Article

ਮੂਕਨਾਇਕ

April 09, 2021 12:37 AM

ਮੂਕਨਾਇਕ

ਮਨੁੱਖ ਜਦੋਂ ਮਨੁੱਖ ਦੀ ਗੁਲਾਮੀ ਤੋਂ ਆਜਾਦ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਧਰਮ, ਜਾਤੀ ਅਤੇ ਰਾਜਨੀਤੀ ਤੋਂ ਉਪਰ
ਉੱਠਕੇ ਅਪਣੇ ਆਜਾਦ ਹੋਏ ਕਬੀਲੇ, ਦੇਸ਼, ਸਮਾਜ ਜਾਂ ਖੇਤਰ ਵਿੱਚ ਧਨ, ਦੌਲਤ ਅਤੇ ਸੰਸਾਧਨਾਂ ਦੀ ਸਹੀ ਢੰਗ ਨਾਲ ਸਭ ਵਿੱਚ ਵੰਡ
ਕਰਦਾ ਹੈ। ਉਸ ਤੋਂ ਬਾਅਦ ਉਸ ਨੂੰ ਸਿੱਖਿਆ ਅਤੇ ਸਿਹਤ ਦੇ ਸਾਧਨਾਂ ਦਾ ਸਭ ਲਈ ਇੱਕੋ ਜਿਹਾ ਪ੍ਰਬੰਧ ਕਰਦਾ ਹੈ। ਸਭ ਦੇ ਪਹੁੰਚ
ਵਿੱਚ ਹੋਣ ਵਾਲੀ ਨਿਆਏ ਵਿਵਸਥਾ ਦਾ ਪ੍ਰਬੰਧ ਕਰਦਾ ਹੈ। ਸਮਤਾ ਸਮਾਨਤਾ ਅਤੇ ਭਾਈਚਾਰੇ ਵਾਲੇ ਮਹੌਲ ਬਣਾਉਂਦਾ ਹੈ। ਸਭ ਲਈ
ਇਕੋ ਜਿੱਹੇ ਤਰੱਕੀ ਦੇ ਰਸਤੇ ਖੋਲਦਾ ਹੈ। ਹਰ ਇੱਕ ਦੇ ਲਈ ਆਪਣੀ ਗੱਲ ਕਰਨ ਕਹਿਣ ਦਾ ਵਧੀਆਂ ਮਹੌਲ ਸਿਰਜਦਾ ਹੈ।
ਇਸ ਦੇ ਉਲਟ ਮਨੁੱਖ ਨੇ ਮਨੁੱਖ ਨੂੰ ਗੁਲਾਮ ਬਨਾਉਣ ਲਈ ਸਭ ਤੋਂ ਪਹਿਲਾਂ ਧਰਮ, ਜਾਤੀ ਅਤੇ ਰਾਜਨੀਤੀ ਦਾ ਵਿਤਕਰਾ
ਪੈਦਾ ਕਰ ਸਮਾਜ ਨੂੰ ਆਪਸ ਵਿੱਚ ਲੜਾਉਂਦਾ ਹੈ, ਜਦੋਂ ਉਹ ਆਪਸੀ ਝਗੜਿਆਂ ਵਿੱਚ ਪਏ ਹੁੰਦੇ ਹਨ ਤਾਂ ਚਲਾਕ ਮਨੁੱਖ ਉਸ ਦਾ ਧਨ
ਦੌਲਤ ਅਤੇ ਸੰਸਾਧਨ ਖੋਹ ਲੈਂਦਾ ਹੈ ਅਤੇ ਉਸ ਤੋਂ ਬਾਅਦ ਉਸ ਦੇ ਸਿੱਖਿਆ ਅਤੇ ਸਿਹਤ ਦੇ ਸਾਧਨ ਖੋਹਣ ਲਈ ਬਹੁਤ ਮਹਿੰਗੇ ਕਰ
ਉਸ ਦੀ ਪਹੁੰਚ ਤੋਂ ਬਾਹਰ ਕਰ ਦਿੰਦਾ ਹੈ। ਕਾਨੂੰਨ ਵਿਵਸਥਾ ਬਹੁਤ ਮਹਿੰਗੀ ਲਟਕਾਉ ਅਤੇ ਆਮ ਮਨੁੱਖ ਦੀ ਪਹੁੰਚ ਤੋਂ ਬਾਹਰ ਕਰ
ਦਿੰਦਾ ਹੈ। ਭਾਈਚਾਰੇ ਵਿੱਚ ਫੁੱਟ ਦੇ ਨਵੇਂ ਨਵੇਂ ਬੀਜ ਬੀਜ ਉਲਝਾ ਦਿੰਦਾ ਹੈ। ਤਰੱਕੀ ਦਾ ਰਾਹ ਕੇਵਲ ਚਹੇਤਿਆਂ ਦੇ ਪਹੁੰਚ ਵਾਲੇ ਕਰ
ਦਿੰਦਾ ਹੈ। ਮੀਡੀਆ ਅਤੇ ਪ੍ਰਚਾਰ ਦੇ ਸਾਧਨਾਂ ਦੀ ਅਜਾਦੀ ਖਤਮ ਕਰ ਆਮ ਲੋਕਾਂ ਦੀ ਅਵਾਜ ਨੂੰ ਦਬਾ ਦਿਤਾ ਜਾਂਦਾ ਹੈ।
ਭਾਰਤੀ ਲੋਕ ਜਿਸ ਨੂੰ ਅਜਾਦੀ ਦਾ ਨਾਂ ਦੇ ਰਹੇ ਹਨ ਉਹ ਕੇਵਲ ਸੱਤਾ ਪ੍ਰੀਵਰਤਨ ਹੀ ਸੀ। ਕਿਸੇ ਤਰਾਂ ਦੇ ਧਨ ਦੌਲਤ ਅਤੇ
ਸੰਸਾਧਨ ਦਾ ਵਟਵਾਰਾ ਨਹੀਂ ਹੋਇਆ। ਜਿਸ ਤਰਾਂ ਪਹਿਲਾਂ ਚਲਦਾ ਸੀ ਲਗਭਗ ਉਹ ਹੀ ਰਿਹਾ। ਫਰਕ ਕੇਵਲ ਬਾਬਾ ਸਾਹਿਬ ਦਾ
ਹੋਣ ਅਤੇ ਅੰਗਰੇਜ ਸਰਕਾਰ ਦਾ ਮਾਨਵਤਾਵਾਦੀ ਹੋਣ ਦੇ ਕਾਰਨ ਹੀ ਪਿਆ। ਭਾਰਤ ਦੇ ਨਾਲੋ ਵੱਖ ਹੋ ਕੇ ਪਾਕਿਸਤਾਨ ਵੀ ਅਲਗ
ਰਾਸ਼ਟਰ ਬਣਿਆ, ਲੇਕਿਨ ਦੋਨਾਂ ਦੇਸ਼ਾਂ ਵਿੱਚ ਬਹੁਤ ਵੱਡਾ ਅੰਤਰ ਹੈ। ਉਸ ਵਿੱਚ ਇਕ ਧਾਰਮਿਕ ਰਾਸ਼ਟਰ ਬਣਨ ਤੋਂ ਬਿਨਾ ਕੋਈ ਵੱਡਾ
ਅੰਤਰ ਨਹੀ ਹੋ ਸਕਿਆ। ਉਸ ਦੀ ਸਮਾਜਿਕ ਰਾਜਨੀਤਿਕ ਅਤੇ ਆਰਥਿਕ ਪੱਖੋਂ ਭਾਰਤ ਨਾਲੋ ਬਹੁਤ ਪਤਲੀ ਹਾਲਤ ਹੈ।
ਕਿਸੇ ਵੀ ਦੇਸ਼ ਦਾ ਅਦਰੂਨੀ ਢਾਂਚਾ, ਨਾਗਰਿਕਾਂ ਦੀ ਅਜਾਦੀ ਨੂੰ ਸਮਝਣ ਲਈ ਕੋਈ ਇੱਕ ਪੈਰਾਮੀਟਰ ਨਹੀਂ ਹੋ ਸਕਦਾ।
ਮਨੁੱਖ ਦੇ ਵਿਕਾਸ਼ ਲਈ ਬਹੁਤ ਸਾਰੀਆਂ ਦਿਸ਼ਾਵਾਂ ਤੋਂ ਪ੍ਰਭਾਵ ਪਾਉਣ ਵਾਲੇ ਕਾਰਕਾਂ ਅਤੇ ਕਾਰਨਾਂ ਨੂੰ ਜਾਨਣਾ ਜਰੂਰੀ ਹੁੰਦਾ ਹੈ।
ਸਾਰੀਆਂ ਦਾ ਜਿਕਰ ਕਰਨਾ ਮੁਸ਼ਕਿਲ ਹੈ, ਫਿਰ ਵੀ ਜਾਨਣ ਲਈ ਕੋਈ ਸਿਰਾ ਤਾਂ ਫੜਨਾ ਪਵੇਗਾ ਹੀ। ਇਸ ਦੇ ਇਕ ਪਹਿਲੂ ਭਾਰਤੀ
ਪ੍ਰਮੁੱਖ ਮੀਡੀਆ ਸਮਾਜ ਅਤੇ ਸਮਾਜ ਦੀ ਹਿੱਸੇਦਾਰੀ ਦਾ ਜਿਕਰ ਕਰੀਏ ਤਾਂ ਇੱਕ ਡਾਟਾ ਕੁੱਝ ਜਰੂਰ ਦਸ ਜਾਂਦਾ ਹੈ।
ਭਾਰਤੀ ਸਮਾਜ ਅਤੇ ਇਸ ਦੀ ਭਾਰਤ ਦੇ ਪ੍ਰਮੁੱਖ ਮੀਡੀਆ ਵਿੱਚ ਹਿੱਸੇਦਾਰੀ ਨੂੰ ਦੇਖੀਏ ਤਾਂ ਪਤਾ ਲਗਦਾ ਹੈ ਕਿ ਭਾਰਤ ਦੀ
ਆਬਾਦੀ ਵਿੱਚ ਮੀਡੀਆ ਕਰਮਚਾਰੀਆਂ ਦੀ ਹਿੱਸੇਦਾਰੀ ਵਿੱਚ ਤਕਰੀਬਨ ‘ਦਵਿਤ’ ਹਿੰਦੂ (ਬ੍ਰਾਹਮਣ, ਕਸ਼ਤਰੀ, ਵੈਸ਼ਿਆ, ਹੋਰ) ਦੀ
ਅਬਾਦੀ 16% ਹੈ ਅਤੇ ਮੀਡੀਆ ਵਿੱਚ ਹਿੱਸੇਦਾਰੀ 85% ਹੈ। ‘ਵਿਚਲੀਆਂ’ ਹਿੰਦੂ ਜਾਤੀਆਂ (ਜਾਟ, ਰੈਡੀ, ਮਰਾਠਾ, ਪਟੇਲ, ਆਦਿ)
ਦੀ ਅਬਾਦੀ 8% ਅਤੇ ਮੀਡੀਆ ਵਿੱਚ ਹਿੱਸੇਦਾਰੀ 3% ਹੈ। ਹਿੰਦੂ ਓ ਬੀ ਸੀ ਦੀ ਅਬਾਦੀ 34% ਅਤੇ ਮੀਡੀਆ ਵਿੱਚ ਹਿੱਸੇਦਾਰੀ
4% ਹੈ। ਮੁਸਲਮਾਨ ਦੀ ਅਬਾਦੀ 13% ਅਤੇ ਮੀਡੀਆ ਵਿੱਚ ਹਿੱਸੇਦਾਰੀ 4% ਹੈ। ਈਸਾਈ ਦੀ ਅਬਾਦੀ 2% ਅਤੇ ਮੀਡੀਆ ਵਿੱਚ
ਹਿੱਸੇਦਾਰੀ 3% ਹੈ। ਭਾਰਤ ਵਿੱਚ ਸਿੱਖਾਂ ਦੀ ਅਬਾਦੀ 2% ਅਤੇ ਮੀਡੀਆ ਵਿੱਚ ਹਿੱਸੇਦਾਰੀ 1% ਹੈ। ਇਸੇ ਹੀ ਤਰਾਂ ਭਾਰਤ ਵਿੱਚ
ਐਸਸੀ ਦੀ ਅਬਾਦੀ 16% ਅਤੇ ਮੀਡੀਆ ਵਿੱਚ ਹਿੱਸੇਦਾਰੀ 0% ਹੈ ਅਤੇ ਐਸਟੀ ਦੀ ਅਬਾਦੀ 8% ਅਤੇ ਮੀਡੀਆ ਵਿੱਚ

ਹਿੱਸੇਦਾਰੀ 0% ਹੈ। ਇਸ ਮੀਡੀਆ ਦਾ ਪੱਖਪਾਤੀ ਰਵਈਆ ਅਤੇ ਇਸ ਦੀ ਅਣਹੋਂਦ ਦੀ ਘਾਟ ਅਤੇ ਆਪਣੀ ਆਵਾਜ ਆਪਣੇ ਲੋਕਾਂ
ਤਕ ਨਾ ਪਹੁੰਚਣ ਦਾ ਦਰਦ ਹਮੇਸ਼ਾ ਬਾਬਾ ਸਾਹਿਬ ਨੇ ਮਹਿਸੂਸ ਕੀਤਾ।
ਇਕ ਮਹੱਤਵਪੂਰਨ ਘਟਨਾ ਉਸ ਵੇਲੇ ਹੋਈ ਜਦੋਂ ਬਾਬਾ ਸਾਹਿਬ ਨੇ ਬਾਲ ਗੰਗਾਧਰ ਤਿਲਕ ਦੇ ਅਖਵਾਰ ਕੇਸ਼ਰੀ ਨੂੰ ਇਕ
ਇਸ਼ਤਿਹਾਰ ਛਾਪਣ ਲਈ ਇਕ ਪਰੈਸ ਨੋਟ ਦੇ ਨਾਲ 3 ਰੁਪਏ ਪਬਲਿਸ਼ਿੰਗ ਫੀਸ ਵੀ ਭੇਜੀ। ਲੇਕਿਨ ਤਿਲਕ ਨੇ ਨੋਟ ਛਾਪਣ ਤੋਂ
ਅਣਗੌਲਿਆ ਕੀਤਾ ਅਤੇ ਫੀਸ ਵਾਪਸ ਕਰ ਦਿੱਤੀ। ਉਸ ਸਮੇਂ ਬਾਬਾ ਸਾਹਿਬ ਨੂੰ ਯਕੀਨ ਹੋ ਗਿਆ ਸੀ ਕਿ ਬ੍ਰਾਹਮਣਵਾਦੀ ਮੀਡੀਆ
ਕਦੇ ਵੀ ਅਛੂਤ ਲੋਕਾਂ ਦੀਆਂ ਮੁਸ਼ਕਲਾਂ ਨੂੰ ਮਹੱਤਵਪੂਰਨ ਅਤੇ ਰਾਸ਼ਟਰੀ ਮਹੱਤਵ ਦੀ ਨਹੀਂ ਦੇਵੇਗਾ।

ਬਾਬਾ ਸਾਹਿਬ ਨੇ ਫੈਸਲਾ ਲਿਆ ਕਿ ਉਹ ਇੱਕ ਹਫਤਾਵਾਰੀ, ਅਛੂਤਾਂ ਦੇ ਮਸਲਿਆਂ ਅਤੇ ਚੁਣੌਤੀਆਂ ਨੂੰ ਸਮਰਪਿਤ
ਆਪਣਾ ਅਖਬਾਰ ਸ਼ੁਰੂ ਕਰਨਗੇ। ਉਹਨਾ ਨੇ ਇਸਦਾ ਨਾਮ ਮੂਕਨਾਇਕ (ਗੂੰਗਿਆਂ ਦਾ ਆਗੂ) ਰੱਖਿਆ। ਜਿਵੇਂ ਹੀ ਅਖਬਾਰ ਦਾ
ਦਾਇਰਾ ਵਧਦਾ ਗਿਆ, ਕੋਲਹਾਪੁਰ ਦੇ ਛਤਰਪਤੀ ਸ਼ਾਹੂ ਮਹਾਰਾਜ ਖੁਦ ਮੁਕਨਾਇਕ ਨੂੰ ਸ਼ੁਰੂ ਕਰਨ ਲਈ 2,500 ਰੁਪਏ ਦਾ ਚੰਦਾ
ਦੇਣ ਲਈ ਉਹ ਮੁੰਬਈ ਵਿਖੇ ਚੱਵਾਲ ਵਿਚ ਬਾਬਾ ਸਾਹਿਬ ਨੂੰ ਮਿਲਣ ਗਏ। ਪਹਿਲੇ ਅੰਕ ਵਿਚ 31 ਜਨਵਰੀ 1920 ਨੂੰ ਛਾਪਿਆ
ਗਿਆ ਸੀ ਅਤੇ ਇਸ ਵਿਚ ਹਿੰਦੂ ਜਾਤੀ ਸਮਾਜਿਕ ਢਾਂਚੇ ਦੀ ਬਣਤਰ, ਮਾਨਸਿਕਤਾ ਅਤੇ ਇਸ ਵਿਚ ਅਸਮਾਨਤਾ ਦੀ ਮਨੁੱਖ ਦੇ ਮਨ
ਵਿੱਚ ਭਰੀ ਦੂਜੇ ਮਨੁੱਖ ਦੇ ਖਿਲਾਫ ਨਫ਼ਰਤ ਨੂੰ ਨੰਗਿਆਂ ਕਰਨ ਦੀ ਬਹੁਤ ਵਧੀਆ ਵਕਾਲਤ ਕਰਦੇ ਲੇਖ ਸ਼ਾਮਲ ਕੀਤੇ ਜਾਂਦੇ ਸਨ।
ਬਾਬਾ ਸਾਹਿਬ ਨੇ ਲਿਖਿਆ “ਹਿੰਦੂ ਸਮਾਜ ਇਕ ਇਮਾਰਤ ਵਰਗਾ ਹੈ ਅਤੇ ਹਰ ਜਾਤੀ ਲਈ ਇਸ ਵਿਚ ਇਕ ਵਖਰੀ
