News

ਸ਼੍ਰੋਮਣੀ ਅਕਾਲੀ ਦਲ (ਅ )ਦੇ ਸਰਕਲ ਪ੍ਰਧਾਨ ਤੇ ਕਿਸਾਨ ਯੂਨੀਅਨ ਦੇ ਸਾਬਕਾ ਪ੍ਰਧਾਨ ਭਾਈ ਮਹਿੰਦਰ ਸਿੰਘ ਬੁਰਜ ਹਰੀ ਦੀ ਮੌਤ"

April 03, 2021 12:24 AM

ਸ਼੍ਰੋਮਣੀ ਅਕਾਲੀ ਦਲ (ਅ )ਦੇ ਸਰਕਲ ਪ੍ਰਧਾਨ ਤੇ ਕਿਸਾਨ ਯੂਨੀਅਨ ਦੇ ਸਾਬਕਾ ਪ੍ਰਧਾਨ ਭਾਈ ਮਹਿੰਦਰ ਸਿੰਘ ਬੁਰਜ ਹਰੀ ਦੀ ਮੌਤ"
ਦਿੱਲੀ ਧਰਨੇ ਤੇ ਬਿਗੜੀ ਸਿਹਤ
ਮਾਨਸਾ, 2 ਅਪਰੈਲ (ਨਾਨਕ ਸਿੰਘ ਖੁਰਮੀ ): ਕਾਲੇ ਕਾਨੂੰਨਾਂ ਦੇ ਖਾਤਮੇਂ ਤਹਿਤ ਲਗਾਏ ਦਿੱਲੀ ਧਰਨੇ ਵਿੱਚ 300 ਤੋਂ ਜ਼ਿਆਦਾ ਕਿਸਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਇਸਦੇ ਚੱਲਦਿਆਂ ਦਿੱਲੀ ਤੋਂ ਪੰਜਾਬ ਪਰਤੇ ਕਿਸਾਨ ਭਾਈ ਮਹਿੰਦਰ ਸਿੰਘ ਬੁਰਜ ਹਰੀ (65) ਦੀ ਸਿਹਤ ਵਿਗੜ ਜਾਣ ਕਾਰਨ ਅੱਜ ਪੀ .ਜੀ.ਆਈ ਚੰਡੀਗੜ੍ਹ ਵਿੱਚ ਮੌਤ ਹੋ ਗਈ।
ਮਹਿੰਦਰ ਸਿੰਘ ਦੇ ਪੁੱਤਰ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਕਈ ਵਾਰ ਦਿੱਲੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਦਾ ਟਰੈਕਟਰ ਵੀ ਮੋਰਚਾ ਸ਼ੁਰੂ ਹੋਣ ਤੱਕ ਅੱਜ ਰਾਤ ਵਾਪਸੀ ਹੋਇਆ ਹੈ,ਉਸਨੇ ਦੱਸਿਆ ਕਿ ਮਹਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਹਨ ਹੁਣ ਉਹ ਸ਼੍ਰੋਮਣੀ ਅਕਾਲੀ ਦਲ (ਅ) ਦੇ ਸਰਕਲ ਪ੍ਰਧਾਨ ਸਨ।
ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਲਗਾਤਾਰ ਦਿੱਲੀ ਧਰਨੇ ਵਿਚ ਰਹੇ, ਜਿਸ ਦੌਰਾਨ ਉਨ੍ਹਾਂ ਦੀ ਸਿਹਤ ਕੁਝ ਦਿਨ ਪਹਿਲਾਂ ਬਿਗੜ ਗਈ, ਜੋ ਕਿ ਇੱਕ ਮਹੀਨੇ ਤੋ ਬਿਮਾਰ ਚੱਲਦੇ ਆ ਰਹੇ ਸਨ । ਜਿਨ੍ਹਾਂ ਦੀ ਬੀਤੀ ਰਾਤ ਮੌਤ ਹੋ ਗਈ।
ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਕਿਸਾਨ ਯੂਨੀਅਨ ਦੇ ਸਰਗਰਮ ਆਗੂ ਸਨ, ਅਤੇ ਕਿਸਾਨਾਂ ਲਈ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸਨ ਅਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ (ਅ) ਦੇ ਸਰਕਲ ਪ੍ਰਧਾਨ ਵੀ ਸਨ ।
ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਚ ਕੀਤਾ ਗਿਆ। ਉਨ੍ਹਾਂ ਦੀ ਕੌਮੀ ਸੇਵਾ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਕੋਮੀ ਜਨਰਲ ਸਕੱਤਰ ਅਤੇ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ, ਜਨਰਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ, ਰਜਿੰਦਰ ਸਿੰਘ ਜਵਾਹਰਕੇ, ਪਵਨ ਸਿੰਘ ਰਮਦਿੱਤੇਵਾਲਾ, ਗਮਦੂਰ ਸਿੰਘ ਗੁੜਥੜੀ, ਲਵਪ੍ਰੀਤ ਸਿੰਘ ਅਕਲੀਆ, ਦਰਸ਼ਨ ਸਿੰਘ ਗੁੜਥੜੀ, ਮਨਜੀਤ ਸਿੰਘ ਢੈਪਈ, ਮੇਜ਼ਰ ਸਿੰਘ ਅਕਲੀਆ, ਗੁਰਪ੍ਰੀਤ ਸਿੰਘ ਤਾਮਕੋਟ, ਸੁਖਰਾਜ ਸਿੰਘ ਅਤਲਾ, ਬੀਬੀ ਸੁਖਜੀਤ ਕੌਰ ਅਤਲਾ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਮਾਨਸਾ, ਰਵਿੰਦਰ ਕੌਰ ਸਰਕਲ ਪ੍ਰਧਾਨ ਅਤੇ ਸੁਖਜੀਤ ਕੌਰ ਖਾਲਸਾ ਜ਼ਿਲ੍ਹਾ ਪ੍ਰਧਾਨ ਬਰਨਾਲਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ।

