Poem

ਅੱਖੀਆਂ

April 05, 2021 12:25 AM
ਅੱਖੀਆਂ
 
 
ਇਹ ਜੋ ਅੱਖੀਆਂ ਦਿੱਤੀਆਂ ਤੂੰ ਮੈਨੂੰ, 
ਦੱਸਾਂ ਕੀ ਕੁਝ ਹੋਰ ਵੀ  ਕਰਦੀਆਂ ਨੇ। 
 
ਅੱਖੀਆਂ ਬੰਦ ਹੋਣ ਤੇ ਵੀ ਕਝ ਮੈਂ ਵੇਖ ਸਕਾਂ,
ਬਿਨਾ ਦੇਖਿਆ ਵੀ ਹਾਮੀ ਭਰਦੀਆਂ ਨੇ। 
 
ਰੋਦੀਆਂ ਸੌਦੀਆਂ ਵੇਖੀਆਂ ਇਕੱਠੀਆਂ ਮੈ ਅੱਖੀਆਂ, 
ਖੁਸ਼ ਹੋਣ ਤੇ ਵੀ ਲੜ ਫੜਦੀਆਂ ਨੇ। 
 
ਗਮਾਂ ਸਹੇਸਿਆ  ਵਿੱਚ ਤੇ ਡੁੱਲ ਜਾਣ ਅੱਖੀਆਂ,
ਬਹੁਤੀਆਂ ਖੁਸ਼ੀਆਂ ਚ' ਵੀ ਇਹ ਭਰਦੀਆਂ ਨੇ। 
 
ਅੰਨ੍ਹੇ ਕਰਨ ਸੁਜਾਖਿਅਾ ਨੂੰ ਇਹ ਅੱਖੀਆਂ,
ਦਿਦਾਰ-ਏ-ਮੁਰਸ਼ਦ ਵੀ ਇਹ ਕਰਦੀਆਂ ਨੇ।
 
ਅੱਖੀਆਂ ਦੋ ਤੋ ਚਾਰ ਜਦ  ਹੋ ਜਾਵਣ , 
ਫਿਰ ਦੋ ਜਿੱਤਦੀਆਂ ਤੇ ਦੋ ਹਰਦੀਆ ਨੇ। 
 
*'ਬਾਰੀਆ'* ਅੱਖੀਆਂ ਮਾਂ ਦੀ ਮਮਤਾ ਵੀ ਆ,
ਰਾਤਾਂ ਨੂੰ ਦਿਨ ਕਦੇ, ਦਿਨੇ ਹੀ ਹਨੇਰਾ ਕਰਦੀਆਂ ਨੇ। 
 
 
*-ਸਤਨਾਮ ਬਾਰੀਆਂ
Have something to say? Post your comment