Article

ਅਗਾਂਹਵਧੂ ਵਿਚਾਰਾਂ ਅਤੇ ਅਧਿਆਪਨ ਕਿੱਤੇ ਨਾਲ ਪੂਰੀ ਸਮਰਪਿਤ ਅਧਿਆਪਕਾ - ਗੁਰਮੀਤ ਕੌਰ ਬਰਾੜ

April 07, 2021 03:59 PM
ਅਗਾਂਹਵਧੂ ਵਿਚਾਰਾਂ ਅਤੇ ਅਧਿਆਪਨ  ਕਿੱਤੇ ਨਾਲ ਪੂਰੀ ਸਮਰਪਿਤ ਅਧਿਆਪਕਾ - ਗੁਰਮੀਤ ਕੌਰ ਬਰਾੜ
 
ਜ਼ਿੰਦਗੀ '  ਚ ਮੈਂ ਵੇਖਿਆ ਹੈ ਕਿ ਮੇਰੇ ਵਰਗੇ ਹੋਰ ਬਹੁਤ ਸਾਰੇ ਮਨੁੱਖ ਜ਼ਿੰਦਗੀ ਭਰ ਕੁਝ ਅਜਿਹੇ ਭੁਲੇਖੇ ਨੂੰ ਪਾਲਦੇ ਰਹਿੰਦੇ ਹਨ, ਕਿ ਉਹ ਬਹੁਤ ਸਮਝਦਾਰ ਹਨ ਤੇ ਕੁਝ ਅਜਿਹੇ ਲੋਕ ਵੀ ਹੁੰਦੇ ਹਨ । ਜੋ ਸਾਡੇ ਗੁਣ ਅਵਗੁਣ ਨਾ ਵੇਖ ਕੇ ਵੀ ਸਾਨੂੰ ਕੁਰਾਹੇ ਤੋਂ ਹਟਾ ਕੇ ਸਿੱਧੇ ਰਾਹ ਪਾ ਦਿੰਦੇ ਹਨ, ਅਜਿਹੇ ਲੋਕ ਬੇੜੀ ਵਾਂਗ ਹੁੰਦੇ ਹਨ‌ ਯਾਂ ਫਿਰ ਉਸ ਪਾਉੜੀ ਵਾਂਗ ਜੋ ਸਾਨੂੰ ਉਪਰ ਲੈ ਜਾਂਦੀ ਹੈ। ਇਨ੍ਹਾਂ ਲੋਕਾਂ ਨੂੰ ਮਿਲ ਕੇ ਹੀ ਸਾਨੂੰ ਸੋਝੀ ਮਿਲਦੀ ਹੈ, ਤੇ ਅਜਿਹੇ ਲੋਕਾਂ ਦੇ ਪੈਰ ਛੋਹਣੇ ਚਾਹੀਦੇ ਹਨ। ਮੇਰੇ ਇਸ ਤੱਤ- ਨਿਚੋੜ ਦੀ ਪੁਸ਼ਟੀ ਗੁਰਬਾਣੀ ਇਨ੍ਹਾਂ ਪੰਕਤਿਆਂ' ਚ  ਇਸ ਤਰ੍ਹਾਂ ਕਰਦੀ ਹੈ-
ਗੁਰ ਸਮਝਾਵੈ ਸੋਝੀ ਹੋਈ
ਗੁਰਮੁਖ ਵਿਰਲਾ ਬੁਝੇ ਕੋਈ ।
 
 
ਮੈਂ ਅਕਤੂਬਰ 2019 ਨੂੰ  ਆਪਣੀ ਪੰਜਾਬੀ ਦੀ ਅਧਿਆਪਕਾ  ਮੇਰੀ ਸਤਿਕਾਰਤ ਬਲਵਿੰਦਰ ਕੌਰ ਜੀ ਦੇ ਘਰ ਗਿਆ, ਉਥੇ ਸਕੂਲ ਦੀਆ ਗੱਲਾ ਚਲੀਆ ਉਨ੍ਹਾਂ ਨੂੰ ਯਾਦ ਕਰਦੇ ਹੋਏ ਪੁਰਾਣੀਆਂ ਯਾਦਾ ਦੇ ਝਰੋਖੇ ਚ ਚਲੇ ਗਏ। ਮੈਂ ਬਲਵਿੰਦਰ ਕੌਰ ਜੀ ਨੂੰ ਆਪਣੀ ਅੰਗਰੇਜ਼ੀ ਦੀ ਅਧਿਆਪਕਾ ਸਤਿਕਾਰਤ ਮੈਡਮ ਗੁਰਮੀਤ ਕੌਰ ਬਰਾੜ ਜੀ ਬਾਬਤ ਪੁਛਿਆ ਕਿ ਅੱਜ ਕੱਲ ਕਿਥੇ ਹਨ ਤੇ ਕੀ ਕਰ ਰਹੇ ਹਨ, ਉਨ੍ਹਾਂ ਨੇ ਦੱਸਿਆ ਕਿ ਮੰਗਤ ਉਹ ਰਹਿੰਦੇ ਤਾਂ ਬਠਿੰਡਾ ਸ਼ਹਿਰ ਹੀ ਹਨ ਪਰ ਅੱਜ ਕੱਲ ਆਪਣੀ ਬੇਟੀ ਕੋਲ ਫ਼ਰੀਦਕੋਟ ਗਏ ਹੋਏ ਹਨ। ਮੈਂ ਗੁਰਮੀਤ ਕੌਰ ਬਰਾੜ ਮੈਡਮ ਦਾ ਮੋਬਾਇਲ ਨੰਬਰ  ਉਨ੍ਹਾਂ ਤੋਂ ਤੋਂ ਲਿਆ , ਇਕ ਦੋ ਵਾਰੀ ਇਨ੍ਹਾਂ ਦੁਆਰਾ ਦਿੱਤੇ ਹੋਏ ਨੰਬਰ ਤੇ ਫੋਨ ਕੀਤਾ ਪਰ ਅੱਗੋਂ ਫੋਨ ਆਊਟ ਆਫ ਰੇਂਜ ਆ‌ ਰਿਹਾ ਸੀ ਮੈਂ ਫੇਸਬੁੱਕ ਤੇ ਇਨ੍ਹਾਂ ਦੇ ਨਾਮ ਦੀ ਆਈਡੀ ਚੇਕ ਕਰਕੇ ਇਨ੍ਹਾਂ ਨੂੰ ਫਰੈਡ ਰਿਕਵੈਸਟ ਭੇਜੀ । ਤੇ ਚਾਰ ਕੁ  ਦਿਨਾਂ ਬਾਅਦ ਐਨਾ ਵੱਲੋਂ ਰਿਕਵੈਸਟ ਅਸੈਪਟ ਕਰ ਲਈ ਤੇ ਇਨ੍ਹਾਂ ਨੂੰ ਆਪਣਾ ਮੋਬਾਇਲ ਨੰਬਰ ਭੇਜਣ  ,  ਕੁਝ ਸਕਿੰਟਾ ਬਾਅਦ ਕਾਲ ਆਈ ਤੇ ਮੈਂ ਹੈਲੋ ਕਿਹਾ "ਮੈਨੂੰ ਬਹੁਤ ਹੀ ਧੀਮੀ ਜਿਹੀ ' ਆਵਾਜ਼ ਸੁਣਾਈ ਦਿੱਤੀ ਮੰਗਤ ਬੇਟਾ ਕੀ ਹਾਲ ਹੈ ! ਇਹ ਆਵਾਜ਼ ਮੇਰੀ ਅਧਿਆਪਕਾ ਗੁਰਮੀਤ ਕੌਰ ਬਰਾੜ ਜੀ ਦੀ ਸੀ ਜੋ ਪੂਰੇ 25 ਸਾਲਾਂ ਤੋਂ ਬਾਅਦ ਸੁਣਨ ਲਈ ਮਿਲ਼ੀ। ਘਰ ਪਰਿਵਾਰ ਦੀ ਖੈਰ ਸੁਖ  ਬਾਅਦ ਬਹੁਤ ਹੀ ਗੱਲਾਂ ਹੋਈਆ, ਮੇਰਾ   ਸਕੂਲ ਦਾਖਲਾ ਸੰਨ 1980   ਕਲਾਸ  ਸਕੂਲ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ (ਜੋ ਉਸ ਸਮੇਂ ਹਾਈ ਸਕੂਲ ਸੀ) ਵਿਚ ਮੇਰੇ  ਭਾਪਾ ਜੀ ਨਾਲ ਮੇਰੀ ਛੋਟੀ ਭੈਣ ਨੀਤੂ ਜੋ ਕਿ ਉਸ ਸਮੇਂ ਲਗਭਗ 3 ਸਾਲ ਦੇ ਕਰੀਬ ਹੋਵੇਗੀ , ਉਹ ਵੀ ਨਾਲ ਸਕੂਲ ਗਈ ,ਪਰ ਜ਼ਿੱਦ ਕਰਕੇ ਬੈਠ ਗਈ ਮੈਂ ਵੀ ਸਕੂਲ ਲੱਗਣਾ ਹੈ ਉਸਨੂੰ ਕਿਹਾ ਕਿ ਅਗਲੇ ਸਾਲ ਤੈਨੂੰ ਲਾਵਾਂਗੇ ਪਰ  ਜਦੋਂ ਦੇਖਿਆ ਕਿ ਉਹ ਆਪਣੀ ਅੜੀ ਤੇ ਬੇਜਿੱਦ ਸੀ । ਮਜਬੂਰੀ ਹਾਲਤ ਉਸਨੂੰ ਵੀ ਮੇਰੇ ਨਾਲ ਮੇਰੀ ਹੀ ਕਲਾਸ ਵਿਚ ਦਾਖਲ ਕਰਵਾਇਆ ਗਿਆ , ਅਸੀਂ ਦੋਵੇਂ ਭੈਣਾਂ ਭਰਾਂ ਦੇ ਨਾਲ ਨਾਲ ਕਲਾਸ ਫੈਲੋ ਵੀ ਬਣ ਗਏ। ਨਰਸਰੀ ਤੋਂ ਲੈਕੇ 10+2 ਇਕੱਠੇ ਹੀ ਕੀਤੀ। ਇਤਫ਼ਾਕ ਦੀ ਗੱਲ ਮੈਟ੍ਰਿਕ ਤੱਕ ਸਾਡੀ ਕਲਾਸ ਬੀ ਦੀ ਇਨਚਾਰਜ ਗੁਰਮੀਤ ਕੌਰ ਬਰਾੜ ਮੈਡਮ ਜੀ ਰਹੇ।  ਬਹੁਤ ਹੀ ਸ਼ਾਂਤ ਤੇ ਗੰਭੀਰ ਸੁਭਾਅ ਦੀ ਮਾਲਕਣ  ਗੁਰਮੀਤ ਮੈਮ ਨਾਲ ਇਸ ਸਾਲ  18 ਫਰਵਰੀ 2021 ਨੂੰ ਮੈ ਆਪਣੇ ਮਾਮਾ ਜੀ ਦੀ ਬੇਟੀ  ਮੀਨੂੰ ਦੇ ਘਰ  ਪਾਵਰ ਹਾਊਸ ਰੋਡ ਸ਼ਾਮੀ ਗਿਆ ਹੋਇਆ ਸੀ , ਸਾਡੇ ਜੀਜਾ ਜੀ ਆਨੰਦ ਗੁਪਤਾ ਇਸ ਵਾਰ ਬਠਿੰਡਾ ਕਾਰਪੋਰੇਸ਼ਨ ਦੇ ਇਲੈਕਸ਼ਨ ਵਿਚ ਖੜੇ ਹੋਏ ਸਨ, ਪਰ ਮੋਜੂਦਾ ਸਰਕਾਰ ਦੀ ਧੱਕੇਸ਼ਾਹੀ ਕਰਕੇ  ਜਿੱਤਦੇ -ਜਿੱਤਦੇ  ਰਹਿ ਗਏ ਮੈਂ ਤੇ ਕੁਝ ਉਨ੍ਹਾਂ ਦੇ ਦੋਸਤ  ਡਰਾਇੰਗ ਰੂਮ ਚ ਬੈਠੇ ਹੋਏ ਸੀ  , ਕਾਫ਼ੀ ਸਮੇਂ ਬਾਅਦ  ਮੈਂ ਡਰਾਇੰਗ ਰੂਮ ਚੋਂ ਬਾਹਰ ਨਿਕਲ਼ਿਆ ਤੇ    