ਮਿਰਜ਼ਾ ਗ਼ਾਲਿਬ ਤੇ ਗੁਲਜ਼ਾਰ ਦੀ ਸ਼ਾਇਰੀ ਦਾ ਸੁਮੇਲ- ਸਤੀਸ਼ ਬੇਦਾਗ਼
\
ਸਤੀਸ਼ ਬੇਦਾਗ਼ ਮੇਰੇ ਰਾਬਤੇ ਵਿੱਚ ਮੇਰੇ ਅਜ਼ੀਜ਼ ਮਨਦੀਪ ਸਿੰਘ ਸਿੱਧੂ ਦੀ ਬਦੌਲਤ ਆਇਆਂ।
ਇਨ੍ਹਾਂ ਨਾਲ ਕਾਫੀ ਵਾਰ ਗੱਲ ਬਾਤ ਹੁੰਦੀ ਰਹਿੰਦੀ ਹੈ। ਸਤੀਸ਼ ਬਹੁਤ ਹੀ ਸੁਖਮ ਸੁਭਾਅ ਦਾ ਸ਼ਾਇਰ ਹੈ। ਸਤੀਸ਼ ਬੇਦਾਗ਼ ਨੂੰ ਇੱਕ ਦਿਨ ਪੁੱਛਿਆ ਕਿ ਤੁਹਾਨੂੰ ਲਿਖਣ ਦੀ ਚੇਟਕ ਕਿਥੋਂ ਲੱਗੀ ਤਾਂ ਸਤੀਸ਼ ਨੇ ਹੱਸਦੇ ਹੋਏ ਕਿਹਾ ਕਿ ਮੇਰੇ ਪਿਤਾ ਰਾਮ ਕੁਮਾਰ ਬੇਦਾਗ਼ ਮੁਕਤਸਰੀ ਜੋ ਆਪਣੇ ਸਮੇਂ ਦੇ ਬਹੁਤ ਵਧੀਆ ਗੀਤਕਾਰ ਤੇ ਸ਼ਾਇਰ ਵੀ ਰਹੇ ਹਨ। ਨੇ ਇੱਕ ਦਿਨ ਆਪਣੀ ਅਲਮਾਰੀ ਵਿੱਚ ਸੰਭਾਲ ਕੇ ਰੱਖੀਆਂ ਕੁਝ ਕਿਤਾਬਾਂ ਤੇ ਆਪਣੀ ਇੱਕ ਡੈਰੀ ਮੈਨੂੰ ਪੜ੍ਹਨ ਲਈ ਦਿੱਤੀ। ਜਿੰਨਾ ਵਿੱਚ ਰਵਿੰਦਰ ਨਾਥ ਟੈਗੋਰ, ਗੋਪਾਲ ਦਾਸ ਨੀਰਜ, ਭਾਈ ਵੀਰ ਸਿੰਘ ਦੀਆਂ ਰਚਨਾਵਾਂ , ਵਾਰਤਕ ਦਿੱਤੀਆਂ। ਉਨ੍ਹਾਂ ਕਿਤਾਬਾਂ ਨੇ ਸਤੀਸ਼ ਦੀ ਜ਼ਿੰਦਗੀ ਨੂੰ ਬਿਲਕੁਲ ਹੀ ਬਦਲ ਦਿੱਤਾ। ਆਪ ਦੀ ਪੜਨ ਵਿੱਚ ਹੋਰ ਦਿਲਚਸਪੀ ਪੈਂਦਾ ਹੋਣ ਲੱਗੀ।
ਸਤੀਸ਼ ਬਚਪਨ ਤੋਂ ਹੀ ਬਹੁਤ ਸੁਝਵਾਨ ਰਿਹਾ ਹੈ। ਇੱਕ ਵਾਰੀ ਸਤੀਸ਼ ਬੇਦਾਗ਼ ਨੇ ਦੱਸਿਆ ਉਸ ਦੀ ਉਮਰ ਉਸ ਵੇਲੇ 12 ਸਾਲ ਸੀ। ਤੇ ਉਸ ਦੀ ਛੋਟੀ ਜਿਸ ਦੀ ਉਮਰ 10 ਸਾਲ ਸੀ। ਅਚਾਨਕ ਹੀ ਬਹੁਤ ਬੀਮਾਰ ਹੋ ਗਈ। ਘਰ ਵਿੱਚ ਸਤੀਸ਼ ਦੀ ਮਾਤਾ ਤੇ ਇਹ ਚਾਰ ਭੈਣ- ਭਰਾ ਸਨ । ਪਿਤਾ ਕੁਝ ਦਿਨਾਂ ਲਈ ਬਾਹਰ ਆਪਣੇ ਮਹਿਕਮੇ ਦੇ ਕਿਸੇ ਜ਼ਰੂਰੀ ਕੰਮ ਲਈ ਗਏ ਹੋਏ ਸਨ। ਬਾਕੀ 2 ਭੈਣ ਭਰਾ ਛੋਟੇ ਸਨ। ਆਪਣੀ ਮਾਤਾ ਜੀ ਨਾਲ ਆਪਣੀ ਛੋਟੀ ਭੈਣ ਨੂੰ ਦਾਖ਼ਲ ਕਰਵਾਇਆ। ਪਰ ਉਹ ਠੀਕ ਨਾ ਹੋਈ ਤੇ ਇਨ੍ਹਾਂ ਨੂੰ ਸਦੀਵੀ ਵਿਛੋੜਾ ਦੇ ਗਈ। ਇੱਕ 12 ਸਾਲ ਦਾ ਬੱਚਾ ਜਿਸ ਦੀ ਖੇਡਣ ਤੇ ਖਾਣ ਪੀਣ ਦੀ ਉਮਰ ਹੁੰਦੀ ਹੈ। ਆਪਣੀ ਉਮਰ ਦੇ ਉਲ਼ਟ ਸਤੀਸ਼ ਬਹੁਤ ਸਿਆਣਾ ਸੀ। ਉਸਨੇ ਰਿਕਸ਼ਾ ਕਰਵਾ ਕੇ ਲਿਆਂਦਾ ਤੇ ਆਪਣੀ ਮੋਈ ਭੈਣ ਨੂੰ ਘਰੇ ਲੈ ਆਏ। ਕੁਝ ਆਂਢੀ ਗੁਆਂਢੀ ਤੇ ਕੋਲ ਰਹਿੰਦੇ ਜਾਣਕਾਰ ਆ ਗਏ। ਤੇ ਆਪਣੀ ਭੈਣ ਦਾ ਸੰਸਕਾਰ ਕਰਨਾ ਪਿਆ ਸੀ। ਉਨ੍ਹਾਂ ਸਮਿਆਂ ਵਿੱਚ ਮੋਬਾਈਲ ਫੋਨ ਨਾਂ ਹੋਣ ਕਰਕੇ। ਆਪਣੇ ਪਿਤਾ ਨੂੰ ਸੁਨੇਹਾ ਨਾ ਦੇ ਸਕੇ। ਆਪਦੇ ਪਿਤਾ ਨੂੰ ਕੁਝ ਦਿਨਾਂ ਬਾਅਦ ਘਰੇ ਆਕੇ ਇਸ ਦੁਖਦਾਇਕ ਘਟਨਾ ਦਾ ਪਤਾ ਲੱਗਿਆ।
ਇਨ੍ਹਾਂ ਨੇ ਕੁਝ ਸਮਾਂ ਉਸਤਾਦ ਤੋਤਾ ਰਾਮ ਚੀਮਾਂ ਜੋ ਇਨ੍ਹਾਂ ਦੇ ਪਿਤਾ ਦੇ ਬਿਜਲੀ ਬੋਰਡ ਮਹਿਕਮੇ ਵਿੱਚ ਸਹਾਇਕ ਸਨ। ਉਨ੍ਹਾਂ ਤੋਂ ਲਿਖਣ ਦੀਆਂ ਕੁਝ ਬਾਰੀਕੀਆਂ ਸਿਖੀਆ। ਫਿਰ ਹੋਰ ਅੱਗੇ ਬਾਰੀਕੀਆਂ ਸਵਰਗੀ ਉਸਤਾਦ ਦੀਪਕ ਜੈਤੋਈ ਸਾਹਿਬ ਤੋਂ ਸਿੱਖੀਆਂ। ਇਹ ਗ਼ਜ਼ਲ ਸੰਸਾਰ ਬਾਰੇ ਨਿਪੁੰਨ ਹੋ ਗਏ, ਜੈਤੋਈ ਸਾਹਿਬ ਅਕਸਰ ਉਸ ਨੂੰ ਕਹਿੰਦੇ ਹੋਏ ਮਾਣ ਮਹਿਸੂਸ ਕਰਦੇ ਸਨ। ਤੂੰ ਇੱਕ ਦਿਨ ਬਹੁਤ ਵੱਡੇ ਪੱਧਰ ਤੇ ਸ਼ਾਇਰੋ ਸ਼ਾਇਰੀ ਦੀ ਦੁਨੀਆਂ ਵਿੱਚ ਆਪਣੇ ਪਿਤਾ ਦਾ ਨਾਮ ਰੌਸ਼ਨ ਕਰੇਗਾ।
ਸਤੀਸ਼ ਬੇਦਾਗ਼ ਦਾ ਜਨਮ ਪਿਤਾ ਸ਼੍ਰੀ ਰਾਮ ਕੁਮਾਰ ਬੇਦਾਗ਼ ਮੁਕਤਸਰੀ ਤੇ ਮਾਤਾ ਚੰਦਰਵਤੀ ਦੇ ਘਰ ਸ਼ਹਿਰ ਮੁਕਤਸਰ ਸਾਹਿਬ ਵਿਖੇ ਹੋਇਆ।
ਇਨ੍ਹਾਂ ਦੀ ਮੁਢਲੀ ਪੜ੍ਹਾਈ ਸ਼ਹਿਰ ਦੇ ਸਰਕਾਰੀ ਸਕੂਲ ਵਿੱਚ ਹੋਈ।
