Poem

ਲੋਕ - ਕੰਵਲਜੀਤ ਕੌਰ ਬੋਹਾ

April 03, 2021 12:21 AM

ਲੋਕ
ਹੱਕਾਂ ਲਈ ਜਦ ਲੜਦੇ ਲੋਕ
ਹਿੱਕਾਂ ਡਾਹ ਕੇ ਖੜਦੇ ਲੋਕ
ਜਿੰਦਗੀ ਦੀ ਪਰਵਾਹ ਨਾ ਕਰਦੇ
ਜਾਬਰ ਮੂਹਰੇ ਅੜਦੇ ਲੋਕ
ਖੇਤਾਂ ਵਿੱਚੋਂ ਉਗਲਣ ਸੋਨਾ
ਧੁੱਪਾਂ ਦੇ ਵਿਚ ਸੜਦੇ ਲੋਕ
ਅਣਖ਼ ਜ਼ਮੀਰਾਂ ਵੇਚਣ ਵਾਲੇ
ਉਹੀਓ ਅੰਦਰ ਵੜਦੇ ਲੋਕ
ਮੰਜ਼ਿਲਾਂ ਨੂੰ ਸਰ ਕਰਨ ਹਮੇਸ਼ਾ
ਜੋ ਸੱਚ ਦਾ ਪੱਲੂ ਫੜਦੇ ਲੋਕ
ਜਿੱਤਾਂ ਦੇ ਓਹ ਗੱਡਣ ਝੰਡੇ
ਨੰਗੇ ਧੜ ਜੋ ਲੜਦੇ ਲੋਕ

ਕੰਵਲਜੀਤ ਕੌਰ ਬੋਹਾ

Have something to say? Post your comment