ਮੰਜ਼ਿਲ ਹੈ। ਪਰ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਸ ਇਮਾਰਤ ਦੀਆਂ ਪੌੜੀਆਂ ਨਹੀਂ ਹਨ ਅਤੇ ਇਸ ਲਈ ਇਕ ਮੰਜਿਲ ਤੋਂ
ਦੂਸਰੀ ਮੰਜ਼ਿਲ ਤਕ ਜਾਣ ਦਾ ਕੋਈ ਤਰੀਕਾ ਨਹੀਂ ਹੈ। ਜਿਹੜੇ ਲੋਕ ਜਿਸ ਮੰਜ਼ਿਲ ਵਿਚ ਪੈਦਾ ਹੁੰਦੇ ਹਨ ਉਨ੍ਹਾਂ ਨੂੰ ਆਪਣੀ ਉਸੇ ਹੀ
ਮੰਜ਼ਿਲ ਵਿਚ ਮਰਨਾ ਹੁੰਦਾ ਹੈ। ਜੇ ਕੋਈ ਵਿਅਕਤੀ ਹੇਠਲੀ ਮੰਜ਼ਿਲ ਤੋਂ ਹੈ, ਭਾਵੇਂ ਉਹ ਜਿੰਨਾ ਵੀ ਗੁਣਵਾਨ ਅਤੇ ਯੋਗਤਾ ਵਾਲਾ ਹੋਵੇ,
ਉਹ ਉਪਰਲੇ ਮੰਜ਼ਿਲ ਤੇ ਨਹੀਂ ਜਾ ਸਕਦਾ। ਉਪਰ ਵਾਲੇ ਮੰਜ਼ਿਲ ਵਿਚੋਂ ਇਕ ਵੀ ਵਿਅਕਤੀ ਭਾਵੇਂ ਉਹ ਜਿੰਨਾ ਵੀ ਬੇਕਾਰ ਨਕਾਰਾ
ਹੋਵੇ, ਸਮਾਜ ਵਿੱਚ ਕਿਸੇ ਨੂੰ ਵੀ ਉਸ ਨੂੰ ਮੰਜਿਲ ਤੋਂ ਹੇਠਾਂ ਲਿਆਉਣ ਦੀ ਸਹਿਮਤੀ ਅਤੇ ਹਿੰਮਤ ਨਹੀਂ ਹੁੰਦੀ”। ਪੇਪਰ ਦੀ ਸੰਪਾਦਕੀ ਤੋਂ
ਇਲਾਵਾ, ਇਸ ਮੁੱਦੇ ਵਿੱਚ 13 ਵੀਂ ਸਦੀ ਦੇ ਕਵੀ-ਸੰਤ ਤੁਕਾਰਾਮ ਦੀਆਂ ਕਾਵਿ ਰਚਨਾਵਾਂ ਨੂੰ ਵੀ ਜੋੜਿਆ ਕਰਦੇ ਸਨ।
ਬਾਬਾ ਸਾਹਿਬ 1917 ਵਿਚ ਆਪਣੀ ਵਿਦੇਸ਼ ਵਾਪਸੀ ਤੋਂ ਬਾਅਦ ਵੀ, ਇਹ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ
ਇਸ ਲਈ ਕਾਫ਼ੀ ਪੈਸਿਆਂ ਦੀ ਬਚਤ ਕਰ ਰਿਹੇ ਸਨ; ਇਹ ਇਕ ਮਹੱਤਵਪੂਰਣ ਸਮਾਂ ਸੀ। 1918-19 ਦੇ ਵਿਚਕਾਰ, ਸਾਊਥਬਰੋ
ਕਮੇਟੀ ਨੇ ਅਛੂਤਾਂ ਦੀ ਤਰਫੋਂ, ਬਾਬਾ ਸਾਹਿਬ ਨੂੰ ਇਸ ਤੋਂ ਪਹਿਲਾਂ ਆਪਣਾ ਪੱਖ ਰਖਣ ਲਈ ਬੁਲਾਇਆ ਸੀ। ਬਾਬਾ ਸਾਹਿਬ
ਅੰਬੇਦਕਰ ਜੀ ਦੇ ਨਾਲ ਨਾਲ, ਇੱਕ ਉੱਚ ਜਾਤੀ ਦੇ ਵਿੱਠਲ ਰਾਮਜੀ ਸ਼ਿੰਦੇ, ਸਮਾਜ ਸੇਵਕ ਨੂੰ ਵੀ ਆਪਣੇ ਵਿਚਾਰ ਦੇਣ ਲਈ ਕਿਹਾ
ਗਿਆ ਸੀ। ਅਗਲੇ ਦਿਨ ਜਦੋਂ ਸਾਊਥਬਰੋ ਕਮੇਟੀ ਦੀ ਕਾਰਵਾਈ ਨੂੰ ਮੌਕੇ ਦੀਆਂ ਅਖਬਾਰਾਂ ਨੇ ਪ੍ਰਕਾਸ਼ਤ ਕੀਤਾ ਤਾਂ ਸ਼ਿੰਦੇ ਦੇ ਬਿਆਨ
ਨੂੰ ਮਹੱਤਵਪੂਰਣ ਜਗ੍ਹਾ ਮਿਲੀ। ਲੇਕਿਨ ਬਾਬਾ ਸਾਹਿਬ ਦੁਆਰਾ ਰਾਖਵਾਂਕਰਨ ਅਤੇ ਵੱਖਰੇ ਵੋਟਰਾਂ ਬਾਰੇ ਆਪਣੀਆਂ ਸਿਫਾਰਸ਼ਾਂ ਨੂੰ