ਸਤੀਸ਼ ਬੇਦਾਗ਼ ਸ਼ਾਇਰੀ ਦੇ ਨਾਲ-ਨਾਲ ਪੜ੍ਹਾਈ ਵਿੱਚ ਪੂਰਾ ਹੁਸ਼ਿਆਰ ਤਾਲਮੇ ਵਿਦਿਆਰਥੀ ਰਿਹਾ। ਇਸਨੇ ਨਾਨ ਮੈਡੀਕਲ ਵਿੱਚ ਬੀ .ਐੱਸ .ਸੀ ਦੀ ਪੜ੍ਹਾਈ ਕੀਤੀ । ਤੇ ਉਸ ਤੋਂ ਬਾਅਦ ਬੀ ਐਂਡ ਫਿਰ ਅੰਗਰੇਜ਼ੀ ਵਿੱਚ ਐਮ.ਏ ਸਾਹਿਤ ਵਿੱਚ ਕੀਤੀ।
ਸਤੀਸ਼ ਸਕੂਲ ਤੇ ਕਾਲਜ ਸਮੇਂ ਹਰ ਸਾਲ ਨਿਕਲਣ ਵਾਲੇ ਮੈਗਜ਼ੀਨ ਦਾ ਐਡੀਟਰ ਵੀ ਰਿਹਾ।
ਇਨ੍ਹਾਂ ਦੁਆਰਾ ਰਚਿਤ ਸ਼ੇਅਰ
"ਵੋਹ ਮੇਰਾ ਦਰਦ ਭਾਪ ਜਾਤਾ ਹੈ,
ਜਾਗਨੇ ਲਗਤੀ ਹੈ ਸੁਬਹ ਔਰ ਹਰ ਔਰ,
ਧੂਪ ਮੇਂ ਧੂਪ ਨਿਕਲ ਆਤੀ ਹੈ'
ਸਤੀਸ਼ ਬੇਦਾਗ਼ ਦੇ ਹੁਣ ਤੱਕ ਚਾਰ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ
1.ਤੁਸੱਵਰ -ਏ - ਜਾਨਾ - (1990)
2. ਮੈਂ ਔਰ ਬੋਗਨਵਿਲੀਆ-(2005)
3.ਏਕ ਚੁਟਕੀ ਏਕ ਚਾਂਦਨੀ -(2009)
4. ਮੈਂ ਔਰ ਅਮਲਤਾਸ - (2013)
"ਦਾਗ਼ ਕਿਸ -ਕਿਸ ਤਰ੍ਹਾਂ ਛੁਪਾਤੇ,
ਆਓ ਬੇਦਾਗ਼ ਖੁਦ ਬਤਾਤੇ'
ਇਨ੍ਹਾਂ ਨੂੰ ਦੇਸ਼ ਵਿਦੇਸ਼ ਵਿੱਚ ਅਨੇਕਾਂ ਸੰਸਥਾਵਾਂ ਕਲੱਬ ਸਨਮਾਨਿਤ ਕਰ ਚੁੱਕੇ ਹਨ।
ਜਿੰਨਾ ਵਿੱਚੋਂ। ਦੁਬਈ ਸ਼ਾਰਜਾਹ (ਯੂ.ਏ.ਈ) ਤੋਂ ਸਿਰਜਣ ਸਨਮਾਨ, ਸਾਹਿਤ ਅਕਾਦਮੀ ਪਾਣੀਪਤ, ਦੀਪਕ ਜੈਤੋਈ ਯਾਦਗਾਰੀ ਮੰਚ ਜੈਤੋ, ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ, ਹਾਲ ਹੀ ਸਤੀਸ਼ ਬੇਦਾਗ਼ ਨੂੰ ਉਸਦੇ ਆਪਣੇ ਸ਼ਹਿਰ ਵਿੱਖੇ ਮੁਮਤਾਜ ਸ਼ਾਇਰ , ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।
1994 ਵਿੱਚ ਸਤੀਸ਼ ਬੇਦਾਗ਼ ਆਪਣੀ ਕਿਸਮਤ ਅਜ਼ਮਾਉਣ ਦੂਸਰੇ ਲੋਕਾਂ ਵਾਂਗ ਸੁਫਨਿਆਂ ਦੀ ਨਗਰੀ ਮੁੰਬਈ ਚਲਾ ਗਿਆ। ਉਥੇ ਜਾਂ ਕੇ ਕੁਝ ਅੰਤਰ ਰਾਸ਼ਟਰੀ ਕਵੀ- ਸ਼ੇਕਸਪੀਅਰ, ਬਲੇਕ , ਵਰਡਸਵਰਥ, ਕੀਟਸ ਸੈਲੇ, ਟੈਨਿਸਨ, ਯਾਟੇਸ, ਫ੍ਰਾੱਸਟ ਵਰਗੇ ਕਵੀਆਂ ਦਾ ਹਿੰਦੁਸਤਾਨੀ ਵਿੱਚ ਮੀਟਰ-ਟੂ - ਮੀਟਰ ਵਿੱਚ ਤਰਜ਼ਮਾ ਵੀ ਕੀਤਾ।
"ਗੁਲਾਬੋ ਸੇ ਤੇਰੇ ਨਰਮ ਰੁਖ਼ਸਾਰ,
ਦੇਖ ਅਬ ਭੀ ਮਹਿਕ ਰਹੇ ਹੈ,
ਦੇਖ ਮੇਰੀ ਹਥੇਲੀਓ ਮੇਂ ਲਪਟ,
ਵਹੀ ਕੀ ਵਹੀ ਹੈ ਅਬ ਤੱਕ'
ਮੁੰਬਈ ਆਪਣੇ ਸਮੇਂ ਦੌਰਾਨ ਕੁਝ ਫਿਲਮਾਂ ਤੇ ਸੀਰੀਅਲਾਂ ਵਿਚ ਗੀਤ, ਸੰਵਾਦ ਤੇ ਪਟਾਕਥਾ ਵੀ ਲਿਖੀਂ। ਇਨ੍ਹਾਂ ਦੀ ਆਪਣੇ ਮਨ ਪਸੰਦ ਉਰਦੂ ਦੇ ਮਸ਼ਹੂਰ ਸ਼ਾਇਰ ਗੁਲਜ਼ਾਰ ਸਾਬ ਨਾਲ ਅਕਸਰ ਮੁਲਾਕਾਤ ਹੁੰਦੀ ਰਹਿੰਦੀ ਸੀ। ਗੁਲਜ਼ਾਰ ਇਨ੍ਹਾਂ ਦੀ ਸ਼ਾਇਰੀ ਤੋਂ ਬਹੁਤ ਪ੍ਰਭਾਵਿਤ ਹੋਏ , ਇਨ੍ਹਾਂ ਨੇ ਆਪਣੇ ਲੋਕਪ੍ਰਿਯ ਸ਼ਾਇਰ ਗੁਲਜ਼ਾਰ ਨੂੰ ਆਪਣੀ ਕਿਤਾਬ ਮੈਂ ਔਰ ਬੋਗਨਵਿਲੀਆ-(2005) ਸਮਰਪਿਤ ਕੀਤੀ। ਇਨ੍ਹਾਂ ਦਾ ਮਨ ਮੁੰਬਈ ਨਾ ਲੱਗ, ਇਹ 1998 ਵਿੱਚ ਵਾਪਸ ਆਪਣੇ ਸ਼ਹਿਰ ਮੁਕਤਸਰ ਸਾਹਿਬ ਵਾਪਸ ਆ ਗਏ।
ਇਨ੍ਹਾਂ ਨੂੰ ਸਰਕਾਰੀ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਮਿਲ ਗਈ। ਇਹ ਆਪਣੀ ਦੋਸਤ ਕੰਚਨ ਦੋਵੇਂ ਸ਼ਾਦੀ ਦੇ ਬੰਧਨ ਵਿੱਚ ਬੱਝ ਗੲਏ। ਇਨ੍ਹਾਂ ਦੇ ਘਰ ਦੋ ਖੂਬਸੂਰਤ ਬੇਟੀਆਂ ਨੇ ਜਨਮ ਲਿਆ।
ਇਹ ਆਪਣੇ ਪਰਿਵਾਰ ਨਾਲ ਬੜੀ ਆਨੰਦਮਈ ਜ਼ਿੰਦਗੀ ਬਤੀਤ ਕਰ ਰਹੇ ਹਨ। ਇਨ੍ਹਾਂ ਦੀ ਇੱਕ ਹੋਰ ਪੁਸਤਕ ਗ਼ਜ਼ਲ ਸੰਗ੍ਰਹਿ ਜਲਦੀ ਪ੍ਰਕਾਸ਼ਿਤ ਹੋਣ ਵਾਲ਼ਾ ਹੈ।
**********************************
ਮੰਗਤ ਗਰਗ