News

ਮਾਨਸਾ ਸ਼ਹਿਰ ਨੂੰ ਕਰੋਨਾ ਮੁਕਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ... ਡਾਕਟਰ ਸਿੰਗਲਾ।

April 07, 2021 11:35 PM

ਮਾਨਸਾ ਸ਼ਹਿਰ ਨੂੰ ਕਰੋਨਾ ਮੁਕਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ... ਡਾਕਟਰ ਸਿੰਗਲਾ।
ਨੇੜੇ ਦੇ ਸਿਹਤ ਕੇਂਦਰ ਜਾ ਕੇ ਕਰੋਨਾ ਵੈਕਸੀਨ ਲਗਵਾਉਣ ਨੂੰ ਖੁੱਦ ਦੀ ਜ਼ਿਮੇਵਾਰੀ ਸਮਝਣ ਦੀ ਲੋੜ... ਡਾਕਟਰ ਜਿੰਦਲ।
ਮਾਨਸਾ, 07 ਅਪਰੈਲ,(ਨਾਨਕ ਸਿੰਘ ਖੁਰਮੀ):-ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਅਤੇ ਮਾਨਸਾ ਸਾਇਕਲ ਗਰੁੱਪ ਵਲੋਂ ਕਰੋਨਾ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਨ ਲਈ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ ਤਹਿਤ ਅੱਜ ਆਰੀਆ ਸਕੈਡੰਰੀ ਸਕੂਲ ਮਾਨਸਾ ਦੇ ਮੈਨੇਜਿੰਗ ਕਮੇਟੀ ਮੈਂਬਰਾਂ ਦੇ ਪਰਿਵਾਰਾਂ ਅਤੇ ਅਧਿਆਪਕਾਂ ਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਗਰੁੱਪ ਦੇ ਮੈਂਬਰ ਸੰਜੀਵ ਪਿੰਕਾ ਨੇ ਦੱਸਿਆ ਕਿ ਹਰ ਰੋਜ਼ ਵੱਖ ਵੱਖ ਸਥਾਨਾਂ ਤੇ ਜਾ ਕੇ ਲੋਕਾਂ ਨੂੰ ਕਰੋਨਾ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਇਸਦੇ ਵਧੀਆ ਨਤੀਜੇ ਸਾਹਮਣੇ ਆਏ ਹਨ ਲੋਕ ਮੋਕੇ ਤੇ ਡਾਕਟਰਾਂ ਤੋਂ ਉਹਨਾਂ ਦੇ ਮਨਾਂ ਵਿੱਚ ਪੈਦਾ ਹੋਏ ਵਹਿਮਾਂ-ਭਰਮਾਂ ਨੂੰ ਕਲੀਅਰ ਕਰ ਲੈਂਦੇ ਹਨ ਅਤੇ ਵੈਕਸੀਨ ਲਗਵਾ ਲੈਂਦੇ ਹਨ।ਇਸ ਮੌਕੇ ਡਾਕਟਰ ਸੁਨੀਤ ਜਿੰਦਲ ਨੇ ਦੱਸਿਆ ਹਰੇਕ 45 ਸਾਲ ਤੋਂ ਵੱਧ ਉਮਰ ਦੇ ਇਨਸਾਨ ਨੂੰ ਆਪਣੀ ਜ਼ਿਮੇਵਾਰੀ ਸਮਝਦਿਆਂ ਨੇੜੇ ਦੇ ਸਿਹਤ ਕੇਂਦਰ ਜਾ ਕੇ ਵੈਕਸੀਨ ਲਗਵਾਉਣੀ ਚਾਹੀਦੀ ਹੈ ਤਾਂ ਕਿ ਕਰੋਨਾ ਵਾਇਰਸ ਦਾ ਅਸਰ ਖਤਮ ਹੋ ਸਕੇ। ਉਹਨਾਂ ਕਿਹਾ ਕਿ ਸਾਡਾ ਅਧਿਆਪਕਾਂ ਨੂੰ ਇਹ ਗੱਲ ਸਮਝਾਉਣ ਦਾ ਮਕਸਦ ਹੈ ਕਿ ਇਹ ਵਰਗ ਅੱਗੇ ਜਾ ਕੇ ਲੋਕਾਂ ਨੂੰ ਕਰੋਨਾ ਵੈਕਸੀਨ ਲਗਵਾਉਣ ਲਈ ਵਧੀਆ ਢੰਗ ਨਾਲ ਪ੍ਰੇਰਿਤ ਕਰ ਸਕਦਾ ਹੈ।ਡਾਕਟਰ ਜਨਕ ਰਾਜ ਸਿੰਗਲਾ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਅਸਰ ਨੂੰ ਖਤਮ ਕਰਨ ਲਈ ਜ਼ਰੂਰੀ ਹੈ ਕਿ ਸਮਾਜ ਦੇ ਅੱਸੀ ਪ੍ਰਤੀਸ਼ਤ ਤੋਂ ਵੱਧ ਲੋਕ ਇਹ ਵੈਕਸੀਨ ਲਗਵਾ ਲੈਣ। ਉਹਨਾਂ ਦੱਸਿਆ ਕਿ ਇਹ ਟੀਕਾ ਲਗਵਾਉਣ ਉਪਰੰਤ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਜੇਕਰ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਕਿਸੇ ਵੀ ਸਮੇਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਕਿਸੇ ਵੀ ਡਾਕਟਰ ਨਾਲ ਕਿਸੇ ਵੀ ਵੇਲੇ ਸੰਪਰਕ ਕਰ ਸਕਦਾ ਹੈ। ਪ੍ਰਿੰਸੀਪਲ ਮਹੇਸ਼ ਕੁਮਾਰ ਨੇ ਧੰਨਵਾਦ ਕਰਦਿਆਂ ਯਕੀਨ ਦੁਆਇਆ ਕਿ ਸਾਡੇ ਸਾਰੇ ਸਟਾਫ ਮੈਂਬਰ ਅਤੇ ਮਨੇਜਮੈਂਟ ਮੈਂਬਰਾਂ ਪਰਿਵਾਰਕ ਮੈਂਬਰਾਂ ਸਮੇਤ ਇਹ ਵੈਕਸੀਨ ਜਲਦੀ ਲਗਵਾ ਲੈਣਗੇ।ਇਸ ਮੌਕੇ ਸੁਰਿੰਦਰ ਬਾਂਸਲ, ਨਰਿੰਦਰ ਗੁਪਤਾ, ਰਮਨ ਗੁਪਤਾ, ਬਿੰਨੂ ਗਰਗ, ਪ੍ਰਮੋਦ ਪ੍ਕਾਸ਼,ਅ੍ਮਿਤ ਪਾਲ ਸਮੇਤ ਮੈਂਬਰ ਹਾਜ਼ਰ ਸਨ