ਜੋਰਦਾਰ ਢੰਗ ਨਾਲ ਕਮੇਟੀ ਅਗੇ ਰੱਖੇ ਗਏ ਪੱਖ ਨੂੰ ਬੜੇ ਹੀ ਹਲਕੇ ਵਿੱਚ ਲਿਆ ਗਿਆ ਸੀ। ਇਸੇ ਹੀ ਤਰਾਂ ਜਨਵਰੀ 1919 ਵਿਚ,
ਬਾਬਾ ਸਾਹਿਬ ਨੇ ਟਾਈਮਜ਼ ਆਫ਼ ਇੰਡੀਆ ਨੂੰ ਇਕ ਪੱਤਰ 'ਇਕ ਮਹਾਰ' ਦੇ ਨਾਂ ਹੇਠ ਲਿਖਿਆ ਲੇਖ ਭੇਜਿਆ; ਲੇਕਿਨ ਅਖਬਾਰ ਨੇ
ਉਹਨਾਂ ਦਾ ਪੱਤਰ ਪ੍ਰਕਾਸ਼ਤ ਨਹੀਂ ਕੀਤਾ। ਬਾਬਾ ਸਾਹਿਬ ਕੋਲ, ਬ੍ਰਿਟਿਸ਼ ਰਾਜ ਅਧੀਨ ਮੀਡੀਆ ਦੇ ਪੱਖਪਾਤ ਕਰਨ ਦੀਆਂ ਬਹੁਤ
ਸਾਰੀਆਂ ਉਦਾਹਰਣਾਂ ਸਨ।
ਭਾਰਤੀ ਹਿੰਦੂ ਜਾਤੀਵਾਦੀ ਸਮਾਜਿਕ ਢਾਂਚੇ ਵਿੱਚ ਇਕ ਬਹੁਤ ਵੱਡੀ ਅਸਮਾਨਤਾ ਹਜਾਰਾਂ ਸਾਲਾਂ ਤੋਂ ਰਹੀ ਹੈ। ਸਾਲ 1920
ਦਾ ਸਮਾਂ ਸੀ। ਬਾਬਾ ਸਾਹਿਬ ਡਾ.ਬੀ.ਆਰ. ਅੰਬੇਦਕਰ ਸਰਕਾਰੀ ਨੌਕਰ ਵਜੋਂ ਕੰਮ ਕਰ ਰਹੇ ਸਨ ਅਤੇ ਲੰਡਨ ਵਿੱਚ ਆਪਣੀ ਬੜੌਦਾ
ਸਟੇਟ ਸਕਾਲਰਸ਼ਿਪ ਖ਼ਤਮ ਹੋਣ ਤੋਂ ਬਾਅਦ ਅੱਧ ਵਿਚਕਾਰ ਇੱਕ ਕੋਰਸ ਛੱਡ ਕੇ ਉਹ ਕੁਝ ਸਮਾਂ ਪਹਿਲਾਂ ਭਾਰਤ ਪਰਤੇ ਸਨ। ਉਸ
ਸਮੇਂ ਤੱਕ ਬਾਬਾ ਸਾਹਿਬ ਮਾਸਟਰ ਦੀ ਡਿਗਰੀ ਅਤੇ ਡਾਕਟਰੇਟ ਪਹਿਲਾਂ ਹੀ ਹਾਸਲ ਕਰ ਚੁੱਕੇ ਸਨ, ਪਰ ਉਹ ਬ੍ਰਿਟੇਨ ਵਾਪਸ ਪਰਤਣ
ਲਈ ਚਿੰਤਤ ਸੀ ਅਤੇ ਹੋਰ ਅਗਲੀ ਡਾਕਟਰੇਟ ਦੀ ਪੜ੍ਹਾਈ ਪੂਰੀ ਕੀਤੀ ਜਾ ਸਕੇ।
 ਬ੍ਰਿਟਸ ਰਾਜ ਦੀ ਗੁਲਾਮੀ ਤੋਂ ਅਜਾਦ ਹੋਏ ਭਾਰਤੀ ਮੂਕਨਾਇਕ ਸਮਾਜ ਦੇ ਲੋਕ ਬਾਬਾ ਸਾਹਿਬ ਦੇ ਸੰਵਿਧਾਨ ਦੀ ਬਦੌਲਤ
ਵੱਡੇ ਵੱਡੇ ਔਹਦਿਆਂ ਤਕ ਪਹੁੰਚੇ, ਤਰੱਕੀ ਦਾ ਰਾਹ ਖੁੱਲੇ। ਉਹ ਮੁਲਾਜ਼ਮ, ਅਫ਼ਸਰ, ਸੰਸਦ, ਵਿਧਾਇਕ, ਮੰਤਰੀ, ਮੁੱਖਮੰਤਰੀ,
ਰਾਸ਼ਟਰਪਤੀ ਦੇ ਸਿੰਘਾਸ਼ਨਾ ਉਤੇ ਬੈਠਣ ਲਗ ਪਏ ਹਨ, ਪਰ ਨਾਮਾਤਰ ਲੋਕਾਂ ਨੂੰ ਛੱਡਕੇ ਉਹ ਆਪਣੀ ਅਤੇ ਆਪਣੇ ਸਮਾਜ ਦੇ ਲਈ
ਅਵਾਜ ਬੁਲੰਦ ਕਰਨ ਅਤੇ ਸਮਾਜ ਵਿੱਚ ਹੋ ਰਹੀਆਂ ਇਨਸਾਫੀਆਂ ਦੇ ਸਾਹਮਣੇ ਉਹ ਅੱਜ ਵੀ ਗੂੰਗੇ, ਬੋਲ਼ੇ, ਮੂਕਨਾਇਕ ਹੀ ਬਣੇ ਹੋਏ
ਹਨ। ਇਸ ਅਖਵਾਰ ਦੇ 101 ਸਾਲ ਪੂਰੇ ਹੋ ਗਏ: ਬਾਬਾ ਸਾਹਿਬ ਅੰਬੇਡਕਰ ਦਲਿਤਾਂ ਦਾ ਹਫਤਾਵਾਰੀ ਪੇਪਰ ਖੁਦ ਹੀ ਪ੍ਰਕਾਸ਼ਨ
