News

ਨੇਕੀ ਫਾਉਂਡੇਸ਼ਨ ਨੇ ਲੜਕੀਆਂ ਨੂੰ ਵੰਡੇ ਸਿਖਲਾਈ ਦੇ ਸਰਟੀਫਿਕੇਟ।

April 07, 2021 11:34 PM

ਨੇਕੀ ਫਾਉਂਡੇਸ਼ਨ ਨੇ ਲੜਕੀਆਂ ਨੂੰ ਵੰਡੇ ਸਿਖਲਾਈ ਦੇ ਸਰਟੀਫਿਕੇਟ।
ਨਹਿਰੂ ਯੁਵਾ ਕੇਂਦਰ ਮਾਨਸਾ ਵਲੋ ਚਲਾਇਆ ਗਿਆ ਸਿਲਾਈ ਕਢਾਈ ਸੈਟਰ
ਮਾਨਸਾ, 07 ਅਪਰੈਲ,(ਨਾਨਕ ਸਿੰਘ ਖੁਰਮੀ): ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਮਹਿਲਾ ਸ਼ਕਤੀਕਰਨ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਸਵੈ ਰੁਜ਼ਗਾਰ ਯੋਗ ਬਣਾਉਣ ਦੇ ਮੰਤਵ ਨਾਲ ਪਿੰਡ ਕਣਕਵਾਲ ਚਹਿਲਾਂ ਵਿਖੇ ਨਹਿਰੂ ਯੁਵਾ ਕੇਂਦਰ ਅਤੇ ਯੁਵਕ ਸੇਵਾਵਾਂ ਵਿਭਾਗ ਦੀ ਸਹਾਇਤਾ ਨਾਲ ਤਿੰਨ ਮਹੀਨੇ ਮੁਫ਼ਤ ਸਿਲਾਈ ਸੈਂਟਰ ਚਲਾਇਆ ਗਿਆ, ਜਿਸ ਵਿੱਚ 30 ਸਿੱਖਿਆਰਥਣਾ ਨੇ ਸਿਲਾਈ ਕਢਾਈ ਦਾ ਕੋਰਸ ਪੂਰਾ ਕੀਤਾ। ਇਸ ਮੌਕੇ ਡੀ ਐਸ ਪੀ ਬੁਢਲਾਡਾ ਮਿਸ ਪ੍ਰਭਜੋਤ ਕੌਰ ਨੇ ਨੇਕੀ ਫਾਉਂਡੇਸ਼ਨ ਵੱਲੋਂ ਜ਼ਾਰੀ ਕੀਤੇ ਗਏ ਸਰਟੀਫਿਕੇਟ ਵੰਡਕੇ ਸਾਰੀਆਂ ਲੜਕੀਆਂ ਦਾ ਹੌਂਸਲਾ ਵਧਾਇਆ ਅਤੇ ਆਤਮ ਨਿਰਭਰ ਹੋਕੇ, ਸਮਾਜ ਵਿੱਚ ਮੋਢੇ ਨਾਲ ਮੋਢਾ ਲਾਕੇ ਕੰਮ ਕਰਨ ਦੀ ਸੇਧ ਦਿੱਤੀ। ਨੇਕੀ ਫਾਉਂਡੇਸ਼ਨ ਦੇ ਮਾਸਟਰ ਜਸਵੀਰ ਸਿੰਘ ਕਣਕਵਾਲ ਭੰਗੁਆ ਨੇ ਦੱਸਿਆ ਕਿ ਇਸੇ ਪਿੰਡ ਵਿੱਚ ਬਹੁਤ ਸਾਰੀਆਂ ਲੜਕੀਆਂ ਅਤੇ ਔਰਤਾਂ ਦੀ ਮੰਗ ਉੱਤੇ ਅੱਜ ਇੱਕ ਹੋਰ ਨਵੇਂ ਮੁਫ਼ਤ ਸਿਲਾਈ ਕੈੰਪ ਦਾ ਆਗਾਜ਼ ਵੀ ਸੰਸਥਾ ਵੱਲੋਂ ਕੀਤਾ ਜਾ ਰਿਹਾ ਹੈ। ਨੇਕੀ ਫਾਉਂਡੇਸ਼ਨ ਵੱਲੋਂ ਸਿੱਖਿਆਰਥਣਾ ਨੂੰ ਨਹਿਰੂ ਯੁਵਾ ਕੇਂਦਰ (ਭਾਰਤ ਸਰਕਾਰ) ਅਤੇ ਯੁਵਕ ਸੇਵਾਵਾਂ ਵਿਭਾਗ (ਪੰਜਾਬ ਸਰਕਾਰ) ਵੱਲੋਂ ਜ਼ਾਰੀ ਸਰਟੀਫਿਕੇਟ ਵੀ ਵੰਡੇ ਗਏ। ਪ੍ਰੋਗਰਾਮ ਦੌਰਾਨ ਫਾਉਂਡੇਸ਼ਨ ਅਤੇ ਪੰਚਾਇਤ ਵੱਲੋਂ ਸਿਲਾਈ ਟੀਚਰ ਕਿਰਨਪ੍ਰੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬਲਵੰਤ ਸਿੰਘ ਏ ਐਸ ਆਈ, ਗੁਰਮੀਤ ਸਿੰਘ ਏ ਐਸ ਆਈ, ਸਰਪੰਚ ਸੁਖਪਾਲ ਕੌਰ, ਗੁਰਮੀਤ ਕੌਰ ਅਧਿਆਪਕ, ਪ੍ਰਿਯਾ ਰਾਣੀ ਮੈਥ ਟੀਚਰ, ਚੰਚਲ ਸਿੰਘ ਅਤੇ ਬਾਬਾ ਜੋਗੀ ਪੀਰ ਚਾਹਿਲ ਸਪੋਰਟਸ ਐਂਡ ਵੈੱਲਫੇਅਰ ਕਲੱਬ ਕਣਕਵਾਲ ਚਹਿਲਾਂ ਦੇ ਪ੍ਰਬੰਧਕ ਮੌਜੂਦ ਸਨ।

