Article

ਕਿਸਾਨ ਅੰਦੋਲਨ ਪ੍ਰਤੀ ਸਮਰਪਿਤ ਔਰਤਾਂ !

April 05, 2021 12:36 AM

ਕਿਸਾਨ ਅੰਦੋਲਨ ਪ੍ਰਤੀ ਸਮਰਪਿਤ ਔਰਤਾਂ !

ਕਿਸਾਨ ਅੰਦੋਲਨ ਦੁਨੀਆਂ ਦਾ ਇੱਕੋ -ਇਕ ਅਜੇਹੇ ਅੰਦੋਲਨ ਦਾ ਖ਼ਿਤਾਬ ਹਾਸਿਲ ਕਰਦਾ ਨਜਰ ਆਉਂਦਾ, ਜੌ ਅੱਜ ਤੋਂ ਪਹਿਲਾ ਨਾ ਤਾਂ ਇਹੋ ਜਿਹਾ ਅੰਦੋਲਨ ਕਿਤੇ ਹੋਇਆ ਤੇ ਨਾ ਹੀਂ ਮੁੜ ਛੇਤੀ ਕਿਤੇ ਹੋਵੇਗਾ। ਇਹ ਉਹ ਕਾਮਯਾਬ ਅੰਦੋਲਨ ਹੈ ਜਿਸ ਵਿਚ ਹਰ ਅੰਦੋਲਨਕਾਰੀ ਨੇ ਜਬਰ ਦਾ ਮੁਕਾਬਲਾ ਸਬਰ ਨਾਲ ਕਰ ਦੇਸ਼ , ਦੁਨੀਆਂ ਦੇ ਸ੍ਹਾਮਣੇ ਇਕ ਬਹੁਤ ਵੱਡੀ ਸ਼ਲਾਗਾਯੋਗ ਮਿਸਾਲ ਕਾਇਮ ਕਰ ਵਿਖਾਈ ਹੈ। ਇਹ ਉਹ ਕਿਸਾਨ, ਮਜਦੂਰਾਂ ਦਾ ਅੰਦੋਲਨ ਹੈ ਜਿਸ ਵਿਚ ਭਾਰਤ ਦੇ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੀਆਂ ਔਰਤਾਂ ਜਿਨ੍ਹਾਂ ਵਿਚ ਬੱਚੀਆਂ, ਬੀਬੀਆਂ ਤੇ ਭੈਣਾਂ ਹਨ, ਜਿਨ੍ਹਾਂ ਨੇ ਕਿਸਾਨ, ਮਜਦੂਰ ਵੀਰਾ ਤੇ ਬਜ਼ੁਰਗ ਨਾਲ ਬਰਾਬਰ ਖੜ੍ਹ ਅੰਦੋਲਨ ਨੂੰ ਮਜਬੂਤ ਕਰ ਸਿਖਰਾਂ ਤੇ ਲਿਜਣ ਦਾ ਵਡਮੁੱਲਾ ਯੋਗਦਾਨ ਪਾਇਆ ਹੈ, ਜੋ ਸਦਾ ਹੀ ਯਾਦ ਕੀਤਾ ਜਾਇਆ ਕਰੇਗਾ। ਬੱਚੀਆਂ, ਬੀਬੀਆਂ ਤੇ ਭੈਣਾਂ ਦੇ ਕਿਸਾਨ ਅੰਦੋਲਨ ਪ੍ਰਤੀ ਸਮਰਪਣ ਨੂੰ ਦੇਸ਼, ਦੁਨੀਆ ਦਾ ਹਰ ਵਰਗ ਸਲਾਮ ਕਰਦਾ ਨਜਰ ਆਉਂਦਾ ਹੈ, ਇਸੇ ਤਰਾਂ ਦੇਸ਼, ਦੁਨੀਆ ਚ ਮਸ਼ਹੂਰ ਅਮਰੀਕਾ ਦੀ "ਟਾਈਮ ਮੈਗਜ਼ੀਨ" ਨੇ ਆਪਣੇ ਮਾਰਚ 2021 ਦੇ ਅੰਕ ਦੇ ਕਵਰ ਪੇਜ ਤੇ ਕਿਸਾਨ ਅੰਦੋਲਨ ਚ ਸ਼ਾਮਿਲ ਭਾਰਤ ਦੀਆ ਬੀਬੀਆਂ, ਭੈਣਾਂ ਦੀ ਤਸਵੀਰ ਛਾਪੀ ਗਈ ਹੈ। ਕੌਮਾਂਤਰੀ ਪੱਧਰ ਦੇ ਇਸ ਮੈਗਜ਼ੀਨ ਦੇ ਕਵਰ ਪੇਜ ਤੇ ਇਨ੍ਹਾਂ ਬੱਚੀਆਂ, ਬੀਬੀਆਂ ਤੇ ਭੈਣਾਂ ਦੀ ਤਸਵੀਰ ਦਾ ਛਪਣਾ ਆਪਣੇ ਆਪ ਵਿਚ ਹੀ ਕਿਸਾਨ ਅੰਦੋਲਨ ਦੀ ਕਾਮਯਾਬੀ ਵੱਲ ਵਧਣ ਦੀ ਨਿਸ਼ਾਨੀ ਹੈ "ਟਾਈਮ ਮੈਗਜ਼ੀਨ" ਦੇ ਕਵਰ ਪੇਜ ਤੇ ਛਾਪੀ ਗਈ ਇਸ ਤਸਵੀਰ ਚ ਕੇਦਰ ਸਰਕਾਰ ਦੇ ਤਿੰਨੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ‘ਚ ਸ਼ਾਮਿਲ ਹੋ ਕੇ ਰੋਸ ਪ੍ਰਗਟ ਕਰ ਰਹੀਆਂ ਛੋਟੀਆਂ - ਛੋਟੀਆਂ ਬੱਚੀਆਂ, ਬਜ਼ੁਰਗ ਬੀਬੀਆਂ ਤੇ ਭੈਣਾਂ ਹਨ, ਨਾਲ ਹੀ ਟਾਈਮ ਮੈਗਜ਼ੀਨ ਨੇ ਕੈਪਸ਼ਨ ਚ ਲਿਖਿਆ ਹੈ, "ਮੈਨੂੰ ਡਰਾਇਆ ਨਹੀਂ ਜਾ ਸਕਦਾ ਅਤੇ ਮੈਨੂੰ ਖ਼ਰੀਦਿਆ ਨਹੀਂ ਸਕਦਾ” ਇਸ ਅੰਦੋਲਨ ਨੂੰ ਕਿਸਾਨ ਅੰਦੋਲਨ ਦੀ ਇਕ ਵੱਡੀ ਪ੍ਰਾਪਤੀ ਕਿਹਾ ਜਾ ਸਕਦਾ ਹੈ ਜੋ ਕਿ ਪਿੰਡਾ, ਕਸਬਿਆਂ ਤੋਂ ਸ਼ੁਰੂ ਹੋਕੇ ਦੇਸ਼ ,ਦੁਨੀਆ ਦੇ ਵਿਚ ਅੱਜ ਹਰ ਅਖਬਾਰ, ਮੈਗਜ਼ੀਨ ਚ ਖਬਰਾਂ ਤੇ ਲੇਖਾ ਦੇ ਰੂਪ ਚ ਦੇਸ਼ , ਦੁਨੀਆ ਦੇ ਲੋਕਾ ਦੇ ਰੂਬਰੂ ਹੋ ਰਿਹਾ ਹੈ। ਇਸਦੇ ਨਾਲ ਹੀ ਇਹ ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਅੰਦੋਲਨ ਵਲੋਂ 8 ਮਾਰਚ ਨੂੰ ਔਰਤ ਕਿਸਾਨ ਦਿਵਸ ਮਨਾਇਆ ਜਾ ਰਿਹਾ ਹੈ। ਉਸ ਦਿਨ ਸਟੇਜ ਦਾ ਸਾਰਾ ਸੰਚਾਲਨ ਔਰਤਾਂ ਹੀ ਕਰਨਗੀਆਂ ਅਤੇ ਬੁਲਾਰੇ ਵੀ ਔਰਤਾਂ ਹੋਣਗੀਆਂ। ਇਹ ਕਿਸਾਨ ਅੰਦੋਲਨ ਹੁਣ ਦੇਸ਼ ਦੇ ਵੱਖ-ਵੱਖ ਸੂਬਿਆਂ ਚੋਂ ਹੁੰਦਾ ਹੋਇਆ ਹੁਣ ਦੁਨੀਆਂ ਪੱਧਰ ਉੱਤੇ ਪੁਹੰਚ ਲੋਕਾਂ ਤੇ ਸਰਕਾਰਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਹੁਣ ਹਰ ਵਰਗ ਦੇ ਲੋਕ ਚੰਗੀ ਤਰਾਂ ਜਾਣ ਗਏ ਹਨ ਕਿ ਇਹ ਖੇਤੀ ਕਾਨੂੰਨ ਸਿਰਫ ਕਿਸਾਨਾਂ, ਮਜਦੂਰਾਂ ਦੇ ਖ਼ਿਲਾਫ਼ ਹੀ ਨਹੀਂ, ਬਲਕਿ ਹਰ ਉਸ ਵਰਗ ਦੇ ਖ਼ਿਲਾਫ਼ ਹਨ, ਜੋ ਦੋ ਵਕਤ ਦੀ ਰੋਟੀ ਖ਼ਾਤਰ ਆਪਣੇ ਜੀਵਨ ਚ ਸੰਘਰਸ਼ ਕਰ ਰਹੇ ਹਨ। ਇਸ ਖੇਤੀ ਕਾਨੂੰਨ ਨਾਲ ਸਮੁੱਚੀ ਖੇਤੀ ਤੇ ਖੁਰਾਕ ਪਦਾਰਥ ਕਾਰਪੋਰੇਟਾ ਦੇ ਹੱਥ ਦੇ ਵਿਚ ਚਲੇ ਜਾਣ ਨਾਲ ਜਨਤਕ ਵੰਡ ਪ੍ਰਣਾਲੀ ਤੇ ਭਾਰੀ ਅਸਰ ਹੋ ਸਕਦਾ ਜਿਸ ਰਾਹੀਂ ਦੇਸ਼ ਦੀ ਇਕ ਵੱਡੀ ਆਬਾਦੀ ਨੂੰ ਮਿਲ ਰਹੇ ਸਸਤੇ ਰਾਸ਼ਨ ਤੋਂ ਵਾਜੇ ਹੋਣਗੇ ਅਤੇ ਕਰੋੜਾਂ ਲੋਕ ਭੁੱਖਮਰੀ ਦੇ ਸ਼ਿਕਾਰ ਹੋਣਗੇ। ਖੇਤੀ ਕਾਨੂੰਨ ਦੇ ਨੀਤੀਘਾੜਿਆਂ ਤੇ ਮਾਹਿਰਾਂ ਦੇ ਧਿਆਨ ਚ ਇਹ ਗੱਲ ਆਉਣੀ ਬੇਹੱਦ ਜਰੂਰੀ ਹੈ, ਤੇ ਉਨ੍ਹਾਂ ਨੂੰ ਸਮਜ ਲੈਣਾ ਚਾਹੀਦਾ ਹੈ ਕਿ ਖੇਤੀ ਤੇ ਖੁਰਾਕ ਪਦਾਰਥ ਕਾਰਪੋਰੇਟਾ ਦੇ ਹੱਥ ਦੇ ਵਿਚ ਚਲੇ ਜਾਣ ਨਾਲ ਉਹ ਦਿਨ ਦੁਰ ਨਹੀਂ ਜਦੋ ਦੇਸ਼ ਦਾ ਇਕ ਵੱਡਾ ਵਰਗ ਭੁੱਖਮਰੀ ਦਾ ਸ਼ਿਕਾਰ ਹੋ ਜਾਵੇਗਾ। ਜਨਹਿੱਤ ਚ ਇਸ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੂੰ ਬਿਨਾਂ ਸ਼ਰਤ ਤਿੰਨੇ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ।

ਹਰਮਨਪ੍ਰੀਤ ਸਿੰਘ

Have something to say? Post your comment