News

ਉੱਤਰੀ ਆਇਰਲੈਂਡ ਵਿੱਚ ਹਿੰਸਾ- ਬੱਸ ਹਾਈਜੈਕ ਕਰਕੇ ਲਗਾਈ ਅੱਗ, ਪ੍ਰਧਾਨ ਮੰਤਰੀ ਨੇ ਚਿੰਤਾ ਪ੍ਰਗਟਾਈ

April 09, 2021 12:30 AM
ਉੱਤਰੀ ਆਇਰਲੈਂਡ ਵਿੱਚ ਹਿੰਸਾ- ਬੱਸ ਹਾਈਜੈਕ ਕਰਕੇ ਲਗਾਈ ਅੱਗ, ਪ੍ਰਧਾਨ ਮੰਤਰੀ ਨੇ ਚਿੰਤਾ ਪ੍ਰਗਟਾਈ 
 
ਗਲਾਸਗੋ/ਬੈਲਫਾਸਟ (ਮਨਦੀਪ ਖੁਰਮੀ ਹਿੰਮਤਪੁਰਾ)
ਉੱਤਰੀ ਆਇਰਲੈਂਡ ਦੇ ਬੈਲਫਾਸਟ ਵਿੱਚ ਹਿੰਸਾ ਅਤੇ ਅਸ਼ਾਂਤੀ ਦੀ ਛੇਵੀਂ ਰਾਤ ਨੂੰ ਇੱਕ ਬੱਸ ਨੂੰ ਹਾਈਜੈਕ ਕਰਕੇ ਅੱਗ ਦੇ ਸਪੁਰਦ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਬੈਲਫਾਸਟ ਵਿੱਚ ਪੁਲਿਸ ਅਧਿਕਾਰੀਆਂ ਅਤੇ ਇੱਕ ਪ੍ਰੈੱਸ ਫੋਟੋਗ੍ਰਾਫਰ ਉੱਤੇ ਹਮਲਾ ਕੀਤੇ ਜਾਣ ਸੰਬੰਧੀ ਚਿੰਤਾ ਪ੍ਰਗਟ ਕੀਤੀ ਹੈ। ਆਇਰਲੈਂਡ ਵਿੱਚ ਇਹ ਘਟਨਾਵਾਂ ਬ੍ਰਿਟੇਨ ਅਤੇ ਯੂਰਪੀਅਨ ਯੂਨੀਅਨ ਦੇ ਬ੍ਰੈਕਸਿਟ ਸੌਦੇ ਵਿੱਚ ਵਿਵਾਦਪੂਰਨ ਉੱਤਰੀ ਆਇਰਲੈਂਡ ਦੇ ਪ੍ਰੋਟੋਕੋਲ ਨੂੰ ਲੈ ਕੇ ਮਹੀਨਿਆਂ ਦੇ ਤਣਾਅ ਤੋਂ ਬਾਅਦ ਹੋਈਆਂ ਹਨ। ਆਇਰਲੈਂਡ ਦੇ ਪੱਛਮੀ ਬੈਲਫਾਸਟ ਦੇ ਲੈਨਾਰਕ ਵੇਅ ਅਤੇ ਸ਼ਾਂਖਿਲ ਰੋਡ ਦੇ ਜੰਕਸ਼ਨ 'ਤੇ ਬੁੱਧਵਾਰ ਸ਼ਾਮ ਟਰਾਂਸਲਿੰਕ ਮੈਟਰੋਬਸ ਬੱਸ 'ਤੇ ਪੈਟਰੋਲ ਬੰਬ ਸੁੱਟਿਆ ਗਿਆ ਸੀ। ਸ਼ਾਂਖਿਲ ਰੋਡ ਨੂੰ ਸਪਰਿੰਗਫੀਲਡ ਰੋਡ ਨਾਲ ਜੋੜਦੀ ਪੀਸ ਲਾਈਨ ਵਾਲੀ ਗਲੀ ਵਿੱਚ ਭੀੜ ਇਕੱਠੀ ਹੁੰਦੇ ਹੀ ਘਰਾਂ ਦੀਆਂ ਖਿੜਕੀਆਂ ਨੂੰ ਵੀ ਤੋੜਿਆ ਗਿਆ। ਇਹਨਾਂ ਘਟਨਾਵਾਂ ਕਾਰਨ ਟ੍ਰਾਂਸਲਿੰਕ ਮੈਟਰੋ ਨੇ ਸੜਕ ਬੰਦ ਹੋਣ ਕਾਰਨ ਅਗਲੇ ਨੋਟਿਸ ਆਉਣ ਤੱਕ ਪੂਰਬੀ ਬੇਲਫਾਸਟ ਵਿੱਚ ਅਤੇ ਖੇਤਰ ਦੀਆਂ ਸਾਰੀਆਂ ਸੇਵਾਵਾਂ ਵਾਪਸ ਲੈ ਲਈਆਂ ਹਨ। ਇਸ ਤੋਂ ਪਹਿਲਾਂ ਵੀ ਅਧਿਕਾਰੀਆਂ ਨੂੰ ਸੋਮਵਾਰ ਨੂੰ ਕੈਰਿਕਫਰਗਸ, ਨਿਊਟਾਉਨਬੇਬੀ ਦੇ ਹਿੱਸਿਆਂ ਵਿੱਚ ਪੈਟਰੋਲ ਬੰਬ ਨਾਲ ਨਿਸ਼ਾਨਾ ਬਣਾਇਆ ਗਿਆ ਸੀ। ਇਸਦੇ ਇਲਾਵਾ ਆਇਰਲੈਂਡ ਵਿੱਚ ਕੋਵਿਡ ਪਾਬੰਦੀਆਂ ਦੇ ਬਾਵਜੂਦ ਪਿਛਲੇ ਸਾਲ ਵੱਡੇ ਸਸਕਾਰ ਵਿੱਚ ਸ਼ਾਮਲ ਹੋਣ 'ਤੇ ਸਿਨ ਫਿਨ ਸਿਆਸਤਦਾਨਾਂ 'ਤੇ ਮੁਕੱਦਮਾ ਨਾ ਚਲਾਉਣ ਦੇ ਫੈਸਲੇ ਤੋਂ ਬਾਅਦ ਡੀ ਯੂ ਪੀ ਨੇ ਪੁਲਿਸ ਮੁਖੀ ਸਾਈਮਨ ਬਾਇਰਨ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਹੈ।
Have something to say? Post your comment
 