Have something to say? Post your comment
 

More News News

ਦਿੱਲੀ-ਐਨ.ਸੀ.ਆਰ, ਪੰਜਾਬ ਅਤੇ ਹੋਰ ਰਾਜਾਂ ਵਿਚ ਅਗਲੇ 4 ਦਿਨਾਂ ਵਿਚ ਮੀਂਹ ਪੈਣ ਦੀ ਸੰਭਾਵਨਾ ਕੇਂਦਰੀ ਕੋਵਿਡ-19 ਟੀਮ ਨੇ ਲੁਧਿਆਣਾ ਵਿੱਚ ਕੋਵਿਡ ਸਥਿਤੀ ਦਾ ਜਾਇਜ਼ਾ ਲਿਆ ਡਬ.ਲਯੂ.ਐਚ.ਓ ਨੇ ਫੜੇ ਜਾਂਦੇ ਜ਼ਿੰਦਾ ਜੰਗਲੀ ਜਾਨਵਰਾਂ ਦੀ ਮਾਰਕੀਟ ਵਿਕਰੀ 'ਤੇ ਰੋਕ ਲਗਾਉਣ ਲਈ ਕਿਹਾ ਯੂਕੇ ਵਿੱਚ ਇਸ ਉਮਰ ਵਰਗ ਨੂੰ ਕੀਤੀ ਕੋਰੋਨਾ ਟੀਕੇ ਦੀ ਪੇਸ਼ਕਸ਼ ਪਿੰਡ ਪਲਾਹੀ ਵਿਖੇ ਮਨਾਇਆ ਡਾ: ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਦੱਖਣੀ ਲੰਡਨ ਵਿੱਚ ਦੱਖਣੀ ਅਫਰੀਕੀ ਕੋਰੋਨਾ ਵਾਇਰਸ ਰੂਪ ਦੇ ਮੱਦੇਨਜ਼ਰ ਕੀਤੇ ਟੈਸਟ ਸਕਾਟਲੈਂਡ ਵਾਸੀ ਮਹੀਨੇ ਦੇ ਅਖੀਰ 'ਚ ਬ੍ਰਿਟੇਨ ਦੇ ਹੋਰ ਹਿੱਸਿਆਂ ਵਿੱਚ ਕਰ ਸਕਣਗੇ ਯਾਤਰਾ: ਨਿਕੋਲਾ ਸਟਰਜਨ ਸਕਾਟਲੈਂਡ: ਭੂਤਾਂ ਦੇਖਣ ਗਏ ਜ਼ੁਰਮਾਨਾ ਕਰਵਾ ਬੈਠੇ। ਸਕਾਟਲੈਂਡ: ਅਲੈਕਸ ਸੈਲਮੰਡ ਨੇ ਟੀਵੀ ਬਹਿਸਾਂ ਵਿੱਚ ਸ਼ਾਮਿਲ ਨਾ ਕਰਨ 'ਤੇ ਕੱਢੀ ਭੜਾਸ ਬ੍ਰਹਮਚਾਰਿਣੀ ਜੀ ਪੂਜਾ ਅਰਚਨਾ ਕੀਤੀ
-
-
-