News

ਕਰੋਨਾ ਅੱਪਡੇਟ...ਇੰਡੀਆ ਵਾਲਿਓ ਅਜੇ ਰੁੱਕ ਜਾਓ ਨਿਊਜ਼ੀਲੈਂਡ ਨੇ ਭਾਰਤ ਤੋਂ ਇਥੇ ਪਹੁੰਚਣ ਵਾਲਿਆਂ ’ਤੇ ਲਾਈ ਰੋਕ-ਕਰੋਨਾ ਦਾ ਡਰ

April 09, 2021 12:36 AM

ਕਰੋਨਾ ਅੱਪਡੇਟ...ਇੰਡੀਆ ਵਾਲਿਓ ਅਜੇ ਰੁੱਕ ਜਾਓ
ਨਿਊਜ਼ੀਲੈਂਡ ਨੇ ਭਾਰਤ ਤੋਂ ਇਥੇ ਪਹੁੰਚਣ ਵਾਲਿਆਂ ’ਤੇ ਲਾਈ ਰੋਕ-ਕਰੋਨਾ ਦਾ ਡਰ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 7 ਅਪ੍ਰੈਲ, 2021:-ਨਿਊਜ਼ੀਲੈਂਡ ਸਰਕਾਰ ਨੇ ਭਾਰਤ ਤੋਂ ਨਿਊਜ਼ੀਲੈਂਡ ਆਉਣ ਵਾਲੇ ਲੋਕਾਂ ਉਤੇ ਰੋਕ ਲਾ ਦਿੱਤੀ ਹੈ ਕਿਉਂਕਿ ਇਸ ਵੇਲੇ ਭਾਰਤ ਦੇ ਵਿਚ ਕਰੋਨਾ ਦਾ ਕਹਿਰ ਜਾਰੀ ਹੈ ਅਤੇ ਸਰਕਾਰ ਚਾਹੁੰਦੀ ਹੈ ਕਿ ਇਥੇ ਕਰੋਨਾ ਪਾਜੇਟਿਵ ਲੋਕ ਇਥੇ ਨਾ ਆਉਣ। ਇਹ ਰੋਕ ਐਤਵਾਰ 11 ਅਪ੍ਰੈਲ ਤੋਂ ਲਾਗੂ ਹੋਵੇਗੀ ਅਤੇ 28 ਅਪ੍ਰੈਲ ਤੱਕ ਜਾਰੀ ਰਹੇਗੀ। ਨਿਊਜ਼ੀਲੈਂਡ ਦੇਸ਼ ਇਸ ਵੇਲੇ ਭਾਰਤ ਨੂੰ ਹਾਈ ਰਿਸਕ (ਕਰੋਨਾ ਕਾਰਨ ਖਤਰੇ ਵਾਲਾ ਦੇਸ਼) ਵਾਲਾ ਦੇਸ਼ ਮੰਨ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਵੇਂ ਕੋਈ ਪੱਕਾ ਹੱਲ ਨਹੀਂ ਹੈ ਪਰ ਹਾਲ ਦੀ ਘੜੀ ਪ੍ਰਭਾਵਸ਼ਾਲੀ ਹੈ। ਨਿਊਜ਼ੀਲੈਂਡ ਦੇਸ਼ ਦੇ ਨਾਗਰਿਕਾਂ ਨੂੰ ਇਥੇ ਆਉਣ ਤੋਂ ਰੋਕ ਨਹੀਂ ਸਕਦਾ ਪਰ ਉਨ੍ਹਾਂ ਨੂੰ ਕੁੱਝ ਦੇਰ ਲਈ ਰੋਕ ਰਿਹਾ ਹੈ। ਆਈਸੋਲੇਸ਼ਨ ਦੇ ਵਿਚ ਇਸ ਵੇਲੇ 17 ਤੋਂ 23 ਕਰੋਨਾ ਕੇਸ ਭਾਰਤ ਤੋਂ ਆਇਆਂ ਦੇ ਹਨ।

 
Have something to say? Post your comment
 

More News News

ਦਿੱਲੀ-ਐਨ.ਸੀ.ਆਰ, ਪੰਜਾਬ ਅਤੇ ਹੋਰ ਰਾਜਾਂ ਵਿਚ ਅਗਲੇ 4 ਦਿਨਾਂ ਵਿਚ ਮੀਂਹ ਪੈਣ ਦੀ ਸੰਭਾਵਨਾ ਕੇਂਦਰੀ ਕੋਵਿਡ-19 ਟੀਮ ਨੇ ਲੁਧਿਆਣਾ ਵਿੱਚ ਕੋਵਿਡ ਸਥਿਤੀ ਦਾ ਜਾਇਜ਼ਾ ਲਿਆ ਡਬ.ਲਯੂ.ਐਚ.ਓ ਨੇ ਫੜੇ ਜਾਂਦੇ ਜ਼ਿੰਦਾ ਜੰਗਲੀ ਜਾਨਵਰਾਂ ਦੀ ਮਾਰਕੀਟ ਵਿਕਰੀ 'ਤੇ ਰੋਕ ਲਗਾਉਣ ਲਈ ਕਿਹਾ ਯੂਕੇ ਵਿੱਚ ਇਸ ਉਮਰ ਵਰਗ ਨੂੰ ਕੀਤੀ ਕੋਰੋਨਾ ਟੀਕੇ ਦੀ ਪੇਸ਼ਕਸ਼ ਪਿੰਡ ਪਲਾਹੀ ਵਿਖੇ ਮਨਾਇਆ ਡਾ: ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਦੱਖਣੀ ਲੰਡਨ ਵਿੱਚ ਦੱਖਣੀ ਅਫਰੀਕੀ ਕੋਰੋਨਾ ਵਾਇਰਸ ਰੂਪ ਦੇ ਮੱਦੇਨਜ਼ਰ ਕੀਤੇ ਟੈਸਟ ਸਕਾਟਲੈਂਡ ਵਾਸੀ ਮਹੀਨੇ ਦੇ ਅਖੀਰ 'ਚ ਬ੍ਰਿਟੇਨ ਦੇ ਹੋਰ ਹਿੱਸਿਆਂ ਵਿੱਚ ਕਰ ਸਕਣਗੇ ਯਾਤਰਾ: ਨਿਕੋਲਾ ਸਟਰਜਨ ਸਕਾਟਲੈਂਡ: ਭੂਤਾਂ ਦੇਖਣ ਗਏ ਜ਼ੁਰਮਾਨਾ ਕਰਵਾ ਬੈਠੇ। ਸਕਾਟਲੈਂਡ: ਅਲੈਕਸ ਸੈਲਮੰਡ ਨੇ ਟੀਵੀ ਬਹਿਸਾਂ ਵਿੱਚ ਸ਼ਾਮਿਲ ਨਾ ਕਰਨ 'ਤੇ ਕੱਢੀ ਭੜਾਸ ਬ੍ਰਹਮਚਾਰਿਣੀ ਜੀ ਪੂਜਾ ਅਰਚਨਾ ਕੀਤੀ
-
-
-