ਵਿਚ ਲੈਕੇ ਆਏ ਸਨ। ਮੂੱਕਨਾਇਕ ਦੇ ਸਾਰੇ ਸੰਪਾਦਕ ਨੋਟ ਖੁਦ ਬਾਬਾ ਸਾਹਿਬ ਨੇ ਆਪਣੇ ਹੱਥਾਂ ਨਾਲ ਲਿਖਦੇ ਰਹੇ ਸਨ।
31 ਜਨਵਰੀ 2020, ਮੂਕਨਾਇਕ ਦੇ 100 ਸਾਲ ਪੂਰੇ ਹੋਏ ਸਨ, ਇਸ ਮੌਕੇ ਭਾਰਤ ਅਤੇ ਵਿਸ਼ਵ ਦੇ ਪ੍ਰਮੂੱਖ ਦੇਸ਼ਾ ਵਿੱਚ
ਕੋਨੇ ਕੋਨੇ ਉਤੇ ਵਿਚ ਮਨਾਇਆ ਗਿਆ। 1 ਫਰਵਰੀ ਨੂੰ ਮੁੰਬਈ ਦੇ ਅੰਬੇਦਕਰ ਭਵਨ ਵਿਖੇ ਜਸ਼ਨ ਮਨਾਇਆ ਗਿਆ। ਥੋੜ੍ਹੇ ਸਮੇਂ ਦੇ
ਅਖਬਾਰ ਦਾ ਅਮਿੱਟ ਪ੍ਰਭਾਵ ਛੱਡਿਆ। ਆਰਥਿਕ ਸਮਾਜਿਕ ਰਾਜਨੀਤਿਕ ਪਧਰ ਦੇ ਪਾਠਕਾਂ, ਲੇਖਿਕਾਂ ਦੀ ਗਿਣਤੀ ਅਤੇ ਲੈਵਲ,

ਪੱਤਰਕਾਰਿਤਾ ਅਤੇ ਪ੍ਰਕਾਸ਼ਨ ਦਾ ਸਬੰਧ ਅਕੇ ਆਰਥਿਕ ਵਸੀਲਿਆਂ ਦਾ ਅਧਾਰ ਹੀ ਕਿਸੇ ਨੀ ਤਰਾਂ ਦੇ ਪੇਪਰ ਦੀ ਉਮਰ ਅਤੇ ਉਸ
ਦਾ ਲੈਵਲ ਤਹਿ ਕਰਦਾ ਹੈ। ਸ਼ਾਇਦ ਉਹ ਬਹੁਤ ਸਾਰੇ ਦਲਿਤ ਲੋਕ ਸਪਸ਼ਟ ਤੌਰ ਉਤੇ ਨਹੀਂ ਜਾਣਂਦੇ ਜੋ ਅੱਜ ਵੀ ਸਹੂਲਤਾਂ ਮਾਣ ਰਹੇ
ਹਨ, ਦਲਿਤ ਇਤਿਹਾਸ ਤੋਂ ਅਣਜਾਣ ਹਨ ਕਿ ਜੀਵਨ ਦੀ ਮੁਢਲੀ ਲੋੜ ਪਾਣੀ ਨੂੰ ਸਾਫ ਤਲਾਬਆਂ ਅਤੇ ਖੂਹਾਂ ਤੋਂ ਲੈਣ ਲਈ ਵੀ
ਦਲਿਤਾਂ ਨੂੰ ਅੰਦੋਲਨ ਕਰਨਾ ਪਿਆ, ਜੇਲਾਂ ਵਿੱਚ ਜਾਣਾ ਪਿਆ ਹਿੰਦੂਆਂ ਦੇ ਜੁਲਮ ਨੂੰ ਸਹਿਣਾ ਪਿਆ ਹੈ। ਇਹਨਾ ਅੰਦੋਲਨਾ ਦੀ
ਭਾਰਤ ਦੇ ਮਨੂਵਾਦੀ ਮੀਡੀਆ ਨੇ ਕਦੀ ਵੀ ਢੁਕਵਾਂ ਸਮਾਂ ਅਤੇ ਸਥਾਨ ਨਹੀਂ ਦਿਤਾ, ਸਗੋਂ ਅਛੂਤਾਂ ਉਤੇ ਹੋ ਰਹੇ ਜੁਲਮ ਨੂੰ ਦਬਾਉਣ
ਵਿੱਚ ਜਾਲਮ ਸਵਰਣ ਲੋਕਾਂ ਦੀ ਸਹਾਇਤਾ ਵੀ ਕੀਤੀ ਹੈ ਅਤੇ ਕਰ ਰਹੇ ਹਨ।
ਦੁੱਖਦ ਹੈ ਕਿ ਪੜ੍ਹੇ ਲਿਖੇ ਦਲਿਤਾਂ ਦੀ ਨਵੀਂ ਪੀੜ੍ਹੀ ਇਸ ਤੋਂ ਕਬੂਤਰ ਦੀ ਤਰਾਂ ਅੱਖਾਂ ਬੰਦ ਕਰ ਬੁਰੇ ਸਪਨੇ ਦੀ ਤਰਾਂ ਭੁੱਲ
ਜਾਣਾ ਚਾਹੁੰਦੀ ਹੈ, ਲੇਕਿਨ ਸਵਰਣ ਸਮਾਜ ਆਪਣੀ ਨਵੀਂ ਪੀੜ੍ਹੀ ਨੂੰ ਸਿਖਾਉਣ ਵਿੱਚ ਪਿੱਛੇ ਨਹੀਂ ਹਟ ਰਿਹਾ, ਬੇਸ਼ਕ ਕੁਝ ਅੰਤਰ
ਆਇਆ ਹੈ। ਨਾਇਨਸਾਫੀਆਂ ਦੇ ਦਾਇਰੇ ਵਿੱਚ ਹੋਰ ਬਹੁਤਾ ਕੁੱਝ ਨਾ ਲਈਏ ਤਾਂ ਸਮਾਜ ਵਿੱਚ ਔਰਤਾਂ ਨਾਲ ਹੋ ਰਹੇ ਬਲਾਤਕਾਰ ਦਾ
ਜਾਤੀਵਾਦ ਅਧਾਰ ਉਤੇ ਪੰਚਾਇਤਾਂ, ਥਾਣਿਆਂ ਅਦਾਲਤਾਂ ਵਿੱਚ ਮਿਲ ਇਨਸਾਫ ਦੇ ਅੰਕੜੇ ਸਭ ਨੰਗਾ ਕਰ ਦਿੰਦੇ ਹਨ। ਮੈਂ ਇਕ