ਦੇਖਿਆ ਮੇਰੀ ਪਿਆਰੀ ਅਧਿਆਪਕਾ ਗੁਰਮੀਤ ਕੌਰ ਬਰਾੜ ਮੈਡਮ ਜੀ ਤੇ ਕੁਝ ਹੋਰ ਔਰਤਾਂ ਮੇਰੇ ਮਾਮਾ ਜੀ ਦੀ ਬੇਟੀ ਕੋਲ ਉਨ੍ਹਾਂ ਦੇ ਵਿਹੜੇ ਵਿਚ ਖੜੀਆਂ ਸਨ। ਜਦੋਂ  ਅਚਾਨਕ ਮੇਰੀ ਇਨ੍ਹਾਂ ਤੇ ਨਿਗ੍ਹਾ ਪਈ ਤੇ ਮੈਂ ਇਨ੍ਹਾਂ ਨੂੰ ਪੈਰੀਂ ਪੈਣਾ ਕੀਤਾ ਤੇ ਇਨ੍ਹਾਂ ਨੇ ਮੈਨੂੰ ਆਪਣੀ ਗਲਵੱਕੜੀ ਵਿਚ ਲੈ ਲਿਆ ਤੇ ਉਥੇ ਮੌਜੂਦ ਔਰਤਾਂ ਨੂੰ ਬੜੇ ਮਾਣ ਨਾਲ ਦੱਸਿਆ ਕਿ ਇਹ ਮੇਰਾ ਬੇਟਾ, ਸਟੂਡੈਂਟ ਮੰਗਤ ਹੈ,  ਇਹ ਮੇਰੇ ਕੋਲ ਨਰਸਰੀ ਤੋਂ ਲੈਕੇ ਮੈਟ੍ਰਿਕ ਤੱਕ ਮੇਰੀ ਕਲਾਸ ਵਿਚ ਪੜਿਆ ਹੈ ਜਿਸ ਦੀ ਮੈਂ ਇਨਚਾਰਜ ਹੁੰਦੀ ਸੀ।  ਮੰਗਤ ਮੇਰੇ ਕੋਲ ਮੈਟ੍ਰਿਕ ਚ ਅੰਗਰੇਜ਼ੀ ਦੀ ਟਿਉਸ਼ਨ ਵੀ ਪੜਦਾ ਰਿਹਾ ਹੈ, ਇਨ੍ਹਾਂ ਤੋਂ ਪੁੱਛਣ ਤੇ ਇਨ੍ਹਾਂ ਨੇ ਦੱਸਿਆ ਕਿ ਮੇਰਾ ਘਰ ਨਾਲ ਹੀ ਗਲੀ ਵਿਚ ਹੈ ਮੈਨੂੰ ਮੱਲੋਜ਼ੋਰੀ ਆਪਣੀ ਘਰ ਲੈ ਗਏ , ਚਾਹ ਪਾਣੀ ਪੀਣ ਤੋਂ ਬਾਅਦ ਮੇਰੇ ਪੁੱਛਣ ਤੇ ਦੱਸਿਆ ਕਿ  ਇਨ੍ਹਾਂ ਨੇ ਦੱਸਿਆ ਕਿ ਮੇਰਾ ਜਨਮ ਪਿੰਡ ਨੰਦਪੁਰ ਕਲੌੜ (ਸਰਹੰਦ) ਫਤਿਹਗੜ੍ਹ ਸਾਹਿਬ ਪਿਤਾ ਅਜਮੇਰ ਸਿੰਘ ਤੇ ਬਲਵਿੰਦਰ ਕੌਰ ਦੇ ਘਰ ਹੋਇਆ ਪਿਤਾ ਪੰਜਾਬ ਪੁਲਿਸ ਵਿਚ ਥਾਣੇਦਾਰ ਸਨ ।  