ਸਾਡੇ ਹੱਕ
ਹਰ ਵਾਰ
ਹਰ ਨਾਗਰਿਕ ਦੇ
ਜ਼ਿਹਨ 'ਚ ਹੁੰਦਾ ਹੈ
ਕੋਈ ਨਾ ਕੋਈ ਸਵਾਲ-ਜਵਾਬ
ਤੇ ਆਪਣੇ ਹੱਕਾਂ ਦੀ ਗੱਲ।
ਤੇ ਆਥਣ ਵੇਲੇ
ਇਹ ਵੋਟਰਾਂ ਦੀ ਭੀੜ
ਲੀਡਰਾਂ ਦੇ ਘਰਾਂ ਵੱਲ
ਘੱਤਦੀ ਹੈ ਵਹੀਰ।
ਕੁਝ ਕੌੜੇ ਘੁੱਟ ਭਰ ਕੇ
ਵਾਪਿਸ ਪਰਤਦੀ ਹੈ ਭੀੜ
ਆਪਣੇ ਜ਼ਿਹਨ 'ਚੋਂ
ਸਭ ਕੁਝ ਖ਼ਾਲੀ ਕਰ ਕੇ
ਤੇ ਆਪਣੇ ਹੱਕਾਂ ਦੀ ਗੱਲ
ਪਸਰ ਕੇ ਰਹਿ ਜਾਂਦੀ ਹੈ
ਕਿਸੇ ਮੁਰਦਾ ਦੇਹ ਵਾਂਗ।
ਤੇ ਹਰ ਵਾਰ ਹੀ
ਸਾਡੇ ਲੀਡਰ ਕਰਦੇ ਨੇ
ਆਪਣੇ ਕੱਦ ਨਾਲ਼ੋਂ ਵੀ
ਕਿੰਨੇ ਵੱਡੇ-ਵੱਡੇ ਵਾਅਦੇ !
ਤੇ ਕਿੱਡੇ ਵੱਡੇ-ਵੱਡੇ ਦਾਅਵੇ !
ਤੇ ਆਖ਼ਿਰ ਇਹ ਲੀਡਰ
ਜਿੱਤ ਕੇ ਗੱਡ ਦਿੰਦੇ ਨੇ
ਲੋਕਾਂ ਦੀ ਜ਼ਮੀਰ ਉੱਤੇ
ਆਪਣੀ ਕੁਰਸੀ ਦੀਆਂ
ਚਾਰ ਕੁ ਲੱਤਾਂ
ਸਿਰਫ਼ ਪੰਜ ਕੁ ਸਾਲ ਲਈ।
ਹੀਰਾ ਸਿੰਘ ਤੂਤ