ਦੋਸਤ ਦੇ ਘਰ ਗਿਆ, ਪੁੱਛਿਆ ਕਿ ਤੁਹਾਡੇ ਮੁਹੱਲੇ ਵਿੱਚ ਆਪਣੇ ਐਸਸੀ ਲੋਕਾਂ ਦੇ ਘਰ ਕਿੰਨੇ ਹਨ, ਇਕ ਦੋ ਘਰ ਦਸਣ ਤੋਂ ਬਾਅਦ
ਕਿਹਾ ਅਸੀਂ ਤਾਂ ਆਪਣੇ ਐਸਸੀ ਹੋਣ ਸਬੰਧੀ ਕਿਸੰ ਨੂੰ ਨਹੀਂ ਦਸਿਆ, ਭਾਵ ਸੀ ਉਹ ਜਾਤੀ ਲਕੋ ਕੇ ਰਹਿ ਰਹੇ ਸਨ। ਉਹਨਾਂ ਨੂੰ ਯਾਦ
ਕਰਵਾਇਆ ਕਿ ਪੰਜਾਬ ਵਿੱਚ ਵੱਖ ਲੱਖ ਏਰੀਏ ਦੇ ਹਿਸਾਬ ਦੇਖੀਏ ਤਾਂ ਐਸਸੀ ਲੋਕਾਂ ਦੀ ਅਬਾਦੀ 36% ਤੋਂ 42% ਤਕ ਹੈ ਜਾਨੀ
ਕਹਿ ਲਈਏ ਕਿ ਹਰ ਥਾਂ ਉਤੇ ਹਰ ਤੀਜਾ ਮਨੁੱਖ ਐਸਸੀ ਮੌਜੂਦ ਹੈ ਫਿਰ ਕਿਉਂ ਇੱਕ ਦੂਜੇ ਤੋਂ ਲੁਕਾ ਰਹੇ ਹੋ। ਐਸਸੀ ਸਮਾਜ ਨਾਲ ਹੋਣ
ਵਾਲੀਆਂ ਨਾਇਨਸਾਫੀਆਂ ਦੇ ਬਹੁਤ ਸਾਰੇ ਕਾਰਨਾਂ ਵਿੱਚੋਂ ਮੁੱਖ ਕਾਰਨ ਇਹ ਵੀ ਹੈ। ਐਸਸੀ ਪੜ੍ਹੇ ਲਿਖੇ ਲੋਕਾਂ ਵਿੱਚ ਜਿਆਦਾ ਕਰਕੇ
ਮਾਨ ਸਨਮਾਨ ਸਵੈਮਾਨ ਵਰਗੀ ਚੀਜ ਹੀ ਖਤਮ ਹੋ ਚੁੱਕੀ ਹੈ। ਜੋ ਹੈ ਸੋ ਹੈ ਕਿਵੇਂ ਬਦਲੋਗੇ। ਮਹਾਨ ਕਰਾਂਤੀਕਾਰ ਰਵਿਦਾਸ਼ ਜੀ ਨੇ
ਆਪਣੀ ਚਮਾਰ ਜਾਤੀ ਨੂੰ ਖਾਸ ਤੌਰ ਉਤੇ ਲਿਖਕੇ ਦਰਜ ਕੀਤਾ ਅਤੇ ਕਹਾਇਆ। ਲੇਕਿਨ ਚਮਾਰ ਸਮਾਜ ਚਮਾਰ ਕਹਾਉਣ ਵਿੱਚ
ਸ਼ਰਮ ਸਮਝਦਾ ਹੈ, ਰਵਿਦਾਸੀਆ ਕਹਾਉਣ ਵਿੱਚ ਮਾਣ। ਲੋਕਾਂ ਵਿੱਚ ਆਪਣੇ ਆਪ ਵਿੱਚ ਆਪਣਾ ਮਾਨ ਸਨਮਾਨ ਸਵੈਮਾਨ ਨਹੀਂ ਹੈ
ਤਾਂ ਦੂਜੇ ਕਿਉਂ ਕਰਨਗੇ ?
ਬਾਬਾ ਸਾਹਿਬ ਦੇ ਮੂਕਨਾਇਕ ਦੇ ਪ੍ਰਕਾਸ਼ਨ ਦੇ 100 ਸਾਲਾਂ ਬਾਅਦ ਵੀ ਮੂਕਨਾਇਕ ਸਾਮਾਜ ਨਾਲ ਹੋਣ ਵਾਲੇ ਧੱਕੇ,
ਅਨਿਆਏ ਦੇ ਸਮਾਚਾਰ ਸੁਰਖੀਆਂ ਬਣਨ ਲਾਇਕ ਨਹੀਂ ਹੋਈਆਂ। ਇਸ ਦਾ ਮੁੱਖ ਕਾਰਨ ਲੋਕਤੰਤਰ ਦੇ ਚਾਰ ਥੰਮ ਹਨ ਵਿਧਾਨ ਸਭਾ,
ਕਾਰਜਕਾਰੀ, ਨਿਆਂ ਪਾਲਿਕਾ ਅਤੇ ਮੀਡੀਆ ਵਿਚ ਯੋਗ ਅਤੇ ਬਰਾਬਰ ਦੀ ਹਿੱਸੇਦਾਰੀ ਨਾਂ ਹੋਣਾ ਹੀ ਹੈ। ਅੱਜ ਹਾਲਾਤ ਹੋਰ ਵੀ
ਬਦਤਰ ਹੋਏ ਹਨ। ਜੱਜਾਂ ਨੂੰ ਵੀ ਅਦਾਲਤਾਂ ਵਿੱਚ ਬੈਠੇ ਗੁਲਾਮ ਹੋਣਾ ਮਹਿਸੂਸ ਹੋਇਆ ਉਹਨਾ ਮੀਡੀਆ ਅੱਗੇ ਆ ਜੁਬਾਨ ਖੋਲੀ,