ਇਨ੍ਹਾਂ ਦੀ ਉਮਰ ਮਸਾਂ ਹੀ 4-5 ਸਾਲ ਦੀ ਹੋਵੇਗੀ ਕਿ ਐਨਾਂ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਤੇ ਸਾਰੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਇਹ ਸ਼ੁਰੂ ਤੋਂ ਹੀ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸਨ , ਹਮੇਸ਼ਾ ਪੜ੍ਹਾਈ ਵਿਚ ਅੱਵਲ ਆਉਂਦੇ ਰਹੇ,  ਇਨ੍ਹਾਂ ਨੇ ਆਪਣੇ ਬਚਪਨ ਦੀਆ ਕੁਝ ਯਾਦਾਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ 
 
ਛੋਟੇ ਹੁੰਦਿਆਂ ਇੱਕ ਵਾਰ ਵਿਆਹ ਤੇ ਗਏ, ਤੀਵੀਂਆਂ ਦੇ ਸੱਗੀ ਫੁੱਲ,ਤਵੀਤੀਆਂ ,ਹਾਰ ਹਮੇਲਾਂ, ਪਾਈਆਂ ਹੋਈਆਂ ਸਨ।
ਲੱਡੂ ਜਲੇਬੀਆਂ ਬਣੇ ਹੋਏ ਪਕਵਾਨ ਤਿਆਰ ਸਨ। ਇੱਕ ਮੂੰਡਾ ਆਪਣੀ ਮਾਂ ਨੂੰ ਕੰਹਿਦਾ, ਮਾਂ ਮੈਨੂੰ ਸਮੋਸਾ ਦੇ। ਮੈਂ ਆਪਣੀ ਮਾਸੀ ਨੂੰ ਕਿਹਾ ਕਿ ਮੈਂ ਵੀ ਸਮੋਸਾ ਲੈਣਾ ਹੈ।
ਭਾਈ ਮਾਸੀ ਹੱਸੀ ਜਾਵੇ।
ਕੰਹਿਦੀ ਸਮੋਸਾ ਲੈਣਾ ਕਿ ਮੂਕਾ
ਹਾਏ ਰੱਬਾ ਕੀ ਕਰਾਂ ਮੈਂ ਕਿਹਾ ਕੁਸ਼ ਨਹੀਂ ਲੈਣਾ
ਕੰਹਿਦੀ, ਪਰਨੇ ਨੂੰ ਕੰਹਿਦੇ ਨੇ ਸਮੋਸਾ, ਮੂਕਾ
ਮੈਂ ਹੈਰਾਨ!!!!
 
ਇਸ ਤਰ੍ਹਾਂ ਹੀ ਇਕ ਹੋਰ ਯਾਦ ਸਾਂਝੀ ਕੀਤੀ 
ਛੋਟੀ ਉਮਰ ਵੱਡਾ ਫੈਸਲਾ
ਦਾਦਕੇ ਪਿੰਡ ਸੱਤ ਕਲਾਸਾਂ ਪਾਸ ਕੀਤੀਆਂ। ਅੱਠਵੀਂ ਜਮਾਤ ਚ ਲਾਓਣ ਦਾ ਫੈਸਲਾ ਨਾਂਹ-ਪੱਖੀ ਸੀ।ਦਾਦਾ-ਦਾਦੀ ਬਾਕੀ ਸਾਰੇ ਮੈਂਬਰ ਵੀ  ਕਹਿੰਦੇ ਸੀ ਕਿ ਕੁੜੀ ਨੂੰ ਜੇ ਇਹਦੇ ਪਿਓ ਨੇ ਪੜ੍ਹਾਈ ਕਰਵਾਉਣੀ ਹੈ ਤਾਂ ਕਰਵਾ ਲਵੇ ਅਸੀਂ ਨਹੀਂ ਪੜ੍ਹਨੇ ਪਾਓਣੀ।
 
