Poem

"ਇੱਕ ਪਿਤਾ" - ਇੰਦਰਜੀਤ ਸਿੰਘ ਕਠਾਰ,

April 05, 2021 12:34 AM

"ਇੱਕ ਪਿਤਾ"

ਉਹ ਇੱਕਲੇ-ਇੱਕਲੇ ਜੀਅ ਨੂੰ ਜੋੜਦਾ ਹੈ,

ਸਭ ਦੇ ਢਿੱਡ ਖਾਤਿਰ ਆਪਣੇ ਹੱਡ ਤੋੜਦਾ ਹੈ,

ਪਰਿਵਾਰ ਦੇ ਦੁੱਖਾਂ-ਕਸ਼ਟਾਂ ਦੇ ਆਪ ਮੂੰਹ ਮੋੜਦਾ ਹੈ,

ਇੱਕ ਪਿਤਾ।

ਉਹ ਸਵੇਰ ਤੋਂ ਸ਼ਾਮ ਤੱਕ, ਅਣਥੱਕ ਮਹਿਨਤ ਕਰਦਾ ਹੈ,

ਖਬਰੇ ਕਿੰਨੀਆਂ ਤਕਲੀਫਾਂ ਨੂੰ, ਆਪਣੇ ਪਿੰਡੇ ਤੇ ਜਰਦਾ ਹੈ,

ਫਿਰ ਵੀ ਬਿਨਾਂ ਡੋਲੇ, ਪਰਿਵਾਰ ਦਾ ਢਿੱਡ ਭਰਦਾ ਹੈ,

ਇੱਕ ਪਿਤਾ।

ਉਹ ਉੱਪਰੋਂ ਤੇ ਹੈ ਗਰਮ ਬੜਾ, ਦਿਲ ਵਿੱਚ ਪਿਆਰ ਰੱਖਦਾ ਹੈ,

ਧੀ-ਪੁੱਤ ਦੋਵਾਂ ਨੂੰ, ਸਮਾਨਤਾ ਦੀ ਨਜ਼ਰ ਨਾਲ ਤੱਕਦਾ ਹੈ,

ਪਰਿਵਾਰ ਦੇ ਦੁੱਖ-ਸੁੱਖ ਨੂੰ, ਆਪਣੇ ਮੋਢੇ ਤੇ ਚੱਕਦਾ ਹੈ,

ਇੱਕ ਪਿਤਾ।

ਝੱਖੜਾਂ ਦੀ ਉਸਨੂੰ ਪਰਵਾਹ ਨਹੀਂ, ਨਾ ਡਰ ਉਸਨੂੰ ਤੁਫਾਨਾਂ ਦਾ,

ਉਹਨੇ ਕਿੰਨੇ ਹੀ ਪਰਬਤ ਟੱਪੇ ਨੇ, ਮਾਪ ਲਿਆ ਕਈ ਚਟਾੱਨਾਂ ਦਾ,

ਉਸਨੂੰ ਕੁੱਝ ਨਹੀਂ ਹੋ ਸਕਦਾ, ਆਸਰਾ ਹੈ ਉਸਨੂੰ ਪਾਕ-ਕੁਰਾੱਨਾ ਦਾ,

ਇੱਕ ਪਿਤਾ।

 

ਇੰਦਰਜੀਤ ਸਿੰਘ ਕਠਾਰ,

Have something to say? Post your comment