ਲੇਕਿਨ ਮੀਡੀਆ ਪਹਿਲਾ ਹੀ ਆਪਣੀ ਮਰਜੀ ਨਾਲ ਕੰਮ ਕਰਨ ਲਾਇਕ ਨਹੀਂ ਰਿਹਾ। ਭਾਰਤ ਦੇ ਪ੍ਰਧਾਨ ਮੰਤਰੀ ਕੇਵਲ ਮਨ ਦੀ
ਗੱਲ ਕਰਦੇ ਹਨ ਦੂਜੇ ਦੀ ਮਨ ਦੀ ਬਾਤ ਸੁਣਦੇ ਨਹੀ। ਉਹਨਾ ਜਾ ਟੀਵੀ ਰੇਡੀਓ ਉਤੇ ਜੰਤਾ ਹੋਕੇ ਭਾਸ਼ਨ ਸੁਣ ਹੀ ਸਕਦੀ ਹੈ, ਸੁਣਾ
ਨਹੀਂ ਸਕਦੀ। ਲੱਖ ਕਿਸਾਨ, ਅੰਦੇਲਨਕਾਰੀ ਆਪਣੀ ਆਵਾਜ ਸੁਨਾਉਣ ਦੀ ਕੋਸ਼ਿਸ਼ ਕਰਦੇ ਹਨ ਕੋਈ ਸੁਣਨ ਵਾਲਾ ਨਹੀਂ। ਕੇਂਦਰੀ
ਦਬਾ ਨੇ ਸਾਰੇ ਸਤੰਭਾ ਨੂੰ ਖੋਖਲ਼ਾ ਕਰ ਦਿਤਾ ਹੈ।
ਅੱਜ ਦੇ ਦੌਰ ਵਿੱਚ ਰਹੀ ਕਸਰ ਚੋਣ ਦੇ ਮਸੀਨੀ ਢੰਗ ਨੇ ਕੱਢ ਦਿਤੀ ਹੈ। ਸੱਤਾਧਾਰੀਆਂ ਨੂੰ ਜੰਤਾ ਦੇ ਵੋਟ ਦੇ ਖੁੱਸ ਜਾਣ ਦੀ
ਵੀ ਕੋਈ ਡਰ ਨਹੀਂ ਰਿਹਾ। ਈਵੀਐਮ ਦੇ ਕਲਾਕਾਰ ਅਜਿਹੀ ਖੇਢ ਰਚਾਉਂਦੇ ਹਨ ਕਿ ਸੱਪ ਵੀ ਮਰ ਜਾਂਦਾ ਹੈ ਸੋਟੀ ਵੀ ਨਹੀਂ ਟੁੱਟਦੀ।
ਕਲਾਕਾਰ ਲੋਕ ਆਪਣੇ ਵਿਰੋਧੀ ਨੂੰ ਆਪ ਚੁੱਣਕੇ ਵਿਰੋਧ ਵੀ ਖਤਮ ਕਰ ਦਿੰਦੇ ਹਨ ਆਪਣੀ ਸਰਕਾਰ ਵੀ ਬਣਾ ਲੈਂਦੇ ਹਨ। ਜਲਦੀ
ਕੀਤਿਆਂ ਮਸੀਨੀ ਚੋਣ ਪੱਕਿਰਿਆ ਤੋ ਛੁਟਕਾਰਾ ਹੁੰਦਾ ਦਿਖਾਈ ਨਹੀਂ ਦਿੰਦਾ। ਕਿਉਂਕਿ ਕੋਈ ਵੀ ਵਿਰੋਧੀ ਪਾਰਟੀ ਖੁਲਕੇ ਈਵੀਐਮ
ਦਾ ਵਿਰੋਧ ਨਹੀ ਕਰ ਰਹੀ। ਸਵਾਲ ਬਣ ਜਾਂਦਾ ਹੈ ਕਿ ਈਵੀਐਮ ਵਿੱਚ ਗੜਬੜ ਹੈ ਤਾਂ ਫਲਾਣਾ ਵਿਰੋਧੀ ਕਿਦਾਂ ਜਿੱਤ ਗਿਆ।
ਸਾਹਿਬ ਕਾਸੀਰਾਮ ਜੀ ਦੇ ਜੀਵਨ ਸੰਘਰਸ਼ ਬਦੌਲਤ ਭਾਰਤ ਵਿੱਚ ਵਿੱਚ ਬਹੁਤ ਸਾਰੇ ਕੁਝ ਸੂਝਵਾਨ ਦਲਿਤ ਲੋਕਾਂ ਦੀ
ਮਿਹਨਤ ਦਾ ਸਦਕਾ ਭਾਰਤ ਦੀਆਂ ਤਕਰੀਬਨ ਸਾਰੀਆਂ ਹੀ ਭਾਸ਼ਾਵਾਂ ਵਿੱਚ ਬਹੁਜਨ ਸਮਾਜ ਪੱਖੀ ਪੇਪਰ, ਅਖਬਾਰਾਂ ਸੁਰੂ ਹੋ ਗਈਆਂ
ਹਨ। ਫੇਸਬੁੱਕ, ਵਟਸਐਪ ਕੁੱਝ ਚੈਨਲ ਅਤੇ ਸ਼ੋਸ਼ਲ ਮੀਡੀਆਂ ਚੰਗਾ ਕੰਮ ਕਰ ਰਿਹਾ ਹੈ। ਫਿਰ ਵੀ ਇਹ ਨਾਕਾਫੀ ਹੈ। ਜੇ ਕਰ ਅੰਕੜੇ
ਦੇਖੀਏ ਤਾਂ ਮੂਲਨਿਵਾਸੀ ਸਮਾਜ ਨੂੰ ਜੁਲਮ ਦੇ ਨਾਲ ਮੂਕਨਾਇਕ, ਦਲਿਤ ਬਨਾਉਣ ਦਾ ਸਿਲਸ਼ਲਾ ਅੱਜ ਵੀ ਚਾਲੂ ਹੈ ਜਿਸ ਨੂੰ
ਬਦਲਨਾ ਬਹੁਤ ਜਰੂਰੀ ਹੈ।

ਇੰਜੀ. ਹਰਦੀਪ ਸਿੰਘ ਚੁੰਬਰ

Have something to say? Post your comment