ਮੇਰੇ ਪਾਪਾ ਸ਼ਹਿਰ ਚ ਨੌਕਰੀ ਕਰਦੇ ਸਨ। ਓਹ ਆਏ। ਸ਼ਾਮ ਨੂੰ ਸਾਰਾ ਪਰਿਵਾਰ ਇਕੱਠਾ ਹੋਇਆ। ਮੈਨੂੰ ਪੁੱਛਿਆ ਕਿ ਕੀ ਤੂੰ ਆਪਣੇ ਪਾਪਾ ਨਾਲ ਜਾਣਾ ਹੈ ਤੇ ਪੜ੍ਹਨਾ ਹੈ। ਮੈਂ ਕਿਹਾ ਕਿ ਹਾਂ ਮੈ ਪੜ੍ਹਨਾ ਹੈ।
ਮੈਂ   ਬਠਿੰਡਾ ਸ਼ਹਿਰ ਆ ਕੇ ਪੜ੍ਹਨ ਲੱਗ ਗਈ। ਮੇਰੀ ਜ਼ਿੰਦਗੀ ਈ ਬਦਲ ਗਈ। ਓਸ ਫੈਸਲੇ ਨਾਲ ਮੇਰੇ  ਆਪਣੇ ਬੱਚੇ ਵੀ
ਪੋਸਟ ਗ੍ਰੈਜੂਏਸ਼ਨ ਤੱਕ ਪੜ੍ਹ ਗਏ ਅਤੇ ਟੀਸੀ ਦੇ ਬੇਰ ਲੈਣ ਵਿੱਚ ਕਾਮਯਾਬ ਹੋਏ। ਮੈਨੂੰ ਆਪਣੇ ਫ਼ੈਸਲੇ ਤੇ ਬਹੁਤ ਮਾਣ ਹੈ।
ਇਨ੍ਹਾਂ ਦਾ ਵਿਆਹ ਸਰਦਾਰ ਜਸਵੀਰ ਸਿੰਘ ਬਰਾੜ ਨਾਲ ਹੋਇਆ ਜੋ ਮਿਲਕ ਪਲਾਂਟ ਵਿਚ ਅਫਸਰ ਸਨ ਇਨ੍ਹਾਂ ਦੀ ਗ੍ਰਹਿਸਥੀ ਦੀ  ਫੁਲਵਾੜੀ ਚ ਤਿੰਨ ਖੂਬਸੂਰਤ ਫੁੱਲ ਖੜੇ ਇੱਕ ਨਿਊਜ਼ੀਲੈਂਡ ਹੈ, ਬੇਟਾ ਗੋਲਡੀ ਅਮਰੀਕਾ ਵਿਚ ਸੈਟਲ ਤੇ ਇਕ ਬੇਟੀ ਫਰੀਦਕੋਟ ਵਿਖੇ ਆਪਣੇ ਪਰਿਵਾਰ ਨਾਲ ਰਹਿ ਰਹੇ ਹਨ। ਇਨ੍ਹਾਂ ਦੇ ਪਤੀ ਜਸਵੀਰ ਸਿੰਘ ਬਰਾੜ  2016 ਚ ਲੰਬੀ ਬੀਮਾਰੀ ਤੋਂ ਬਾਅਦ ਆਤਮਿਕ ਵਿਛੋੜਾ ਦੇ ਗਏ ਸਨ। ਸਭ ਤੋਂ ਵੱਡੀ ਗੱਲ ਇਹ ਬਹੁਤ ਵਧੀਆ ਲੇਖਿਕਾ ਤੇ ਸ਼ਾਇਰਾ ਵੀ ਹਨ ,  ਇਨ੍ਹਾਂ ਨੇ ਆਪਣਾ ਸਕੂਲ ਵਿਚ ਬਤੌਰ ਅਧਿਆਪਕਾ 1977 ਤੋਂ ਸਫ਼ਰ ਸ਼ੁਰੂ ਕੀਤਾ ਤੇ 2013 ਬਤੌਰ ਪ੍ਰਿੰਸੀਪਲ ਰਿਟਾਇਰ
 ਹੋਏ ਹਨ। 
 
********************"*************
ਮੰਗਤ ਬਠਿੰਡਾ
Have something to say? Post your comment