ ਹਾਜ਼ਰੀ ਲਗਵਾ ਚੁੱਕੇ ਹਨ। ਕਈ ਵਾਰ ਰੇਡੀਓ ਤੇ ਦੂਰਦਰਸ਼ਨ ਇਨ੍ਹਾਂ ਦੇ ਪ੍ਰੋਗਰਾਮ ਪ੍ਰਸਾਰਿਤ ਹੋ ਚੁੱਕੇ ਹਨ। ਬਹੁਤ ਸਾਰੀਆ ਸਾਹਿਤਕ ਸੰਸਥਾਵਾ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਹੈ। ਹੁਣ ਤੱਕ ਇਨ੍ਹਾਂ ਦੀਆ 15 ਦੇ ਕਰੀਬ ਕਿਤਾਬਾ ਦਾ ਲੇਖਣ ਕਰ ਚੁੱਕੇ ਹਨ। 
 
ਇਨ੍ਹਾਂ ਦੀ ਸ਼ਾਇਰੀ ਦੀਆ ਕੁਝ ਸਤਰਾਂ ਤੁਹਾਡੇ ਰੂਬਰੂ ਕਰਦਾ ਹਾਂ
     
"ਨਾ ਪੁਛ ਮੁਝਸੇ ਤੁਝ ਬਿਨ ਕੈਸੇ ਦਿਨ ਮਹੀਨੇ,
ਔਰ ਯੇ ਮੇਰੇ ਸਾਲ ਗੁਜ਼ਰਤੇ ਹੈ
ਕੀਮਤ ਬੜ ਜਾਤੀ ਹੈ ਉਨ ਲਮਹੋਂ ਕੀ ,
ਜੋ ਤੇਰੇ ਬਿਨ ਤੇਰੇ ਸਾਥ ਗੁਜ਼ਰਤੇ ਹੈ'
 
