Poem

ਗਜ਼ਲ - ਸਿਮਰਨਜੀਤ ਕੌਰ ਸਿਮਰ

April 03, 2021 12:13 AM

ਗਜ਼ਲ

ਤੋੜਾਂ ਤੋਂ ਟੁੱਟਦੀ ਸਰੀਰਾਂ ਦੀ ਅੜਕਣ
ਚੱਲਦੀ ਹੀ ਰਹਿੰਦੀ ਮਨਾਂ ਦੀ ਭੜਕਣ

ਖੂੰਝਕੇ ਸਭ ਕੁਝ ਜੇ ਮਿਲਦਾ ਸਵੇਰਾ
ਬੀਤੇ ਹਨੇਰੇ ਫੇਰ ਬਹੁਤੇ ਨਾ ਰੜਕਣ

ਸੁੱਟ ਕੇ ਦਰਦਾਂ ਚ' ਖੁਦ ਨੂੰ ਕਿਉਂ ਝੇਲੇ
ਅੱਗ ਤੋਂ ਭੈੜੀ ਏ ਜਖਮਾਂ ਦੀ ਸੜਕਣ

ਕਾਦਰ ਦੀ ਕੁਦਰਤ ਨੇ ਲਿਖੇ ਸਿਰਨਾਵੇ
ਉਹਦੀ ਰਜਾ ਬਿਨ ਕੱਖ ਵੀ ਨਾ ਫੜਕਣ

ਜਿੱਥੇ ਇਕੱਠ ਦਾ ਬੰਧਨ ਹੈ ਜੰਮਿਆ
ਬਿਨ ਗੱਲੋਂ ਐਵੇ ਭਾਂਡੇ ਨਾ ਖੜਕਣ

ਅੱਖ ਦੇ ਫੋਰੇ ਚ' ਗੱਲ ਜੋ ਦੱਸਦੇ
ਬਹੁਤਿਆਂ ਰੌਲਿਆਂ ਵਿੱਚ ਉਹ ਨਾ ਗੜਕਣ

ਮਾਰ ਕੇ ਝਾਤੀ ਕਾਇਨਾਤ ਨੂੰ ਤੱਕ ਲੈ
ਕਿੰਨੇ ਹੀ ਜਜ਼ਬੇ ਸੀਨੇ ਚ' ਧੜਕਣ

ਲਿਖਤ:-ਸਿਮਰਨਜੀਤ ਕੌਰ ਸਿਮਰ

Have something to say? Post your comment