Poem

ਹੋਸ਼

April 05, 2021 12:21 AM

ਹੋਸ਼
ਬੇਹਿਸ਼ੀ ਤੋਂ ਬਾਹਰ ਲਿਆ ਮੇਰੇ ਮਾਲਕਾ
ਹੋਸ਼ ਦੇ ਰਾਹਾਂ ਉੱਤੇ ਪਾ ਮੇਰੇ ਮਾਲਕਾ

ਧੁੰਦੂਕਾਰੇ ਵਿੱਚ ਭੋਲੇ ਮਾਨਸ ਪਏ ਜੀਂਵਦੇ
ਲਾਲਸਾਵਾਂ , ਅਹਿਮ ਦੇ ਪਿਆਲੇ ਭਰ ਪੀਵਦੇ
ਮੰਦੜੇ ਖਿਆਲਾਂ ਪਾਇਆ ਗਾਹ ਮੇਰੇ ਮਾਲਕਾ
ਹੋਸ਼ ਦੇ ਰਾਹਾਂ ਉੱਤੇ ਪਾ ਮੇਰੇ ਮਾਲਕਾ

ਕਰਦੇ ਮੇਹਰ ਤੇਰਾ ਨਾਮ ਨਾ ਵਿਸਾਰੀਏ
ਚੰਗਾ ਸੋਚੀਏ ਤੇ ਬੱਸ ਚੰਗਾ ਹੀ ਵਿਚਾਰੀਏ
ਕਦੇ ਪਵੇ ਨਾ ਬੁਰਾਈ ਨਾਲ ਵ੍ਹਾ ਮੇਰੇ ਮਾਲਕਾ
ਹੋਸ਼ ਦੇ ਰਾਹਾਂ ਉੱਤੇ ਪਾ ਮੇਰੇ ਮਾਲਕਾ

ਬੀਤ ਗਿਆ ਜਿਹੜਾ ਓਹ ਚੰਗਾ ਭਾਵੇਂ ਮਾੜਾ ਏ
ਸੋਝੀ ਬਖ਼ਸ਼ ਦੇ ਅੱਗੋਂ ਭਲੇਮਾਨਸ ਦਾ ਹਾੜਾ ਏ
ਚਰਨਾ ‘ਚ ਆਪਣੇ ਤੂੰ ਲਾ ਮੇਰੇ ਮਾਲਕਾ
ਹੋਸ਼ ਦੇ ਰਾਹਾਂ ਉੱਤੇ ਪਾ ਮੇਰੇ ਮਾਲਕਾ।।

ਰਣਧੀਰ ਵਿਰਕ

Have something to say? Post your comment