News

SHO ਤਰਸਿੱਕਾ ਵੱਲੋਂ ਦੋਸ਼ੀਆਂ ਖਿਲਾਫ ਸਿਆਸੀ ਦਬਾਅ ਤੇ ਕੋਈ ਕਾਰਵਾਈ ਨਾ ਕਰਨ ਤੇ ਬਿਜਲੀ ਮੁਲਾਜ਼ਮਾਂ ਵੱਲੋਂ ਰੈਲੀ ਕਰਕੇ ਕੱਢਿਆ ਰੋਸ ਮਾਰਚ।

April 07, 2021 11:26 PM
SHO ਤਰਸਿੱਕਾ ਵੱਲੋਂ ਦੋਸ਼ੀਆਂ ਖਿਲਾਫ ਸਿਆਸੀ ਦਬਾਅ ਤੇ ਕੋਈ ਕਾਰਵਾਈ ਨਾ ਕਰਨ ਤੇ ਬਿਜਲੀ ਮੁਲਾਜ਼ਮਾਂ ਵੱਲੋਂ ਰੈਲੀ ਕਰਕੇ ਕੱਢਿਆ ਰੋਸ ਮਾਰਚ। 
ਜੰਡਿਆਲਾ ਗੁਰੂ 7ਮਾਰਚ (ਵਰੁਣ ਸੋਨੀ)
ਤਰਸਿੱਕਾ: ਅੱਜ ਮਿਤੀ 07-04-2021 ਨੂੰ ਬਿਜਲੀ ਮੁਲਾਜ਼ਮਾਂ ਅਤੇ ਭਰਾਤਰੀ ਜਥੇਬੰਦੀਆਂ   ਜਿਨ੍ਹਾਂ ਵਿੱਚ ਟੈਕਨੀਕਲ ਸਰਵਿਸਜ਼ ਯੂਨੀਅਨ, ਮਨਿਸਟਰੀਅਲ ਸਰਵਿਸ ਯੂਨੀਅਨ, ਪੈਨਸ਼ਨਰ ਐਸੋਸੀਏਸ਼ਨ, ਸੰਯੁਕਤ ਕਿਸ਼ਾਨ ਮੋਰਚਾ, ਜੇ ਈ ਕੌਸ਼ਲ, ਦਿਹਾਤੀ ਮਜ਼ਦੂਰ ਸਭਾ, ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ, ਐਸ ਈ, ਬੀ ਸੀ ਟੀਚਰ ਯੂਨੀਅਨ, ਐਸ ਈ, ਬੀ ਸੀ ਇੰਪਲਾਈਜ਼ ਫੈਡਰੇਸ਼ਨ ਆਦਿ ਵੱਲੋ ਸਾਂਝੇ ਰੂਪ ਵਿੱਚ ਵਿਸ਼ਾਲ ਇਕੱਠ ਕਰਕੇ 66 ਕੇ ਵੀ ਸਬ ਸਟੇਸ਼ਨ ਤਰਸਿੱਕਾ ਵਿਖੇ ਐਸ ਐਚ ਓ ਤਰਸਿੱਕਾ ਦੇ ਖਿਲਾਫ਼ ਜਬਰਦਸਤ ਨਾਅਰੇਬਾਜ਼ੀ ਕਰਕੇ ਰੋਸ ਧਰਨਾ ਦਿੱਤਾ ਗਿਆ ਅਤੇ ਥਾਣਾ ਤਰਸਿੱਕਾ ਵੱਲ ਰੋਸ ਮਾਰਚ ਕੀਤਾ ਗਿਆ। ਇਹ ਵਿਸ਼ਾਲ ਇਕੱਠ ਮਿਤੀ 24-03-2021 ਨੂੰ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਦੇ ਸਿਆਸੀ ਗੁੰਡਿਆਂ ਗੁਰਮੀਤ ਸਿੰਘ ਅਤੇ ਦਲਜੀਤ ਸਿੰਘ ਖੇੜਾ ਵਾਸੀ ਪਿੰਡ ਮੁਛਲ ਜੋ ਸ਼ਰਾਬੀ ਹਾਲਤ ਵਿੱਚ ਸੀ ਵਲੋਂ ਬਿਜਲੀ ਦਫਤਰ ਟਾਂਗਰਾ ਅਧੀਨ ਕੰਮ ਕਰਦੇ ਦਿਲਬਾਗ ਸਿੰਘ ਜੇ ਈ ਦੇ ਦਫਤਰ ਵਿੱਚ ਆ ਕੇ ਧੱਕੇ ਨਾਲ ਗਲਤ ਦਸਤਾਵੇਜ਼ਾਂ ਤੇ ਦਸਤਖ਼ਤ ਕਰਾਉਣ ਲਈ ਸਿਆਸੀ ਦਬਾਅ ਪਾਇਆ ਗਿਆ। ਜਦੋਂ ਦਿਲਬਾਗ ਸਿੰਘ ਜੇ ਈ ਨੇ ਗਲਤ ਦਸਤਾਵੇਜ਼ ਜੋ ਤੀਸਰਾ ਨਵਾਂ ਮੀਟਰ ਲਗਵਾਉਣ ਲਈ ਲੈ ਕੇ ਆਇਆ ਤਾਂ ਦਸਤਖ਼ਤ ਕਰਨ ਤੋਂ ਜੇ ਈ ਨੇ ਇਨਕਾਰ ਕੀਤਾ ਕਿ ਇਹ ਮਹਿਕਮੇ ਦੀਆਂ ਹਦਾਇਤਾਂ ਮੁਤਾਬਿਕ ਤੁਹਾਡੇ ਦਸਤਾਵੇਜ਼ ਠੀਕ ਨਹੀਂ ਹਨ ਤਾਂ ਇਹਨਾਂ ਨੇ ਤੈਸ਼ ਵਿੱਚ ਆ ਕੇ ਗਾਲੀ ਗਲੋਚ ਕੀਤਾ, ਜਾਨੋਂ ਮਾਰਨ ਦੀਆਂ ਧਮਕੀਆਂ ਦਿਤੀਆਂ, ਸਰਕਾਰੀ ਦਫਤਰੀ ਰਿਕਾਰਡ ਪਾੜਿਆ,ਦਫਤਰੀ ਕੰਮ ਵਿੱਚ ਵਿਘਨ ਪਾਇਆ ਅਤੇ ਹੱਥੋਪਾਈ ਕਰਦਿਆਂ ਇਹਨਾਂ ਨੇ ਇਕ ਬਿਜਲੀ ਮੁਲਾਜਮ ਦੀ ਪੱਗ ਵੀ ਉਤਾਰ ਦਿੱਤੀ ਅਤੇ ਜੇ ਈ ਦਿਲਬਾਗ ਸਿੰਘ ਨੂੰ ਉਸਦੀ ਜਾਤੀ ਖਿਲਾਫ਼ ਬਹੁਤ ਅਪ ਸ਼ਬਦ ਬੋਲੇ। ਇਸ ਸਬੰਧੀ ਅਸੀਂ ਬਿਜਲੀ ਮੁਲਾਜ਼ਮਾਂ ਨੇ ਤੁਰੰਤ ਲਿਖਤੀ ਸੂਚਨਾ ਪੁਲਿਸ ਪ੍ਰਸ਼ਾਸ਼ਨ ਨੂੰ ਦਿੱਤੀ। ਪਰੰਤੂ ਅੱਜ ਤੱਕ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਿਆਸੀ ਦਬਾਅ ਅਧੀਨ ਕੋਈ ਵੀ ਕਾਨੂੰਨੀ ਕਾਰਵਾਈ ਇਹਨਾਂ ਦੋਸ਼ੀਆਂ ਖਿਲਾਫ ਨਹੀਂ ਕੀਤੀ। ਉਲਟਾ ਹਲਕਾ ਵਿਧਾਇਕ ਦੇ ਕਹਿਣ ਤੇ ਪੁਲਿਸ ਪ੍ਰਸ਼ਾਸ਼ਨ ਨੇ ਬਿਜਲੀ ਮੁਲਾਜ਼ਮਾਂ ਤੇ ਝੂਠੇ ਪਰਚੇ ਦਰਜ ਕਰ ਦਿਤੇ ਗਏ। ਅੱਜ ਦਾ ਵਿਸ਼ਾਲ ਇਕੱਠ ਇਹ ਮੰਗ ਕਰਦਾ ਹੈ ਕਿ ਦੋਸ਼ੀਆਂ ਵਿਰੁੱਧ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਬਿਜਲੀ ਮੁਲਾਜ਼ਮਾਂ ਤੇ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ। ਜੇਕਰ ਪੁਲਿਸ ਪ੍ਰਸ਼ਾਸ਼ਨ ਸਿਆਸੀ ਦਬਾਅ ਅਧੀਨ ਕੋਈ ਕਾਰਵਾਈ ਨਹੀਂ ਕਰਦਾ ਤਾਂ ਅਣਮਿੱਥੇ ਸਮੇਂ ਲਈ ਦਿਹਾਤੀ ਸਰਕਲ ਅੰਮ੍ਰਿਤਸਰ ਅਧੀਨ ਆਉਦੀਆ ਸਾਰੀਆਂ ਸਬ ਡਵੀਜ਼ਨਾਂ,ਡਵੀਜ਼ਨਾਂ ਦਾ ਕੰਮ ਕਾਜ ਬੰਦ ਕਰ ਦਿੱਤਾ ਜਾਵੇਗਾ। ਕੰਮ ਕਾਜ ਬੰਦ ਦੌਰਾਨ ਕਣਕ ਦਾ ਸੀਜਨ ਹੁੰਦਿਆ, ਆਉਣ ਵਾਲੇ ਪੈਡੀ ਸੀਜਨ ਕਰਕੇ ਕਿਸੇ ਤਰਾਂ ਦੀ ਕੋਈ ਵੀ ਦੁਰਘਟਨਾ ਜਾ ਅਣ ਸੁਖਾਵੀ ਘਟਨਾ ਵਾਪਰਦੀ ਹੈ ਜਾ ਖਪਤਕਾਰ ਨੂੰ ਬਿਜਲੀ ਸਬੰਧੀ ਕੋਈ ਵੀ ਮੁਸ਼ਕਿਲ ਆਉਂਦੀ ਹੈ ਤਾਂ ਇਸਦੀ ਸਾਰੀ ਜਿੰਮੇਵਾਰੀ ਪੁਲਿਸ ਪ੍ਰਸ਼ਾਸ਼ਨ ਦੀ ਹੋਵੇਗੀ। ਜੇਕਰ ਪੁਲਿਸ ਪ੍ਰਸ਼ਾਸ਼ਨ ਨੇ ਇਹਨਾਂ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਤਾਂ ਹੋਰ ਵਿਸ਼ਾਲ ਇਕੱਠ ਕਰਕੇ ਡੀ ਐਸ ਪੀ ਜੰਡਿਆਲਾ ਗੁਰੂ ਵਿਰੁੱਧ ਧਰਨਾ ਦਿੱਤਾ ਜਾਵੇਗਾ ਅਤੇ ਰੋਸ ਮਾਰਚ ਵੀ ਕੀਤਾ ਜਾਵੇਗਾ। ਜੇਕਰ ਫਿਰ ਵੀ ਇਨਸਾਫ਼ ਨਾ ਮਿਲਿਆ ਅਤੇ ਦੋਸ਼ੀਆਂ ਖਿਲਾਫ ਪੁਲਿਸ ਪ੍ਰਸ਼ਾਸ਼ਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਜਥੇਬੰਦੀਆਂ ਹੋਰ ਤਿੱਖੇ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ। ਜਿਸਦੀ ਸਾਰੀ ਜਿੰਮੇਵਾਰੀ ਪੁਲਿਸ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਵਿਸ਼ਾਲ ਧਰਨੇ ਨੂੰ ਸਾਥੀ ਹਰਜਿੰਦਰ ਸਿੰਘ ਦੁਧਾਲਾ, ਰਮੇਸ਼ ਕੁਮਾਰ, ਮੁਖਤਾਰ ਸਿੰਘ ਮੁਹਾਣਾ, ਅਮਰਜੀਤ ਸਾਥੀ ਸਰਕਾਰੀਆ, ਬਲਜੀਤ ਸਿੰਘ ਭੁੱਲਰ, ਦਲਬੀਰ ਸਿੰਘ ਜੌਹਲ, ਮੇਜਰ ਸਿੰਘ ਢਿਲੋਂ, ਮਦਨ ਲਾਲ, ਰਜਿੰਦਰ ਸਿੰਘ ਕਾਹਲੋਂ, ਕੁਲਵਿੰਦਰ ਸਿੰਘ, ਦੀਪਕ ਕੁਮਾਰ, ਕੁਲਦੀਪ ਸਿੰਘ ਉਧੋਕੇ, ਡਾ ਗੁਰਮੇਜ ਸਿੰਘ ਤਿਮੋਵਾਲ, ਹਰਪ੍ਰੀਤ ਸਿੰਘ ਬੁਟਾਰੀ, ਬਲਵਿੰਦਰ ਸਿੰਘ ਦੁਧਾਲਾ, ਇਕਬਾਲ ਸਿੰਘ, ਬਲਕਾਰ ਸਿੰਘ, ਗੁਰਨਾਮ ਸਿੰਘ ਦਾਊਦ, ਨਿਰਮਲ ਸਿੰਘ ਛੱਜਲਵੱਡੀ  ,ਗੁਰਦੀਪ ਸਿੰਘ ਬਾਜਵਾ, ਮੰਗਲ ਸਿੰਘ ਟਾਂਡਾ, ਕੁਲਵੰਤ ਸਿੰਘ, ਨਰਿੰਦਰ ਸਿੰਘ, ਕਰਮਜੀਤ ਸਿੰਘ ਕੇ ਪੀ, ਬਲਕਾਰ ਸਿੰਘ ਸਫਰੀ, ਗੁਰਬਖਸ਼ ਸਿੰਘ ਸ਼ੇਰਗਿੱਲ, ਬਲਦੇਵ ਸਿੰਘ ਡੁਲਟ,  ਪ੍ਰਧਾਨ ਗਗਨਦੀਪ ਸਿੰਘ ।

 

Have something to say? Post your comment
 

More News News

ਦਿੱਲੀ-ਐਨ.ਸੀ.ਆਰ, ਪੰਜਾਬ ਅਤੇ ਹੋਰ ਰਾਜਾਂ ਵਿਚ ਅਗਲੇ 4 ਦਿਨਾਂ ਵਿਚ ਮੀਂਹ ਪੈਣ ਦੀ ਸੰਭਾਵਨਾ ਕੇਂਦਰੀ ਕੋਵਿਡ-19 ਟੀਮ ਨੇ ਲੁਧਿਆਣਾ ਵਿੱਚ ਕੋਵਿਡ ਸਥਿਤੀ ਦਾ ਜਾਇਜ਼ਾ ਲਿਆ ਡਬ.ਲਯੂ.ਐਚ.ਓ ਨੇ ਫੜੇ ਜਾਂਦੇ ਜ਼ਿੰਦਾ ਜੰਗਲੀ ਜਾਨਵਰਾਂ ਦੀ ਮਾਰਕੀਟ ਵਿਕਰੀ 'ਤੇ ਰੋਕ ਲਗਾਉਣ ਲਈ ਕਿਹਾ ਯੂਕੇ ਵਿੱਚ ਇਸ ਉਮਰ ਵਰਗ ਨੂੰ ਕੀਤੀ ਕੋਰੋਨਾ ਟੀਕੇ ਦੀ ਪੇਸ਼ਕਸ਼ ਪਿੰਡ ਪਲਾਹੀ ਵਿਖੇ ਮਨਾਇਆ ਡਾ: ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਦੱਖਣੀ ਲੰਡਨ ਵਿੱਚ ਦੱਖਣੀ ਅਫਰੀਕੀ ਕੋਰੋਨਾ ਵਾਇਰਸ ਰੂਪ ਦੇ ਮੱਦੇਨਜ਼ਰ ਕੀਤੇ ਟੈਸਟ ਸਕਾਟਲੈਂਡ ਵਾਸੀ ਮਹੀਨੇ ਦੇ ਅਖੀਰ 'ਚ ਬ੍ਰਿਟੇਨ ਦੇ ਹੋਰ ਹਿੱਸਿਆਂ ਵਿੱਚ ਕਰ ਸਕਣਗੇ ਯਾਤਰਾ: ਨਿਕੋਲਾ ਸਟਰਜਨ ਸਕਾਟਲੈਂਡ: ਭੂਤਾਂ ਦੇਖਣ ਗਏ ਜ਼ੁਰਮਾਨਾ ਕਰਵਾ ਬੈਠੇ। ਸਕਾਟਲੈਂਡ: ਅਲੈਕਸ ਸੈਲਮੰਡ ਨੇ ਟੀਵੀ ਬਹਿਸਾਂ ਵਿੱਚ ਸ਼ਾਮਿਲ ਨਾ ਕਰਨ 'ਤੇ ਕੱਢੀ ਭੜਾਸ ਬ੍ਰਹਮਚਾਰਿਣੀ ਜੀ ਪੂਜਾ ਅਰਚਨਾ ਕੀਤੀ
-
-
-