Have something to say? Post your comment
 

More News News

ਮੀਂਹ ਨਾਲ ਪਟਿਆਲਾ ਸ਼ਹਿਰ ਜਲ-ਥਲ ਪ੍ਰਧਾਨ ਬਣਨ ਤੋਂ ਬਾਅਦ ਸਿੱਧੂ ਨੇ ਕੀਤੇ 3 ਟਵੀਟ, ਪੰਜਾਬ ‘ਚ ਕਿਹੜਾ ‘Mission’ ਚਲਾਉਣ ਦੀ ਕਹੀ ਗੱਲ ਚੰਡੀਗੜ੍ਹ ਦੇ ਨੇੜੇ ਜਥੇਬੰਦੀਆਂ ਨੂੰ ਅਪੀਲ, ਕੋਈ ਵੀ ਪ੍ਰੋਗਰਾਮ ਚੰਡੀਗੜ੍ਹ ਦਾ ਨਾ ਰੱਖਣ-ਦਰਸ਼ਨ ਪਾਲ ਬੱਸਾ ਜ਼ਰੀਏ ਹਿਮਾਚਲ ਜਾਣ ਵਾਲਿਆਂ ਸ਼ਰਧਾਲੂਆਂ ਲਈ ਅਹਿਮ ਖ਼ਬਰ China's first human infection case with Monkey B virus dies ਸ਼ਿਕਾਗੋ ਦੇ ਗੁਆਂਢ ਵਿੱਚ 6 ਨੌਜਵਾਨਾਂ ਤੇ ਗੋਲੀਬਾਰੀ ਚਾਹਲ ਫਾਰਮ ਹਾਊਸ ਪਿੰਡ ਰਜ਼ਾਪੁਰ ਵਿਖੇ ਹੋਇਆ ਨਵੀਂ ਆ ਰਹੀ ਪੰਜਾਬੀ ਫ਼ਿਲਮ “ਪੀ ਜੀ ਓਨਲੀ ਫਾਰ ਗਰਲਜ਼” ਦਾ ਪੋਸਟਰ ਰਿਲੀਜ਼ 6ਵੇਂ ਤਨਖਾਹ ਕਮਿਸ਼ਨ ਤੇ ਪੰਜਾਬ ਦੇ ਵਿਤ ਵਿਭਾਗ ਵਲੋਂ ਮੁਲਾਜਮ ਮਾਰੂ ਸਿਫਾਰਸ਼ਾਂ ਦੀ ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ੋਰਦਾਰ ਨਿਖੇਦੀ--ਪਰਮਜੀਤ ਸਿੰਘ ਚੰਡੀਗੜ੍ਹ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਨਿਆਂਇਕ-ਹਿਰਾਸਤ 'ਚ ਭੇਜਣ ਦੀ ਸੰਯੁਕਤ ਕਿਸਾਨ ਮੋਰਚੇ ਨੇ ਸਖ਼ਤ ਨਿਖੇਧੀ ਕੀਤੀ ਅਲਕੋਹਲੀਕ ਸ਼ਰਾਬ ਦਾ ਧੰਦਾ ਕਰਨ ਵਾਲੇ 10-10 ਰੁਪਏ ਦੀ ਗਲਾਸੀ ਸਿਸਟਮ ਵੇਚਨ ਲੱਗ ਪਏ,ਰਿੰਕੂ ਢੋਟ
-
-
-