News

ਸਕਾਟਲੈਂਡ ਪਾਰਲੀਮੈਂਟ ਚੋਣਾਂ 'ਚ ਵਾਅਦਿਆਂ ਦਾ ਦੌਰ ਸ਼ੁਰੂ: "ਜੇ ਦੁਬਾਰਾ ਚੁਣੋਗੇ ਤਾਂ ਮੈਂ ਆਹ ਕਰਦੂੰ, ਔਹ ਕਰਦੂੰ"

April 09, 2021 12:30 AM
ਸਕਾਟਲੈਂਡ ਪਾਰਲੀਮੈਂਟ ਚੋਣਾਂ 'ਚ ਵਾਅਦਿਆਂ ਦਾ ਦੌਰ ਸ਼ੁਰੂ: "ਜੇ ਦੁਬਾਰਾ ਚੁਣੋਗੇ ਤਾਂ ਮੈਂ ਆਹ ਕਰਦੂੰ, ਔਹ ਕਰਦੂੰ"
 
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਵਿੱਚ ਚੋਣਾਂ ਦਾ ਮਾਹੌਲ ਸਰਗਰਮ ਹੈ। 6 ਮਈ ਦੀਆਂ ਹੌਲੀਰੁਡ ਚੋਣਾਂ ਦੇ ਮੱਦੇਨਜ਼ਰ ਸਕਾਟਲੈਂਡ ਦੀਆਂ ਰਾਜਨੀਤਕ ਪਾਰਟੀਆਂ ਆਪੋ ਆਪਣਾ ਜ਼ੋਰ ਲਗਾ ਰਹੀਆਂ ਹਨ, ਜਿਸ ਕਰਕੇ ਸੱਤਾ ਪ੍ਰਾਪਤ ਕਰਨ ਲਈ ਲੋਕਾਂ ਨਾਲ ਭਰਮਾਊ ਵਾਅਦੇ ਕੀਤੇ ਜਾ ਰਹੇ ਹਨ। ਇਹਨਾਂ ਹੀ ਵਾਅਦਿਆਂ ਦੀ ਲੜੀ ਵਿੱਚ ਸਕਾਟਲੈਂਡ ਦੀ ਫਸਟ ਮਨਿਸਟਰ ਤੇ ਐੱਸ ਐੱਨ ਪੀ ਉਮੀਦਵਾਰ ਨਿਕੋਲਾ ਸਟਰਜਨ ਵੱਲੋਂ ਵੀ ਚੋਣਾਂ ਵਿੱਚ ਦੁਬਾਰਾ ਚੁਣੇ ਜਾਣ ਲਈ ਵਾਅਦੇ ਕੀਤੇ ਜਾ ਰਹੇ ਹਨ। ਜਿਹਨਾਂ ਵਿੱਚ ਨਿਕੋਲਾ ਸਟਰਜਨ ਦੁਆਰਾ ਸਕਾਟਲੈਂਡ ਦੇ ਹਰੇਕ ਪ੍ਰਾਇਮਰੀ ਬੱਚੇ ਲਈ ਮੁਫਤ ਸਕੂਲ ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ਦੀ ਯੋਜਨਾ ਦਾ ਐਲਾਨ ਵੀ ਕੀਤਾ ਜਾਵੇਗਾ। ਐਸ ਐਨ ਪੀ ਨੇਤਾ ਆਪਣੀ ਪਾਰਟੀ ਦੀਆਂ ਮੌਜੂਦਾ ਵਿਵਸਥਾਵਾਂ ਦਾ ਵਿਸਥਾਰ ਕਰਨ ਲਈ ਆਪਣੀ ਪਾਰਟੀ ਦੇ ਇਰਾਦੇ ਦੀ ਘੋਸ਼ਣਾ ਕਰੇਗੀ, ਜਿਹੜੀ ਚਾਰ ਤੋਂ ਸੱਤ ਸਾਲ ਦੀ ਉਮਰ ਦੇ ਬੱਚਿਆਂ ਨੂੰ ਪ੍ਰਾਇਮਰੀ 1-3 ਵਿੱਚ ਸ਼ਾਮਿਲ ਕਰਦੀ ਹੈ। ਸਟਰਜਨ ਨੇ ਜਿਸ ਕਦਮ ਦਾ ਸੁਝਾਅ ਦਿੱਤਾ ਹੈ ਉਹ ਪਹਿਲਾਂ ਸਿੱਖਿਆ ਸਕੱਤਰ ਜੌਨ ਸਵਿੰਨੀ ਦੁਆਰਾ ਪਿਛਲੇ ਸਾਲ ਨਵੰਬਰ ਵਿੱਚ ਦਿੱਤਾ ਗਿਆ ਸੀ। ਕਿਹਾ ਜਾ ਰਿਹਾ ਹੈ ਇਸ ਸੁਝਾਅ ਦੇ ਅਮਲ ਵਿੱਚ ਆਉਣ ਨਾਲ ਪਰਿਵਾਰਾਂ ਲਈ ਇਕ ਸਾਲ ਵਿੱਚ ਸੈਂਕੜੇ ਪੌਂਡ ਬਚਾ ਸਕਦਾ ਹੈ। ਇਸ ਸੰਬੰਧੀ ਸਕਾਟਲੈਂਡ ਦੇ ਲੇਬਰ ਨੇਤਾ ਅਨਸ ਸਰਵਰ ਨੇ ਵੀ ਕਿਹਾ ਸੀ ਕਿ ਛੁੱਟੀਆਂ ਵਿੱਚ ਭੁੱਖ ਨਾਲ ਨਜਿੱਠਣ ਲਈ ਕੈਚ-ਅਪ ਕਲੱਬਾਂ ਦੁਆਰਾ ਪ੍ਰਾਇਮਰੀ ਅਤੇ ਸੈਕੰਡਰੀ ਸਾਰੇ ਵਿਦਿਆਰਥੀਆਂ ਨੂੰ ਮੁਫਤ ਖਾਣੇ ਦਾ ਲਾਭ ਮਿਲਣਾ ਚਾਹੀਦਾ ਹੈ। ਸਟਰਜਨ ਦੁਆਰਾ ਇਸ ਸੰਬੰਧੀ ਇਹ ਕਹਿਣ ਦੀ ਉਮੀਦ ਕੀਤੀ ਜਾਂਦੀ ਹੈ, ਕਿ ਕੋਰੋਨਾ ਮਹਾਂਮਾਰੀ ਵਿੱਚ ਸਰਕਾਰ ਦਾ ਪੂਰਾ ਧਿਆਨ ਪਰਿਵਾਰਾਂ ਨੂੰ ਮੁਸ਼ਕਿਲ ਸਮੇਂ ਸਹਾਇਤਾ ਕਰਨ 'ਚ ਹੈ। ਇਸ ਲਈ ਪ੍ਰਾਇਮਰੀ ਸਕੂਲਾਂ ਦੇ 1 ਤੋਂ 3 ਦੇ ਸਾਰੇ ਬੱਚੇ ਪਹਿਲਾਂ ਹੀ ਮੁਫਤ ਸਕੂਲ ਖਾਣੇ ਦੇ ਲਾਭ ਪ੍ਰਾਪਤ ਕਰਦੇ ਹਨ ਅਤੇ ਹਰ ਸਾਲ ਪ੍ਰਤੀ ਬੱਚੇ ਲਈ ਪਰਿਵਾਰ 400 ਪੌਂਡ ਦੇ ਲੱਗਭਗ ਬਚਾਉਂਦੇ ਹਨ। ਪਰ ਜੇ ਦੁਬਾਰਾ ਚੁਣੇ ਜਾਂਦੇ ਹਨ, ਤਾਂ ਐਸ ਐਨ ਪੀ ਸਰਕਾਰ ਸਕਾਟਲੈਂਡ ਦੇ ਹਰ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਅਤੇ ਸਕਾਟਲੈਂਡ ਦੇ ਸਰਕਾਰੀ-ਫੰਡਾਂ ਵਾਲੇ ਵਿਸ਼ੇਸ਼ ਸਕੂਲਾਂ ਵਿੱਚ ਸਾਰੇ ਬੱਚਿਆਂ ਲਈ ਮੁਫਤ ਬ੍ਰੇਕਫਾਸਟ ਅਤੇ ਲੰਚ ਮੁਹੱਈਆ ਕਰਵਾਏਗੀ। ਇਸ ਦੇ ਫਲਸਰੂਪ ਪਰਿਵਾਰਾਂ ਨੂੰ ਪ੍ਰਤੀ ਬੱਚਾ ਪ੍ਰਤੀ ਸਾਲ 650 ਪੌਂਡ ਦੀ ਬਚਤ ਹੋਵੇਗੀ। ਇਸਦੇ ਇਲਾਵਾ ਸੈਕੰਡਰੀ ਸਕੂਲਾਂ ਵਿੱਚ ਮੁਫਤ ਪੌਸ਼ਟਿਕ ਸਕੂਲ ਬ੍ਰੇਕਫਾਸਟ ਪਾਇਲਟ ਕਰਨ ਦੀਆਂ ਯੋਜਨਾਵਾਂ ਵੀ ਹਨ, ਜਿਸ ਦੀ ਪਾਰਟੀ ਨੂੰ ਉਮੀਦ ਹੈ ਕਿ ਪੁਰਾਣੇ ਵਿਦਿਆਰਥੀਆਂ ਲਈ ਨਾਸ਼ਤੇ ਦੇ ਸਰਵ ਵਿਆਪਕ ਪ੍ਰਬੰਧ ਕੀਤੇ ਜਾਣਗੇ। ਸਟਰਜਨ ਅਨੁਸਾਰ ਯੋਜਨਾ ਇਸ ਸਮੇਂ ਪਰਿਵਾਰਾਂ ਨੂੰ ਬਹੁਤ ਲੋੜੀਂਦੀ ਸਹਾਇਤਾ ਦੇਵੇਗੀ ਅਤੇ ਇਹ ਸਕਾਟਲੈਂਡ ਦੇ ਭਵਿੱਖ ਵਿੱਚ ਇੱਕ ਮਹੱਤਵਪੂਰਨ ਨਿਵੇਸ਼ ਵੀ ਹੈ। ਸਟਰਜਨ ਅਨੁਸਾਰ ਐਸ ਐਨ ਪੀ ਨੂੰ ਵੋਟਾਂ ਦੇ ਕੇ, ਲੋਕ ਇੱਕ ਅਜਿਹੀ ਸਰਕਾਰ ਚੁਣ ਸਕਦੇ ਹਨ, ਜਿਸਦਾ ਉਦੇਸ਼ ਮਹਾਂਮਾਰੀ ਲਈ ਸਕਾਟਲੈਂਡ ਦੀ ਅਗਵਾਈ ਕਰਨ ਦੀ ਯੋਜਨਾ ਦੇ ਨਾਲ ਹਰੇਕ ਪਰਿਵਾਰ ਦੀ ਰਿਕਵਰੀ ਰਾਹੀਂ ਸਹਾਇਤਾ ਕਰਨਾ ਵੀ ਹੈ।
 
