ਡੱਚ ਸਰਕਾਰ ਅਜਾਇਬ ਘਰ ਅਤੇ ਚਿੜੀਆਘਰ ਖੋਲ੍ਹ ਕੇ ਤਾਲਾਬੰਦੀ ਪਾਬੰਦੀਆਂ ਵਿੱਚ ਕੁਝ ਖੁੱਲ੍ਹ ਦੇਵੇਗੀ
6 ਅਪ੍ਰੈਲ ਨੀਦਰਲੈਂਡ:ਹਰਜੋਤ ਸੰਧੂ
ਡੱਚ ਸਰਕਾਰ ਇਸ ਮਹੀਨੇ ਐਂਟਰੀ ਤੋਂ ਪਹਿਲਾਂ ਕੋਰੋਨਾਵਾਇਰਸ ਟੈਸਟ ਕਰਵਾਉਣ ਦੇ ਨਿਯਮ ਦੇ ਨਾਲ ਅਜਾਇਬ ਘਰ ਅਤੇ ਚਿੜੀਆਘਰ ਖੋਲ੍ਹਣ ਦੀ ਸ਼ੁਰੂਆਤ ਕਰੇਗੀ, ਸਿਹਤ ਮੰਤਰਾਲੇ ਦਾ ਹਵਾਲਾ ਦਿੰਦੇ ਹੋਏ ਦੱਸਿਆ ਗਿਆ।ਮੌਜੂਦਾ ਨਿਯਮਾਂ ਦੇ ਤਹਿਤ, ਦੋ ਤੋਂ ਵੱਧ ਲੋਕਾਂ ਦੇ ਜਨਤਕ ਇਕੱਠਾਂ ਤੇ ਪਾਬੰਦੀ ਹੈ, ਰੈਸਟੋਰੈਂਟਾਂ ਨੂੰ ਸਿਰਫ ਖਾਣਾ ਲੈ ਕੇ ਜਾਣ ਦੀ ਸੇਵਾ ਕਰਨ ਦੀ ਆਗਿਆ ਹੈ, ਅਤੇ ਸ਼ਾਮ ਦਾ ਕਰਫਿਊ ਲਾਗੂ ਹੈ।