Have something to say? Post your comment
 

More News News

ਦਿੱਲੀ-ਐਨ.ਸੀ.ਆਰ, ਪੰਜਾਬ ਅਤੇ ਹੋਰ ਰਾਜਾਂ ਵਿਚ ਅਗਲੇ 4 ਦਿਨਾਂ ਵਿਚ ਮੀਂਹ ਪੈਣ ਦੀ ਸੰਭਾਵਨਾ ਕੇਂਦਰੀ ਕੋਵਿਡ-19 ਟੀਮ ਨੇ ਲੁਧਿਆਣਾ ਵਿੱਚ ਕੋਵਿਡ ਸਥਿਤੀ ਦਾ ਜਾਇਜ਼ਾ ਲਿਆ ਡਬ.ਲਯੂ.ਐਚ.ਓ ਨੇ ਫੜੇ ਜਾਂਦੇ ਜ਼ਿੰਦਾ ਜੰਗਲੀ ਜਾਨਵਰਾਂ ਦੀ ਮਾਰਕੀਟ ਵਿਕਰੀ 'ਤੇ ਰੋਕ ਲਗਾਉਣ ਲਈ ਕਿਹਾ ਯੂਕੇ ਵਿੱਚ ਇਸ ਉਮਰ ਵਰਗ ਨੂੰ ਕੀਤੀ ਕੋਰੋਨਾ ਟੀਕੇ ਦੀ ਪੇਸ਼ਕਸ਼ ਪਿੰਡ ਪਲਾਹੀ ਵਿਖੇ ਮਨਾਇਆ ਡਾ: ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਦੱਖਣੀ ਲੰਡਨ ਵਿੱਚ ਦੱਖਣੀ ਅਫਰੀਕੀ ਕੋਰੋਨਾ ਵਾਇਰਸ ਰੂਪ ਦੇ ਮੱਦੇਨਜ਼ਰ ਕੀਤੇ ਟੈਸਟ ਸਕਾਟਲੈਂਡ ਵਾਸੀ ਮਹੀਨੇ ਦੇ ਅਖੀਰ 'ਚ ਬ੍ਰਿਟੇਨ ਦੇ ਹੋਰ ਹਿੱਸਿਆਂ ਵਿੱਚ ਕਰ ਸਕਣਗੇ ਯਾਤਰਾ: ਨਿਕੋਲਾ ਸਟਰਜਨ ਸਕਾਟਲੈਂਡ: ਭੂਤਾਂ ਦੇਖਣ ਗਏ ਜ਼ੁਰਮਾਨਾ ਕਰਵਾ ਬੈਠੇ। ਸਕਾਟਲੈਂਡ: ਅਲੈਕਸ ਸੈਲਮੰਡ ਨੇ ਟੀਵੀ ਬਹਿਸਾਂ ਵਿੱਚ ਸ਼ਾਮਿਲ ਨਾ ਕਰਨ 'ਤੇ ਕੱਢੀ ਭੜਾਸ ਬ੍ਰਹਮਚਾਰਿਣੀ ਜੀ ਪੂਜਾ ਅਰਚਨਾ ਕੀਤੀ
-
-
-