More News News

ਦਿੱਲੀ-ਐਨ.ਸੀ.ਆਰ, ਪੰਜਾਬ ਅਤੇ ਹੋਰ ਰਾਜਾਂ ਵਿਚ ਅਗਲੇ 4 ਦਿਨਾਂ ਵਿਚ ਮੀਂਹ ਪੈਣ ਦੀ ਸੰਭਾਵਨਾ ਕੇਂਦਰੀ ਕੋਵਿਡ-19 ਟੀਮ ਨੇ ਲੁਧਿਆਣਾ ਵਿੱਚ ਕੋਵਿਡ ਸਥਿਤੀ ਦਾ ਜਾਇਜ਼ਾ ਲਿਆ ਡਬ.ਲਯੂ.ਐਚ.ਓ ਨੇ ਫੜੇ ਜਾਂਦੇ ਜ਼ਿੰਦਾ ਜੰਗਲੀ ਜਾਨਵਰਾਂ ਦੀ ਮਾਰਕੀਟ ਵਿਕਰੀ 'ਤੇ ਰੋਕ ਲਗਾਉਣ ਲਈ ਕਿਹਾ ਯੂਕੇ ਵਿੱਚ ਇਸ ਉਮਰ ਵਰਗ ਨੂੰ ਕੀਤੀ ਕੋਰੋਨਾ ਟੀਕੇ ਦੀ ਪੇਸ਼ਕਸ਼ ਪਿੰਡ ਪਲਾਹੀ ਵਿਖੇ ਮਨਾਇਆ ਡਾ: ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਦੱਖਣੀ ਲੰਡਨ ਵਿੱਚ ਦੱਖਣੀ ਅਫਰੀਕੀ ਕੋਰੋਨਾ ਵਾਇਰਸ ਰੂਪ ਦੇ ਮੱਦੇਨਜ਼ਰ ਕੀਤੇ ਟੈਸਟ ਸਕਾਟਲੈਂਡ ਵਾਸੀ ਮਹੀਨੇ ਦੇ ਅਖੀਰ 'ਚ ਬ੍ਰਿਟੇਨ ਦੇ ਹੋਰ ਹਿੱਸਿਆਂ ਵਿੱਚ ਕਰ ਸਕਣਗੇ ਯਾਤਰਾ: ਨਿਕੋਲਾ ਸਟਰਜਨ ਸਕਾਟਲੈਂਡ: ਭੂਤਾਂ ਦੇਖਣ ਗਏ ਜ਼ੁਰਮਾਨਾ ਕਰਵਾ ਬੈਠੇ। ਸਕਾਟਲੈਂਡ: ਅਲੈਕਸ ਸੈਲਮੰਡ ਨੇ ਟੀਵੀ ਬਹਿਸਾਂ ਵਿੱਚ ਸ਼ਾਮਿਲ ਨਾ ਕਰਨ 'ਤੇ ਕੱਢੀ ਭੜਾਸ ਬ੍ਰਹਮਚਾਰਿਣੀ ਜੀ ਪੂਜਾ ਅਰਚਨਾ ਕੀਤੀ
-
-
-