ਸੁਪਨੇ
ਜਵਾਨੀ ਵਿੱਚ ਕਦਮ ਰੱਖਦਿਆਂ ਹੀ ਜਵਾਨ ਮਨ ਤਰ੍ਹਾਂ ਤਰ੍ਹਾਂ ਦੇ ਸੁਪਨੇ ਦੇਖਣ ਲੱਗਦਾ ਹੈ। ਕੋਈ ਡਾਕਟਰ ਬਣਨਾ ਲੋਚਦੈ ਤੇ ਕੋਈ ਅਧਿਆਪਕ ਬਣਨ ਬਾਰੇ ਸੋਚਦਾ ਪਰ ਕੀ ਸੁਪਨੇ ਵੇਖਣ ਨਾਲ ਮੰਜ਼ਿਲ ਮਿਲ ਜਾਂਦੀ ਹੈ? ਨਹੀਂ!
ਇਸ ਦੇ ਲਈ ਕਰਨੀ ਪੈਂਦੀ ਆ ਸਾਨੂੰ ਸਖ਼ਤ ਮਿਹਨਤ। ਕਾਮਯਾਬ ਤਾਂ ਹਰ ਕੋਈ ਹੋਣਾ ਚਾਹੁੰਦਾ ਹੈ ਪਰ ਕਾਮਯਾਬੀ ਐਵੇਂ ਕਿਤੇ ਡਿੱਗੀ ਪਈ ਨਹੀਂ ਮਿਲਦੀ। ਸੁਪਨੇ ਦੇਖਣਾ ਅਲੱਗ ਗੱਲ ਆ ਪਰ ਇਨ੍ਹਾਂ ਨੂੰ ਹਕੀਕਤ ਦਾ ਰੂਪ ਦੇਣਾ ਵੱਖਰੀ ਗੱਲ ਆਖੀ ਫਿਰ ਭਾਵੇਂ ਉਹ ਅਧਿਆਪਕ, ਪ੍ਰਿੰਸੀਪਲ ਜਾਂ ਫਿਰ ਪ੍ਰੋਫੈਸਰ ਇਹ ਲੋਕ ਐਵੇਂ ਹੀ ਐਨੀ ਉੱਚੀ ਪਦਵੀ ਤੇ ਪਹੁੰਚੇ ਉਨ੍ਹਾਂ ਨੂੰ ਇਹ ਮੰਜ਼ਿਲ ਹਾਸਲ ਕਰਨ ਲਈ ਖੂਨ ਪਸੀਨਾ ਇੱਕ ਕਰਨਾ ਪਿਆ। ਅਸੀਂ ਸੋਚਦੇ ਤਾਂ ਬਹੁਤ ਕੁਝ ਹਾਂ ਪਰ ਜਦੋਂ ਕਰਨ ਦਾ ਵੇਲਾ ਆਉਂਦਾ ਤਾਂ ਘਰ ਦੇ ਹਾਲਾਤਾਂ ਦਾ ਰੋਣਾ ਲੈ ਕੇ ਬੈਠ ਜਾਂਦੇ ਹਾਂ ਦੇ ਇਨ੍ਹਾਂ ਹੁੰਦਾ ਤਾਂ ਅਸੀਂ ਉਹ ਬਣ ਜਾਂਦੇ ਪਰ ਕੀ ਕਰੀਏ ਸਾਡੀ ਕਿਸਮਤ ਵਿੱਚ ਇਹ ਸਭ ਲਿਖਿਆ ਹੀ ਨਹੀਂ ਸੀ ਹਿੰਮਤ ਹਾਰ ਕੇ ਲੋਕ ਕਿਸਮਤ ਨੂੰ ਦੋਸ਼ ਦਿੰਦੇ ਹਨ।
ਸਫਲਤਾ ਉਨ੍ਹਾਂ ਨੂੰ ਹੀ ਮਿਲਦੀ ਆ ਜੋ ਹਰ ਹਾਲਤ ਵਿੱਚ ਮੁਸੀਬਤ, ਮੁਸ਼ਕਲਾਂ ਦਾ ਮੁਕਾਬਲਾ ਕਰਦੇ ਹੋਏ ਆਪਣੇ ਮਿੱਥੇ ਹੋਏ ਉਦੇਸ਼ ਦੀ ਪ੍ਰਾਪਤੀ ਲਈ ਦਿਨ ਰਾਤ ਕੋਸ਼ਿਸ਼ ਕਰਦੇ ਰਹਿੰਦੇ ਹਨ। ਨਿੱਕੀਆਂ ਮੋਟੀਆਂ ਰੁਕਾਵਟਾਂ ਤੋਂ ਖਿੱਝਣਾ ਨਹੀਂ,ਨਾ ਅੱਕਣਾ ਤੇ ਬੇਕਾਰ ਦੇ ਕੰਮਾਂ ਵਿੱਚ ਟਾਈਮ ਬਰਬਾਦ ਨਹੀਂ ਕਰਨਾ ਚਾਹੀਦਾ।
ਇਸ ਉਮਰ ਵਿੱਚ ਹਰ ਕੋਈ ਖ਼ਾਬ ਵੇਖਦਾ ਹੈ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਦੇ ਅਸੀਂ ਮਿਹਨਤ ਨਾਲ ਕਰੀਏ ਤਾਂ ਕੁਝ ਹਾਸਲ ਨਹੀਂ ਹੁੰਦਾ।
ਲੋਕੀ ਆਪਾਂ ਨੂੰ ਕਿਤਾਬੀਂ ਕੀੜਾ ਤਾਂ ਜ਼ਰੂਰ ਕਹਿਣਗੇ ਪਰ ਸਫ਼ਲ ਹੋਣ ਲਈ ਦਿਨ ਰਾਤ ਇੱਕ ਕਰਨਾ ਪੈਣਾ ਹੈ।
ਇਸ ਲਈ ਅਧਿਆਪਕ ਇੱਕ ਅਧਿਆਪਕ ਹੀ ਨਹੀਂ ਸਗੋਂ ਬੱਚਿਆਂ ਦਾ ਦੋਸਤ ਵੀ ਹੋਣਾ ਚਾਹੀਦੈ ਅਧਿਆਪਕ ਨੂੰ ਇਹ ਪਤਾ ਹੋਣਾ ਚਾਹੀਦੈ ਕਿ ਕਿਵੇਂ ਉਨ੍ਹਾਂ ਵੱਲੋਂ ਦਿੱਤੀ ਹੋਈ ਛੋਟੀ ਜਿਹੀ ਦਿੱਤੀ ਸਲਾਹ, ਅਗਵਾਈ ਅਤੇ ਹੌਸਲਾ ਅਫ਼ਜ਼ਾਈ ਵੀ ਬੱਚਿਆਂ ਦੀ ਜ਼ਿੰਦਗੀ ਵਿੱਚ ਅੱਗੇ ਵੱਧਣ ਵਿੱਚ ਮਦਦ ਕਰਦੇ ਹਨ।
ਰਾਜਿੰਦਰ ਰਾਣੀ