 
Have something to say? Post your comment
 

More News News

ਦਿੱਲੀ-ਐਨ.ਸੀ.ਆਰ, ਪੰਜਾਬ ਅਤੇ ਹੋਰ ਰਾਜਾਂ ਵਿਚ ਅਗਲੇ 4 ਦਿਨਾਂ ਵਿਚ ਮੀਂਹ ਪੈਣ ਦੀ ਸੰਭਾਵਨਾ ਕੇਂਦਰੀ ਕੋਵਿਡ-19 ਟੀਮ ਨੇ ਲੁਧਿਆਣਾ ਵਿੱਚ ਕੋਵਿਡ ਸਥਿਤੀ ਦਾ ਜਾਇਜ਼ਾ ਲਿਆ ਡਬ.ਲਯੂ.ਐਚ.ਓ ਨੇ ਫੜੇ ਜਾਂਦੇ ਜ਼ਿੰਦਾ ਜੰਗਲੀ ਜਾਨਵਰਾਂ ਦੀ ਮਾਰਕੀਟ ਵਿਕਰੀ 'ਤੇ ਰੋਕ ਲਗਾਉਣ ਲਈ ਕਿਹਾ ਯੂਕੇ ਵਿੱਚ ਇਸ ਉਮਰ ਵਰਗ ਨੂੰ ਕੀਤੀ ਕੋਰੋਨਾ ਟੀਕੇ ਦੀ ਪੇਸ਼ਕਸ਼ ਪਿੰਡ ਪਲਾਹੀ ਵਿਖੇ ਮਨਾਇਆ ਡਾ: ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਦੱਖਣੀ ਲੰਡਨ ਵਿੱਚ ਦੱਖਣੀ ਅਫਰੀਕੀ ਕੋਰੋਨਾ ਵਾਇਰਸ ਰੂਪ ਦੇ ਮੱਦੇਨਜ਼ਰ ਕੀਤੇ ਟੈਸਟ ਸਕਾਟਲੈਂਡ ਵਾਸੀ ਮਹੀਨੇ ਦੇ ਅਖੀਰ 'ਚ ਬ੍ਰਿਟੇਨ ਦੇ ਹੋਰ ਹਿੱਸਿਆਂ ਵਿੱਚ ਕਰ ਸਕਣਗੇ ਯਾਤਰਾ: ਨਿਕੋਲਾ ਸਟਰਜਨ ਸਕਾਟਲੈਂਡ: ਭੂਤਾਂ ਦੇਖਣ ਗਏ ਜ਼ੁਰਮਾਨਾ ਕਰਵਾ ਬੈਠੇ। ਸਕਾਟਲੈਂਡ: ਅਲੈਕਸ ਸੈਲਮੰਡ ਨੇ ਟੀਵੀ ਬਹਿਸਾਂ ਵਿੱਚ ਸ਼ਾਮਿਲ ਨਾ ਕਰਨ 'ਤੇ ਕੱਢੀ ਭੜਾਸ ਬ੍ਰਹਮਚਾਰਿਣੀ ਜੀ ਪੂਜਾ ਅਰਚਨਾ ਕੀਤੀ
-
-
-