ਇਨ੍ਹਾਂ ਨੇ ਮੈਨੂੰ ਆਪਣੀਆ ਕੁਝ ਕਿਤਾਬਾ ਭੇਟ ਕੀਤੀਆ ਤੇ ਉਨ੍ਹਾਂ ਚੋਂ ਇਕ ਪੁਸਤਕ ਦਾ ਨਾਂ ਸੀ ' ਸਿਧਾਰਥਾ ' ਇਸ ਪੁਸਤਕ ਦੇ ਲੇਖਕ ਦਾ ਸੀ ਹਰਮਨ ਹੈਸ ( Herman Hesse ) ਉਨ੍ਹਾਂ ਨੂੰ ਆਪਣੀ ਇਸ ਸਾਹਿਤਕ ਦੇਣ ਲਈ ਨੋਬਲ ਪ੍ਰਾਈਜ਼ ਵੀ ਮਿਲ ਚੁੱਕਿਆ ਸੀ।
ਇਨ੍ਹਾਂ ਤੋਂ ਇਜਾਜ਼ਤ ਲੈ ਕੇ ਮੈਂ ਤੇ ਮਨਦੀਪ ਵਾਪਸ ਬਠਿੰਡਾ ਜਾਣ ਲਈ ਰੇਲਵੇ ਸਟੇਸ਼ਨ ਤੇ ਪਹੁੰਚ ਗਏ। 
ਫਿਰ ਉਹ ਛੋਟੀ ਜਿਹੀ ਪੁਸਤਕ ਮੈਂ ਘਰੇ ਆਕੇ ਪੜ੍ਹਨੀ ਸ਼ੁਰੂ ਕਰ ਦਿਤੀ ਪੁਸਤਕ ਏਨੀ ਜ਼ਿਆਦਾ ਦਿਲਚਸਪ ਸੀ ਮੈਂ ਪੜ੍ਹਦਿਆਂ -ਪੜ੍ਹਦਿਆਂ ਰਾਤ ਦੀ ਰੋਟੀ ਖਾਣਾ ਵੀ ਭੁੱਲ ਗਿਆ । ਜਿਵੇਂ ਕੋਈ ਇਕੋ ਡੀਕ ਲੱਗਾ ਕੇ ਪੂਰਾ ਗਲਾਸ ਖਾਲੀ ਕਰ ਦੇਂਦਾ ਹੈ, ਪੜ੍ਹਨ ਦੇ 'ਨਸ਼ੇ ਚ ਮੇਰੀ ਕੁਝ ਅਜੇਹੀ ਹਾਲਤ ਹੋ ਗਈ ਸੀ । ਕਿਉਂ ਕਿ ਪਹਿਲਾਂ ਮੈਂ ਕਦੀ ਵੀ ਇਸ ਤਰ੍ਹਾਂ ਨਹੀਂ ਸੀ ਕੀਤਾ ਰਾਤੀ ਸੌਣ ਤੋਂ ਪਹਿਲਾਂ ਮੈਂ ਕਿਤਾਬ ਪੜ੍ਹ ਲਈ।ਇਹ ਕਿਤਾਬ ਇਕ ਨਾਵਲ ਸੀ ਤੇ ਵਾਰਤਾ ਦੇ ਰੂਪ ਵਿਚ ਸੀ ਪਰ ਉਹ ਵਾਰਤਾ ਨਹੀਂ , ਕਵਿਤਾ ਸੀ । ਉਸ ਕਿਤਾਬ' ਚ ਮਨੁੱਖੀ ਜ਼ਿੰਦਗੀ ਦਾ ਪੂਰਾ ਨਿਚੋੜ ਸੀ ਪੂਰਬੀ ਦੇਸ਼ਾਂ ਦੇ ਚਿੰਤਨ ਨੂੰ ਲੈ ਕੇ ਤੇ ਨਾਲ ਹੀ ਇਕ ਮਨੁੱਖ ਦੀ ਪੂਰੀ ਜ਼ਿੰਦਗੀ ਦੇ ਕੈਨਵਸ ਨੂੰ ਲੈ ਕੇ, ਉਸ ਦੇ ਜੰਮਣ ਤੋਂ ਮਰਨ ਤੱਕ ਸੰਸਾਰਿਕ ਜੀਵਨ , ਕਾਮ, ਵਾਸ਼ਨਾ , ਸੰਨਿਆਸ ਦਾ ਤੱਤ ਸਾਰ ਸੀ - ਉਸ ਨਾਵਲ ਵਿਚ । ਜ਼ਿੰਦਗੀ ਨੂੰ ਇਕ ਉਸ ਵੱਡੇ ਚੌੜੇ ਦਰਿਆ ਨਾਲ ਤੁਲਨਾ ਕੀਤੀ ਗਈ ਸੀ ਜੋ ਪਹਾੜਾਂ ਚੋ ਕਿਸੇ ਵੀ ਚਸ਼ਮੇ ਚੋ ਸ਼ੁਰੂ ਹੋ ਕੇ ਆਪਣੇ ਆਪ' ਚ ਸਭ ਕੁਝ ਸਮੇਟਦਾ ਹੋਇਆ ਅੱਗੇ ਹੀ ਅੱਗੇ ਵਹਿੰਦਾ ਚਲਾ ਜਾਂਦਾ ਹੈ। ਤੇ ਫਿਰ ਕਿਸੇ ਮਹਾਂਸਾਗਰ ਚ ਲੀਨ ਹੋ ਕੇ ਆਪਣੀ ਹੋਂਦ ਗਵਾ ਬੈਠਦਾ ਹੈ।
ਉਸ ਤੋਂ ਬਾਅਦ ਮੈਂ ਕਈ ਵਾਰ ਪੁਸਤਕ ਪੜ੍ਹੀ ਹਰ ਵਾਰ ਮੇਰੀ ਦਿਮਾਗ ਨੂੰ ਹਜ਼ਾਰ ਵਾਟ ਮਰਕਰੀ ਬਲਬ ਵਾਂਗੂੰ ਰੌਸਨ ਕਰ ਦਿੱਤਾ। ਮੈਨੂੰ ਐਦਾ ਹੀ ਜਿਦਾਂ ਮੇਰੇ ਆਸੇ -ਪਾਸੇ ਅਲੌਕਿਕ ਚਾਨਣ ਫੈਲ ਗਿਆ ਹੋਵੇ ਫਿਰ ਇਕ ਦਿਨ ਮੈਂ ਪਟਿਆਲਾ ਜਾਣਾ ਸੀ ਮੈਂ ਜਾਂਦਾ ਹੋਇਆ ਇਹ ਪੁਸਤਕ ਆਪਣੇ ਨਾਲ ਲੈ ਗਿਆ ਤੇ ਮਨਦੀਪ ਸਿੱਧੂ ਨੂੰ ਪੜਨ ਨੂੰ ਦਿੱਤੀ ਅੱਗੋ ਸਾਡੇ ਮਨਦੀਪ ਸਿੱਧੂ ਸਾਬ ਕਹਿੰਦੇ ਮੰਗਤ ਬਾਈ ਮੇਰੇ ਕੋਲ ਪੜ੍ਹਨ ਦਾ ਸਮਾਂ ਕਿਥੇ ਹੈ ਪਰ ਫਿਰ ਵੀ ਮੈਂ ਤੇਰੇ ਵੱਲੋਂ ਦਿੱਤੀ ਪੁਸਤਕ ਕਿਸੇ ਵਿਹਲੇ ਸਮੇਂ ਜ਼ਰੂਰ ਪੜਾਗਾਂ । ਉਸ ਤੋਂ ਇਕ ਹਫਤੇ ਬਾਅਦ ਮਨਦੀਪ ਦਾ ਪਟਿਆਲਾ ਤੋਂ ਫੋਨ ਆਇਆ ਤੇ ਉਸਨੇ ਕਿਹਾ ਮੰਗਤ ਬਾਈ ਇਸ ਪੁਸਤਕ ਨੇ ਮੇਰੀ ਜ਼ਿੰਦਗੀ ਦਾ ਫ਼ਲਸਫ਼ਾ ਹੀ ਬਦਲ ਦਿੱਤਾ। ਉਹ ਪੁਸਤਕ ਪੜ ਕੇ ਬਹੁਤ ਪ੍ਰਭਾਵਿਤ ਹੋਇਆ।
 
ਹਰ ਸ਼ਖਸ ਯਹਾਂ ਜ਼ਖ਼ਮ ਖਾਏ ਹੂਏ ਹੈ
ਇਸ਼ਕ ਕੇ ਸਮੁੰਦਰ ਮੇਂ ਵੋਹ ਨਹਾਏ ਹੂਏ ਹੈ
ਖਾਮੋਸ਼‌ ਜ਼ੁਬਾਂ ਮੇਂ ਸਹੀ , ਇਜ਼ਹਾਰ ਤੋਂ ਹੈ 
ਸਿ਼ਆਹ ਰਾਤੋਂ ਮੇਂ ਖ਼ੁਦ ਕੋ ਜਲਾਏ ਹੂਏ ਹੈ
----------------------------------------------------
 
         ਮੰਗਤ ਗਰਗ
Have something to say? Post your comment