ਲੁਧਿਆਣਾ 'ਚ ਇਮਾਰਤ ਦੀ ਛੱਤ ਡਿੱਗਣ ਤੋਂ ਬਾਅਦ 36 ਲੋਕਾਂ ਨੂੰ ਬਚਾਇਆ ਗਿਆ
5 ਅਪ੍ਰੈਲ ਨੀਦਰਲੈਂਡ: ਹਰਜੋਤ ਸੰਧੂ
ਸੋਮਵਾਰ ਨੂੰ ਡਾਬਾ ਰੋਡ 'ਤੇ ਸਥਿਤ ਬਾਬਾ ਮੁਕੰਦ ਸਿੰਘ ਨਾਗਾ ਵਿਖੇ ਇੱਕ ਇਮਾਰਤ ਦੀ ਛੱਤ ਡਿੱਗ ਗਈ।ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਨੇ ਇੱਕ ਫੈਕਟਰੀ ਦੀ ਉਸਾਰੀ ਅਧੀਨ ਛੱਤ ਢਹਿਨ ਜਾਣ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲਿਆ ।ਐਨ.ਡੀ.ਆਰਮ.ਐਫ.,ਐਮ.ਸੀ. ਅਤੇ ਪੁਲਿਸ ਟੀਮਾਂ ਲੋਕਾਂ ਨੂੰ ਬਚਾ ਰਹੀਆਂ ਹਨ।ਅਧਿਕਾਰੀਆਂ ਅਨੁਸਾਰ 40 ਵਿੱਚੋਂ 36 ਲੋਕਾਂ ਨੂੰ ਬਚਾਇਆ ਗਿਆ ਹੈ। ਚਾਰ ਵਿਅਕਤੀਆਂ ਦੇ ਅੰਦਰ ਫਸਿਆ ਹੋਇਆ ਦੱਸਿਆ ਜਾ ਰਿਹਾ ਹੈ।ਇੱਕ ਵਿਅਕਤੀ ਨੂੰ ਸਿਵਲ ਹਸਪਤਾਲ ਵਿਖੇ ਮ੍ਰਿਤਕ ਘੋਸ਼ਿਤ ਕੀਤਾ ਗਿਆ। ਪੰਜ ਹੋਰ ਵਿਅਕਤੀਆਂ ਦਾ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਗੰਭੀਰ ਰੂਪ ਨਾਲ ਜ਼ਖਮੀ ਹੋਏ ਦੋ ਵਿਅਕਤੀਆਂ ਦਾ ਐਸਪੀਐਸ ਵਿਖੇ ਇਲਾਜ ਚੱਲ ਰਿਹਾ ਹੈ।